Breaking News

Punjab -ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਨਾਲ ਕੁਝ ਗੱਲਾਂ ਸਪਸ਼ਟ ਹੋਈਆਂ:

Punjab -ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਨਾਲ ਕੁਝ ਗੱਲਾਂ ਸਪਸ਼ਟ ਹੋਈਆਂ:

 

 

-ਬਾਬਾ ਧੁੰਮਾ ਜੀ ਨੇ ਮੁੱਖ ਮੁੱਦਾ ਹਟਾਏ ਗਏ ਜਥੇਦਾਰਾਂ ਦੀ ਮੁੜ ਬਹਾਲੀ ਨੂੰ ਬਣਾਇਆ ਸੀ ਪਰ ਉਹ ਛੱਡ ਦਿੱਤਾ, ਉਸਦਾ ਜ਼ਿਕਰ ਇੱਕ ਵਾਰ ਵੀ ਨਹੀਂ ਕੀਤਾ ਅਤੇ ਸਿਰਫ ਗਿਆਨੀ ਕੁਲਦੀਪ ਸਿੰਘ ਗੁੜਗੱਜ ਨੂੰ ਹਟਾਉਣ ਦੀ ਗੱਲ ਕੀਤੀ।

 

 

 

 

-ਗੱਲ ਸਪਸ਼ਟ ਹੋ ਗਈ ਕਿ ਅਸਲ ਮੁੱਦਾ ਜਥੇਦਾਰਾਂ ਨੂੰ ਮਾੜੇ ਤਰੀਕੇ ਨਾਲ ਹਟਾਏ ਜਾਣਾ ਨਹੀਂ ਸੀ, ਆਪਣੀ ਮਰਜ਼ੀ ਦਾ ਜਥੇਦਾਰ ਨਾ ਲੱਗਣਾ ਸੀ।

 

 

 

 

-ਐਲਾਨ ਸੁਖਬੀਰ ਸਿੰਘ ਬਾਦਲ ਦੇ ਘਰ ਮੂਹਰੇ ਧਰਨਾ ਦੇਣ ਦਾ ਸੀ ਪਰ ਇੱਕਦਮ ਹੀ ਟਕਰਾਅ ਦੀ ਥਾਂ ਅਕਾਲ ਤਖਤ ਨੂੰ ਬਣਾ ਦਿੱਤਾ।

 

 

 

 

 

-ਗਿਣਤੀ ਪੱਖੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਪਹਿਲੀਆਂ ਮੀਟਿੰਗਾਂ ਅਤੇ 28 ਮਾਰਚ ਵਾਲਾ ਧਰਨਾ ਫੇਲ੍ਹ ਹੋ ਚੁੱਕੇ ਨੇ। 6 ਜੂਨ ਵਾਲੀ ਧਮਕੀ ਸਿਧਾਂਤਕ ਦੀ ਬਜਾਏ ਰਣਨੀਤਕ ਅਤੇ ਧੜੇਬੰਦਕ ਨਜ਼ਰੀਏ ਵਾਲੀ ਹੈ। ਕੇਂਦਰੀ ਤੰਤਰ ਦੇ ਹਿੱਤਾਂ ਦੀ ਪੂਰਤੀ ਵੱਖਰੀ ਹੋ ਰਹੀ ਹੈ।

 

 

 

 

-ਧਾਮੀ ਸਾਹਿਬ ਜਥੇਦਾਰਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਬਚਾਅ ਕਰਨ ਦੀ ਬਜਾਏ ਬਾਬਾ ਜੀ ਦੀ ਗੱਲ ਦੀ ਹਾਮੀ ਭਰਦੇ ਨਜ਼ਰ ਆਏ ਪਰ ਬਾਬਾ ਜੀ ਦਾ ਧਮਕੀ ਪੂਰਨ ਲਹਿਜਾ ਬਿਲਕੁਲ ਨਰਮ ਨਹੀਂ ਹੋਇਆ।

 

 

 

