Breaking News

Canada News : ਮੋਦੀ ਦਾ ਕੈਨੇਡਾ ‘ਚ ਸਵਾਗਤ

Canada News : ਮੋਦੀ ਦਾ ਕੈਨੇਡਾ ‘ਚ ਸਵਾਗਤ : ਫੁੱਫੜ ਦੀ ਮਿਲਣੀ ਲਾਗੀ ਨਾਲ ਵਾਂਗ

 

 

 

ਮੋਦੀ ਦੇ ਮੱਥੇ ਲੱਗਣ ਤੋਂ ਪਹਿਲਾਂ ਹੀ ਟਰੰਪ G7 ‘ਚੋਂ ਵਾਪਸ ਚਲਾ ਗਿਆ। ਕੈਨੇਡਾ ਵਾਲਿਆਂ ਨੇ ਮੋਦੀ ਨੂੰ ਜੀ ਆਇਆਂ ਕਹਿਣ ਲਈ ਨਾ ਕੋਈ ਕੇਂਦਰੀ ਮੰਤਰੀ ਭੇਜਿਆ, ਨਾ ਅਲਬਰਟਾ ਦੀ ਮੁੱਖ ਮੰਤਰੀ ਤੇ ਨਾ ਕੈਲਗਰੀ ਦੀ ਮੇਅਰ। ਸ਼ਹਿਰ ਦਾ ਇੱਕ ਪੰਜਾਬੀ ਪੰਚ (ਕੌਂਸਲਰ) ਭੇਜ ਦਿੱਤਾ।

 

ਇੱਦੂੰ ਵੱਧ ਬੰਦੇ ਤਾਂ ਭਜਨੇ ਅਮਲੀ ਨੂੰ ਲੈਣ ਜਾਂਦੇ ਰਹੇ ਆ।

 

ਖ਼ੈਰ! ਸਿੱਖਸ ਫਾਰ ਜਸਟਿਸ ਦੀ ਅਗਵਾਈ ਵਿੱਚ G7 ਲਾਗੇ ਕਾਫ਼ੀ ਮੁਜ਼ਾਹਰੇ ਹੋ ਰਹੇ ਤੇ ਦੂਜੇ ਪਾਸੇ ਭਾਰਤ ਵਿੱਚ ਰਹਿੰਦੇ ਸਿੱਖਾਂ ਤੋਂ ਇਨ੍ਹਾਂ ਮੁਜ਼ਾਹਰਿਆਂ ਦੇ ਵਿਰੋਧ ‘ਚ ਬਿਆਨ ਦਿਵਾਏ ਜਾ ਰਹੇ।

 

 

ਇਨ੍ਹਾਂ ਮੁਜ਼ਾਹਰਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਨੀ ਪਤਾ ਕਿ ਇਹ ਕੈਨੇਡਾ ਹੈ, ਇੱਥੇ ਤਾਂ ਲੋਕ ਪ੍ਰਧਾਨ ਮੰਤਰੀ ਉਲਟ ਵੀ “ਫੱ* ਟਰੂਡੋ” ਦੇ ਸਟਿੱਕਰ ਲਾ ਕੇ ਘੁੰਮਦੇ ਰਹੇ ਹਨ, ਆਜ਼ਾਦੀ ਹੈ।

 

 

 

ਸਭ ਤੋਂ ਵੱਧ ਤਕਲੀਫ਼ ਦਮਦਮੀ ਟਕਸਾਲ ਦੇ ਬੁਲਾਰੇ ਹੋਣ ਦਾ ਦਾਅਵਾ ਕਰਨ ਵਾਲੇ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਹੋਈ ਹੈ, ਜਿਸਨੇ ਭਾਰਤੀ ਖ਼ਬਰ ਏਜੰਸੀ ਏਐਨਆਈ ਨੂੰ ਇਹ ਬਿਆਨ ਦਿੱਤੇ ਹਨ ਕਿ ਖਾਲਿਸਤਾਨ ਪੱਖੀ ਲੋਕ ਕੈਨੇਡਾ ‘ਚ ਭਾਰਤ ਪ੍ਰਤੀ ਜ਼ਹਿਰ ਉਗਲ ਰਹੇ ਹਨ ਜਦਕਿ ਮੋਦੀ ਨੇ ਸਿੱਖਾਂ ਦੀ ਬਹੁਤ ਮਦਦ ਕੀਤੀ ਹੈ।

