Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ ਗਿਆ ਤਹਿਲਕਾ
ਲੁਧਿਆਣਾ- ਮੁੱਲਾਂਪੁਰ ਨੇੜੇ ਇਕ ਪਿੰਡ ਵਿੱਚ ਸਥਿਤ ਇਕ ਆਸ਼ਰਮ ਦੇ ਇਕ ਬਾਬਾ ਦੀ ਇਕ ਔਰਤ ਨਾਲ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਦਰਵਾਜ਼ੇ ਦੀ ਮੋਰੀ ਵਿੱਚ ਕੈਮਰਾ ਲਗਾ ਕੇ ਬਣਾਈ ਗਈ ਹੈ ਜਾਂ ਮੋਬਾਇਲ ਫੋਨ ਦੇ ਕੈਮਰੇ ਨਾਲ ਬਣਾਈ ਗਈ ਹੈ।
ਇਹ ਵੀ ਸੰਭਵ ਹੈ ਕਿ ਇਹ AI ਤਕਨਾਲੋਜੀ ਨਾਲ ਮਿਕਿਸੰਗ ਕਰਕੇ ਬਣਾਈ ਗਈ ਹੋਵੇ। ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਵਾਇਰਲ ਹੋ ਰਹੀ ਇਸ ਵੀਡੀਓ ਨੇ ਇਲਾਕੇ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਬਾਬੇ ਦੀ ਇਸ ਹਰਕਤ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।
ਇਹ ਵਾਇਰਲ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਲੋਕ ਬਹੁਤ ਦਿਲਚਸਪੀ ਨਾਲ ਗੱਲਾਂ ਕਰ ਰਹੇ ਹਨ ਕਿ ਅਜਿਹੀਆਂ ਹਰਕਤਾਂ ਕਾਰਨ ਵੱਡੇ ਆਸ਼ਰਮ ਦਾ ਬਾਬਾ ਜੇਲ੍ਹ ਵਿੱਚ ਹੈ। ਵਾਇਰਲ ਵੀਡੀਓ ਵਿੱਚ ਬਾਬਾ ਅਤੇ ਔਰਤ ਬੰਦ ਕਮਰੇ ਵਿੱਚ ਬੈਠ ਕੇ ਅਸ਼ਲੀਲ ਹਰਕਤਾਂ ਕਰਦੇ ਵਿਖਾਈ ਦੇ ਰਹੇ ਹਨ ਅਤੇ ਇਹ ਵੀਡੀਓ ਕਿਸੇ ਨੇ ਗੁਪਤ ਰੂਪ ਵਿੱਚ ਬਣਾਈ ਹੈ।
ਭਾਵੇਂ ਸੰਸਥਾ ਦੇ ਇੰਚਾਰਜ ਵੱਲੋਂ ਬਾਬੇ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਹੈ ਪਰ ਜਦੋਂ ਬਾਬੇ ਦੇ ਨੇੜਲੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਸੇਵਾਦਾਰਾਂ ਨੇ ਆਪਣੇ ਫੋਨ ਬੰਦ ਕਰ ਦਿੱਤੇ ਸਨ, ਜਦਕਿ ਕੁਝ ਸੇਵਾਦਾਰਾਂ ਨੇ ਫੋਨ ਚੁੱਕਣਾ ਵੀ ਠੀਕ ਨਹੀਂ ਸਮਝਿਆ। ਇਸ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਸਿੱਖ ਸੰਗਠਨਾਂ ਵੱਲੋਂ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਹੈ।
ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਸਬ-ਡਿਵੀਜ਼ਨ ਮੁੱਲਾਂਪੁਰ ਦਾਖਾ ਦੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਦੋਂ ਡੀ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਰੇ ਵਿੱਚ ਬੇਅਦਬੀ ਕਰਨ ਦੇ ਦੋਸ਼ ਵਿੱਚ ਬਾਬੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਔਰਤ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਜੋਕਿ ਜਾਂਚ ਦਾ ਵਿਸ਼ਾ ਹੈ।