-ਇਹ ਵੀ ਸਪਸ਼ਟ ਹੋ ਗਿਆ ਕਿ ਧੁੰਮਾ-ਧਾਮੀ ਗਠਜੋੜ ਬਰਕਰਾਰ ਹੈ।

 

 

 

 

 

-ਇਸ ਗੱਲ ਦੇ ਬਾਵਜੂਦ ਕਿ ਬਾਦਲ ਦਲ ਦੇ ਆਗੂ ਸ਼ਰੇਆਮ ਦੋਸ਼ ਲਾ ਰਹੇ ਨੇ ਕਿ ਬਾਬਾ ਜੀ ਕੇਂਦਰੀ ਤੰਤਰ ਦੇ ਇਸ਼ਾਰੇ ‘ਤੇ ਚੱਲ ਰਹੇ ਨੇ, ਧਾਮੀ ਸਾਹਿਬ ਇਸ ਲਈ ਸੋਸ਼ਲ ਮੀਡੀਏ ‘ਤੇ ਲਿਖਦੇ ਸਧਾਰਨ ਲੋਕਾਂ ‘ਤੇ ਗੁੱਸਾ ਕੱਢ ਰਹੇ ਸਨ।

 

 

 

ਫਿਲਹਾਲ ਸਿੱਖ 6 ਜੂਨ ਨੂੰ ਦੁਨੀਆਂ ਭਰ ਵਿੱਚ ਇੱਕ ਵਾਰ ਫਿਰ ਜਲੂਸ ਕਢਾਉਣ ਲਈ ਤਿਆਰ ਰਹਿਣ।
#Unpopular_Opinions
#Unpopular_Ideas
#Unpopular_Facts

 

 

 

 

 

 

 

 

 

ਸ਼ਹੀਦੀ ਹਫਤੇ ‘ਚ ਹਰੇਕ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਸਮਾਂ ਸ਼ਹੀਦਾਂ ਦੀ ਯਾਦ ‘ਚ ਓਹਨਾਂ ਬਾਰੇ ਕੁਝ ਪੜ੍ਹਦੇ, ਸੁਣਦੇ ਬਤੀਤ ਹੋਵੇ। ਇਸ ਵਾਰ ਵੀ ਸੋਚਿਆ ਸੀ ਕਿ ਕਿਸੇ ਹੋਰ ਮਸਲੇ ਤੇ ਕੋਈ ਗੱਲ ਨਹੀਂ ਕਰਨੀ। ਪਰ ਕੌਮ ਵਿੱਚ ਚੱਲ ਰਹੀ ਧੜੇਬੰਦੀ ਦੇ ਕਰੂਪ ਹਲਾਤ ਵੇਖਕੇ ਮਾਫੀ ਸਹਿਤ ਕਹਿ ਰਿਹਾਂ ਕਿ ਲੜ ਰਹੀਆਂ ਧਿਰਾਂ ਸਾਡੇ ਨਾਲ ਸੰਬੰਧਿਤ ਨਹੀਂ। ਨਾ ਹੀ ਇਹਨਾਂ ਦਾ ਸਾਡੀ ਪੀੜ ਨਾਲ ਕੋਈ ਵਾਸਤਾ। ਇਹ ਬਾਦਲਾਂ ਦੀਆਂ ਦੋ ਸਾਬਕਾ ਤੇ ਮੌਜੂਦਾ ਧਿਰਾਂ ਨੇ ਜੋ ਆਪਸੀ ਸਾੜਾ ਰੱਖਕੇ ਲੜ ਰਹੀਆਂ। ਪਰ ਅਫਸੋਸ ਉਦੋਂ ਹੁੰਦਾ ਜਦੋਂ ਮੇਰੇ ਨੇੜਲੇ ਦੋਸਤ ਤੇ ਹਮਰਾਹ ਆਪੋ ਆਪਣੇ ਧੜੇ ਦੀ ਸਹੂਲਤ ਮੁਤਾਬਕ ਇਹਨਾਂ ਚੋਂ ਕਿਸੇ ਇੱਕ ਦੇ ‘ਗਾਜੀ ‘ ਬਣਕੇ ਫੇਸਬੁੱਕ ਤੇ ਕਿਰਪਾਨਾਂ ਚਲਾਉਣ ਲੱਗ ਪੈਂਦੇ ਨੇ। ਥੋੜੀਆਂ ਅੱਖਾਂ ਖੋਲ੍ਹਕੇ ਵੇਖੋ ਤੇ ਦੋਵਾਂ ਧਿਰਾਂ ‘ਚ ਕੋਈ ਫਰਕ ਨਹੀਂ। ਗੜਗੱਜ ਜੀ ਬਾਦਲਾਂ ਦੇ ਮੌਜੂਦਾ ਹਨ ਤੇ ਬਾਬਾ ਹਰਨਾਮ ਸਿੰਘ ਜੀ ਸਾਬਕਾ। ਪਰ ਤਖਤ ਸਿੱਖਾਂ ਦਾ ਹੈ, ਜਿਸ ਖਾਤਰ ਸੈਂਕੜੇ ਗੁਰਸਿੱਖਾਂ ਨੇ ਆਪਾ ਵਾਰਿਆ।