 

 

 

 

 

 

ਪ੍ਰੋ. ਸਰਚਾਂਦ ਸਿੰਘ ਖਿਆਲਾ, ਜੋ ਕਿ ਭਾਜਪਾ ਤੇ ਦਮਦਮੀ ਟਕਸਾਲ ਦੋਵਾਂ ਨਾਲ ਸਬੰਧ ਰੱਖਦੇ ਹਨ, ਨੇ ਕਿਹਾ ਕਿ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਦੁਨੀਆ ਵਿੱਚ ਭਾਰਤ ਦੀ ਵਧਦੀ ਮਹੱਤਤਾ ਦੇ ਮੱਦੇਨਜ਼ਰ ਜੀ-7 ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਤੇ ਗਏ ਸੱਦੇ ‘ਤੇ ਸਰਕਾਰੀ ਮਹਿਮਾਨ ਵਜੋਂ ਕੈਨੇਡਾ ਪਹੁੰਚੇ ਹਨ, ਇਸ ਲਈ, ਕੈਨੇਡਾ ਵਿੱਚ ਕੁਝ ਖਾਲਿਸਤਾਨੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਗਿਆ ਵਿਰੋਧ ਅਸਲ ’ਚ ਕੈਨੇਡੀਅਨ ਸਰਕਾਰ ਦਾ ਵਿਰੋਧ ਹੈ। ਇਸ ਲਈ ਪ੍ਰਦਰਸ਼ਨਕਾਰੀਆਂ ਵਿਰੁੱਧ ਕੈਨੇਡੀਅਨ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

 

 

 

 

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਦਰਸ਼ਨਕਾਰੀ ਆਪਣੇ ਆਪ ਨੂੰ ਕੈਨੇਡਾ ਦੇ ਨਾਗਰਿਕ ਕਹਿੰਦੇ ਹਨ, ਪਰ ਸਰਕਾਰੀ ਮਹਿਮਾਨ ਦਾ ਵਿਰੋਧ ਕਰਕੇ ਉਹ ਖ਼ੁਦ ਸਰਕਾਰ ਦਾ ਵਿਰੋਧ ਕਰ ਰਹੇ ਸਨ। ਅਜਿਹਾ ਕਰਕੇ ਖਾਲਿਸਤਾਨੀਆਂ ਨੇ ਕੈਨੇਡਾ ਦੀ ਛਵੀ ਨੂੰ ਖ਼ਰਾਬ ਕੀਤਾ ਹੈ। ਇਨ੍ਹਾਂ ਕੋਲ ਨਾ ਤਾਂ ਬੁੱਧੀ ਹੈ, ਨਾ ਸ਼ਰਮ, ਨਾ ਸਮਝ, ਨਾ ਜ਼ਮੀਰ ਹੈ ਅਤੇ ਨਾ ਹੀ ਜ਼ਮੀਨ, ਜੋ ਸਰਕਾਰੀ ਮਹਿਮਾਨ ਦਾ ਵਿਰੋਧ ਕਰਨ ਗਏ ਸਨ। ਇਹ ਲੋਕ ਕੈਨੇਡਾ ਵਿੱਚ ਰਹਿਣ ਦੇ ਲਾਇਕ ਨਹੀਂ ਹਨ, ਇਹ ਲੋਕ ਨਾ ਤਾਂ ਭਾਰਤ ਦੇ ਵਫ਼ਾਦਾਰ ਹਨ ਅਤੇ ਨਾ ਹੀ ਕੈਨੇਡਾ ਦੇ।

