Breaking News

BJP Punjab -ਪੰਜਾਬ ਭਾਜਪਾ ਨੇ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਜੂਨ ਚੌਰਾਸੀ ਦੇ ਫੌਜੀ ਹਮਲੇ ਬਾਰੇ ਪੋਸਟ ਪਾ ਕੇ ਕੀਤੀ ਡਲੀਟ

BJP Punjab -ਪੰਜਾਬ ਭਾਜਪਾ ਨੇ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਜੂਨ ਚੌਰਾਸੀ ਦੇ ਫੌਜੀ ਹਮਲੇ ਬਾਰੇ ਪੋਸਟ ਪਾ ਕੇ ਕੀਤੀ ਡਲੀਟ

ਪੰਜਾਬ ਭਾਜਪਾ ਨੇ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਜੂਨ ਚੌਰਾਸੀ ਦੇ ਫੌਜੀ ਹਮਲੇ ਬਾਰੇ ਪੋਸਟ ਪਾ ਦਿੱਤੀ। ਸ਼ਬਦਾਵਲੀ ਬੜੀ ਦਿਲਚਸਪ ਸੀ।

 

 

ਜਿਨ੍ਹਾਂ ਨੂੰ ਨਿੱਤ ਅੱਤਵਾਦੀ ਲਿਖਦੇ ਹਨ, ਉਨ੍ਹਾਂ ਨੂੰ ਸ਼ਹੀਦ ਲਿਖਿਆ ਤੇ ਅਪਰੇਸ਼ਨ ਨੂੰ ਭਾਰਤ ਸਰਕਾਰ ਵਲੋਂ ਹਮਲਾ ਲਿਖਿਆ, ਜੋ ਸ਼ਬਦਾਵਲੀ ਸਿੱਖ ਵਰਤਦੇ ਹਨ। ਇਹੀ ਸ਼ਬਦਾਵਲੀ ਸਹੀ ਹੈ, ਇਹ ਇਨ੍ਹਾਂ ਅਜਿਹਾ ਲਿਖ ਕੇ ਮੰਨ ਲਿਆ।

 

 

 

ਬਾਅਦ ‘ਚ ਹਿੰਦੂਤਵੀ ਡਾਂਗ ਚੜ੍ਹੀ ਤਾਂ ਭਾਰਤ ਦੀ ਥਾਂ ਕਾਂਗਰਸ ਕਰ ਦਿੱਤਾ ਤੇ ਅੰਤ ਪੋਸਟ ਹੀ ਡਿਲੀਟ ਕਰ ਦਿੱਤੀ।

 
 

ਸੱਚ ਤਾਂ ਇਨ੍ਹਾਂ ਸਭ ਨੂੰ ਪਤਾ ਹੈ ਪਰ ਸਿਆਸੀ ਗਿਣਤੀਆਂ-ਮਿਣਤੀਆਂ ਭਾਰੂ ਹੋ ਜਾਂਦੀਆਂ। ਇਨ੍ਹਾਂ ਦਾ ਬਾਪ ਮੋਦੀ ਸੰਸਦ ਵਿੱਚ ਖੜ੍ਹ ਕੇ ਇਹ ਸਭ ਬੋਲ ਚੁੱਕਾ (ਨਾਲ ਵੀਡੀਓ ਦੇਖੋ) ਪਰ ਆਪਣੀ ਲੋੜ ਦੇ ਹਿਸਾਬ ਗੱਲ ਬਦਲ ਲੈਂਦੇ।

 

ਇੱਕ ਦਿਨ ਭਾਜਪਾ ਵਾਂਗ ਕਾਂਗਰਸ ਵੀ ਮੰਨੂ ਪਰ ਉਨ੍ਹਾਂ ਸਿੱਖਾਂ ਦਾ ਕੀ ਬਣੂ, ਜਿਹੜੇ ਇਨ੍ਹਾਂ ਬਿਰਤਾਂਤਾਂ ‘ਚ ਫਸ ਕੇ ਆਪਣੇ ਸ਼ਹੀਦ ਸੂਰਮਿਆਂ ‘ਤੇ ਸਵਾਲ ਚੁੱਕਦੇ ਰਹੇ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

Jaswinder Bhalla -ਜਸਵਿੰਦਰ ਭੱਲਾ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ! ਸਾਰਿਆਂ ਨੂੰ ਹਸਾਉਣ ਵਾਲੇ ਦਾ ਨਹੀਂ ਵੇਖ ਹੁੰਦਾ ਇਹ ਹਾਲ

Jaswinder Bhalla -ਜਸਵਿੰਦਰ ਭੱਲਾ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ! ਸਾਰਿਆਂ ਨੂੰ ਹਸਾਉਣ ਵਾਲੇ …