ਬਾਬਾ ਹਰਨਾਮ ਸਿੰਘ ਧੁੰਮਾ ਜੀ ਆਪਣੇ ਕੁਝ ਕਾਰਜਾਂ ਕਰਕੇ ਪੰਥ ਦੇ ਇੱਕ ਹਿੱਸੇ ਦੀ ਨਰਾਜ਼ਗੀ ਖੱਟ ਚੁੱਕੇ ਹਨ। ਇਹੋ ਕਾਰਨ ਆ ਕਿ ਓਹਨਾਂ ਦਾ ਪੁੱਟਿਆ ਕੋਈ ਚੰਗਾ ਕਦਮ ਵੀ ਚੰਗਾ ਨਹੀਂ ਮੰਨਿਆ ਜਾਣ ਡਿਆ। ਓਹਨਾਂ ਪ੍ਰਤੀ ਪੰਥ ‘ਚ ਨਰਾਜ਼ਗੀ ਖਤਮ ਕਿਵੇਂ ਹੋਵੇ, ਇਸ ਬਾਰੇ ਤੇ ਮੇਰੇ ਕੋਲ ਕੋਈ ਸੁਝਾਅ ਨਹੀਂ। ਪਰ ਇਸ ਘੜੀ ਗਿਆਨੀ ਗੜਗੱਜ ਜੀ ਦੀ ਸਲਾਮਤੀ ਲਈ ਇੱਕ ਸੁਝਾਅ ਜ਼ਰੂਰ ਹੈਗਾ।
ਸੂਤਰਾਂ ਮੁਤਾਬਕ ਗਿਆਨੀ ਗੜਗੱਜ ਜੀ ਤਖਤ ਸ਼੍ਰੀ ਪਟਨਾ ਸਾਹਿਬ ਤੇ ‘ਆਪਣੇ’ ਬੰਦੇ ਦਾ ਕਬਜ਼ਾ ਕਰਵਾਉਣ ਲਈ ਕਾਹਲੇ ਪਏ ਸਨ, ਤੇ ਉਸ ਤੋਂ ਪਹਿਲਾਂ ਹੀ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਓਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਤਖਤ ਸ਼੍ਰੀ ਪਟਨਾ ਸਾਹਿਬ ਦਾ ਜਥੇਦਾਰ ਵੀ ਪੰਥ ‘ਚ ਓਹੋ ਰੁਤਬਾ ਰੱਖਦਾ ਜੋ ਗਿਆਨੀ ਗੜਗੱਜ ਦਾ ਹੈ। ਓਹਨਾਂ ਦਾ ਤਨਖਾਹੀਆਂ, ਮਤਲਬ ਪੰਥ ਲਈ ਵੀ ਤਨਖਾਹੀਆ ਹੀ ਹੈ।

 

 