 

 

 

ਪ੍ਰੋ. ਸਰਚਾਂਦ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਦਿਮਾਗ਼ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਸਾਰੇ ਭਾਈਚਾਰਿਆਂ ਅਤੇ ਧਰਮਾਂ ਦੀ ਨੁਮਾਇੰਦਗੀ ਕਰ ਰਹੇ ਹਨ।

 

 

 

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੋਦੀ ਦਾ ਕੈਨੇਡਾ ਵਿੱਚ ਬੇ-ਫੌਖ ਪਹੁੰਚਣਾ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਥੱਪੜ ਹੈ ਜੋ ਕੈਨੇਡਾ ਨੂੰ ਪਰੇਸ਼ਾਨ ਕਰ ਰਹੇ ਹਨ।

 

 

 

 

ਪ੍ਰੋ. ਸਰਚਾਂਦ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਭਾਈਚਾਰੇ ਲਈ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੰਥਕ ਸਟੇਜ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਮਸੀਹਾ ਦਾ ਦਰਜਾ ਦੇ ਕੇ ’ਕੌਮੀ ਸੇਵਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਲਈ ਜੋ ਕੰਮ ਕੀਤਾ ਹੈ ਉਹ ਪਿਛਲੇ 70 ਸਾਲਾਂ ਵਿੱਚ ਵੀ ਕਿਸੇ ਨੇ ਨਹੀਂ ਕੀਤਾ।

 

 

 

ਦਮਦਮੀ ਟਕਸਾਲ ਦੇ ਆਗੂ ਕੀ ਪ੍ਰੋ ਸਰਚਾਂਦ ਸਿੰਘ ਦੇ ਬਿਆਨ ਨਾਲ ਸਹਿਮਤ ਹਨ? ਦੇਖਦੇ ਆਂ ਕਿ ਕੌਣ ਕੌਣ ਬੋਲਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

 

-ਖੁਫੀਆ ਏਜੰਸੀ ‘ਸੀਸਸ’ ਨੇ ਭਾਰਤ ਨੂੰ ਕੈਨੇਡਾ ਵਾਸਤੇ ਖਤਰਨਾਕ ਦੱਸਿਆ
-ਓਂਟਾਰੀਓ ਦੇ ਮੁੱਖ ਮੰਤਰੀ ਦੀ ਗੱਡੀ ਚੋਰੀ ਹੋਣੋਂ ਬਚੀ
-ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਸਮਝੌਤਾ 30 ਦਿਨਾਂ ‘ਚ
-ਮੋਦੀ ਦਾ ਕੈਨੇਡਾ ‘ਚ ਸਵਾਗਤ : ਫੁੱਫੜ ਦੀ ਮਿਲਣੀ ਲਾਗੀ ਨਾਲ ਵਾਂਗ
-ਇਰਾਨ-ਇਸਰਾਈਲ ਜੰਗ ‘ਚ ਬੰਬਾਂ ਦੇ ਨਾਲ ਦਬਕੇ ਵੀ ਚੱਲਣ ਲੱਗੇ
-ਏਅਰ ਇੰਡੀਆ ਦੇ ਸੱਤ ਜਹਾਜ਼ ਉਡਣ ਨਹੀਂ ਦਿੱਤੇ
-ਭਗਵੰਤ ਮਾਨ ਦੇ ਇੱਕ ਹੋਰ ਸਾਥੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ

Check Also

Neeru Bajwa – ‘ਸਰਦਾਰ ਜੀ 3’ ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ #NeeruBajwa #SardaarJi3

Indian Actress Neeru Bajwa unfollows Hania Aamir, deletes ‘Sardaar Ji 3’ posts ਨੀਰੂ ਬਾਜਵਾ, ਇੱਕ …