ਜੇ ਇਸ ਮੌਕੇ ਬਾਬਾ ਧੁੰਮਾ ਜੀ ਦੀ ਏ ਗੱਲ ਕਿ ‘ਗਿਆਨੀ ਗੜਗੱਜ ਜੀ ਤਨਖਾਈਏ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇ ਜੂਨ ਨੂੰ ਸੰਦੇਸ਼ ਨਾਂ ਪੜਨ’ ਏ ਮੰਨ ਲੈਣ ਨਾਲ ਇਹਨਾਂ ਦਾ ਕੀ ਘੱਟ ਜਾਊ ? ਫਾਇਦਾ ਏ ਹੋਊ ਕਿ ਤਖਤ ਸਾਹਿਬ ਤੇ ਸ਼ਹੀਦੀ ਦਿਹਾੜਾ ਬਿਨਾਂ ਆਪਸੀ ਟਕਰਾ ਦੇ ਸੰਪੂਰਨ ਹੋ ਜਾਊ। ਤੇ ਮੀਡੀਏ ਦੀਆਂ ਭੁੱਖੀਆਂ ਗਿਰਜਾਂ ਨੂੰ ਸਿੱਖਾਂ ਖਿਲਾਫ ਬੋਲਣ ਲਈ ਕੁਝ ਨਾਂ ਮਿਲੂ।
ਨਾਲੇ ਗੜਗੱਜ ਜੀ ਨੂੰ ਏ ਸਬਕ ਵੀ ਮਿਲ ਜਾਊ ਕਿ ਇਸ ਰੁਤਬੇ ਤੇ ਬਹਿਕੇ ਬਾਦਲਾਂ ਦਾ ਹੁਕਮ ਵਜਾਉਣ ਦੀ ਪੰਥ ਇਜਾਜ਼ਤ ਨਹੀਂ ਦੇਂਦਾ। ਸੋ ਗਿਆਨੀ ਗੜਗੱਜ ਜੀ ਦੇ ਸਮਰਥਕਾਂ ਨੂੰ ਏ ਜਿੱਦ ਛੱਡਣੀ ਚਾਹੀਦੀ ਆ।

 

 

 

6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਣ ਵਾਲੇ ਸਿੱਖ ਕਦੇ ਵੀ ਜਥੇਦਾਰ ਸਾਬ ਦਾ ਭਾਸ਼ਣ ਸੁਣਨ ਲਈ ਨਹੀਂ ਜਾਂਦੇ। ਓ ਸ਼ਹੀਦਾਂ ਦੀ ਯਾਦ ‘ਚ ਇਕੱਠੇ ਹੁੰਦੇ ਨੇ। ਸ਼ਹੀਦਾਂ ਦੇ ਸਨਮੁਖ ਆਪਣੀ ਕੌਮੀ ਮੰਗ ਨੂੰ ਦਹਰਾਉਂਦੇ ਨੇ। ਪਿੱਛਲੇ ਲਗਭਗ 15 ਸਾਲਾਂ ਤੋਂ ਸ: ਸਿਮਰਨਜੀਤ ਸਿੰਘ ਮਾਨ ਦਾ ਟੋਲਾ ਜਥੇਦਾਰ ਦੇ ਭਾਸ਼ਣ ਦੇ ਸਮੇਂ ਨਾਅਰੇਬਾਜ਼ੀ ਕਰਕੇ ਬਾਦਲਾਂ ਦੇ ਐਲਾਨੇ ਜਥੇਦਾਰ ਦਾ ਵਿਰੋਧ ਕਰਦਾ ਆ ਰਿਹਾ।

 

 

ਪਰ ਅੱਜ ਕੱਲ ਕਿਸੇ ਅਣ ਐਲਾਨ ਸਾਂਝੇ ਦੁਸ਼ਮਣ ਨੂੰ ਧਿਆਨ ‘ਚ ਰੱਖਦਿਆਂ ਮਾਨ ਸਾਬ ਰਵਨੀਤ ਬਿੱਟੂ ਤੋਂ ਲੈਕੇ ਬਾਦਲਾਂ ਦੇ ਥਾਪੇ ਜਥੇਦਾਰ ਤੱਕ ਸਭ ਨਾਲ ਜੱਫੀਓ ਜੱਫੀ ਹੋ ਰਹੇ ਨੇ। ਏਸੇ ਤਹਿਤ ਓਹਨਾਂ ਬਾਦਲ ਪ੍ਰਸਤ ਗਿਆਨੀ ਗੜਗੱਜ ਜੀ ਦੀ ਹਮਾਇਤ ਦਾ ਐਲਾਨ ਵੀ ਕਰ ਦਿੱਤਾ। ਅਸੀਂ ਇਸ ਤਰ੍ਹਾਂ ਦੀ ਨਿਵੇਕਲੀ ‘ਬਿੱਟੂ-ਬਾਦਲ-ਸਰਨਾ’ ਪੰਥਕ ਏਕਤਾ ਦੇ ਵਿਰੋਧੀ ਨਹੀਂ, ਸ਼ਹੀਦਾਂ ਦੇ ਸਨਮੁਖ ਕਿਸੇ ਕਲੇਸ਼ ਨੂੰ ਟਾਲਣ ਹਿੱਤ ਇਸ ਗਠਜੋੜ ਦੀ ਵੀ ਹਮਾਇਤ ਕਰਦੇ ਹਾਂ। ਪਰ ਮਾਨ ਸਾਬ ਨੂੰ ਗੜਗੱਜ ਸਾਬ ਦਾ ਭਾਸ਼ਣ ਸੁਣਨ ਲਈ ਥੋੜੀ ਉਡੀਕ ਕਰ ਲੈਣੀ ਚਾਹੀਦੀ ਆ। ਕਿਉਕਿ ਗੜਗੱਜ ਸਾਬ ਫਿਲਹਾਲ ਤਖਤ ਸ਼੍ਰੀ ਪਟਨਾ ਸਾਹਿਬ ਤੋਂ ‘ਤਨਖਾਹੀਆ’ ਕਰਾਰ ਦਿੱਤੇ ਹੋਏ ਨੇ।

 

 

 

 

ਚੰਗਾ ਹੋਵੇ ਗਿਆਨੀ ਗੜਗੱਜ ਜੀ ਛੇ ਜੂਨ ਦੇ ਮੌਕੇ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਪੜਨ ਦਾ ਓਹ ਮੌਕਾ ਦੇਣ ਜਿਸ ਲਈ ਓ ਪਿਛਲੇ 10 ਸਾਲ ਤੋਂ ਲਗਾਤਾਰ ਸੰਘਰਸ਼ਸ਼ੀਲ ਹਨ।
ਇਸ ਗੱਲ ਦੀ ਗਰੰਟੀ ਹੈ ਕਿ ਪੰਥ ਦੇ ਕਿਸੇ ਵੀ ਹਿੱਸੇ ਵਿੱਚ ਭਾਈ ਧਿਆਨ ਸਿੰਘ ਮੰਡ ਦਾ ਕੋਈ ਵਿਰੋਧ ਨਹੀਂ। ਅਜਿਹੇ ਮੌਕੇ ਜੇ ਤੁਸੀਂ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜੋ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਥਾਂ ਹਨ, ਓਹਨਾਂ ਦੇ ਨਾਂ ਦੀ ਸਿਫਾਰਿਸ਼ ਨਹੀਂ ਕਰਦੇ ਤੇ ਸਿਆਸਤਦਾਨਾਂ ਵੱਲੋਂ ‘ਕੋਠੇ ਚਾੜ੍ਹਕੇ ਪੌੜੀ ਖਿੱਚਣ’ ਵਾਲੀ ਕਹਾਵਤ ਭਾਈ ਧਿਆਨ ਸਿੰਘ ਮੰਡ ਦੇ ਹਵਾਲੇ ਨਾਲ ਸੱਚ ਸਾਬਤ ਹੋਊ।
ਪਿੱਪਲ਼ ਸਿੰਘ

Check Also

Ludhiana : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ

Ludhiana : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ Ludhiana News …