Operation Sindoor: ‘ਭਾਰਤ ਨੇ ਜਹਾਜ਼ਾਂ ਦੇ ਨੁਕਸਾਨ ਨੂੰ ਸਵੀਕਾਰਿਆ’: ਸੀਡੀਐੱਸ ਜਨਰਲ ਚੌਹਾਨ
ਆਖ਼ਰ ਇੰਡੀਆ ਦੇ ਚੀਫ ਆਫ਼ ਡਿਫੈਂਸ ਸਟਾਫ ਨੇ ਮੰਨ ਲਿਆ ਹੈ ਕਿ ਪਾਕਿਸਤਾਨ ਨਾਲ ਟਕਰਾਅ ਦੌਰਾਨ ਭਾਰਤੀ ਜੰਗੀ ਜਹਾਜ਼ ਡਿੱਗੇ। ਉਨ੍ਹਾਂ ਨੇ ਗਿਣਤੀ ਨਹੀਂ ਦੱਸੀ ਪਰ ਪਾਕਿਸਤਾਨ ਦਾ ਛੇ ਜਹਾਜ਼ ਡਿੱਗਣ ਦਾਅਵਾ ਖਾਰਜ ਕੀਤਾ।
ਰਾਹੁਲ ਗਾਂਧੀ ਸਮੇਤ ਇਹੀ ਸੁਆਲ ਪੁੱਛਣ ਵਾਲਿਆਂ ਨੂੰ ਭਾਜਪਾ ਦੇ ਸਮਰਥਕ ਗ਼ਦਾਰ ਕਹਿ ਰਹੇ ਸਨ। ਗੋਦੀ ਪੱਤਰਕਾਰ ਵੀ ਟ੍ਰੋਲਿੰਗ ਕਰਦੇ ਸਨ।
ਜਿਹੜੀ ਗੱਲ ਮੁਲਕ ਤੋਂ ਬਾਹਰ ਜਾ ਕੇ ਮੰਨੀ ਜਾ ਸਕਦੀ ਹੈ, ਉਹ ਭਾਰਤੀ ਨਾਗਰਿਕਾਂ ਸਾਹਮਣੇ, ਭਾਰਤੀ ਮੀਡੀਆ ਵਿੱਚ ਵੀ ਮੰਨ ਲੈਣੀ ਚਾਹੀਦੀ ਸੀ।
‘India acknowledged aircraft losses, rectified tactical mistakes’: CDS Gen Chauhan; More important to find out reasons for aircraft losses; ਜਹਾਜ਼ ਦੇ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਉਣਾ ਜ਼ਰੂਰੀ: ਚੌਹਾਨ
Operation Sindoor: ਸਰਕਾਰ ਸੀਡੀਐੱਸ ਦੇ ‘ਖੁਲਾਸੇ’ ਮਗਰੋਂ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਸੱਦੇ: ਕਾਂਗਰਸ
Reveal truth to country: Cong to govt after CDS’ remarks on losses in Operation Sindoor
ਕਾਂਗਰਸ ਨੇ ਅੱਜ ਚੀਫ ਆਫ ਡਿਫੈਂਸ ਸਟਾਫ (CDS) ਅਨਿਲ ਚੌਹਾਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕੇਂਦਰ ’ਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਈ ਅਹਿਮ ਸਵਾਲਾਂ ਦਾ ਜਵਾਬ ਦੇਣ ਲਈ ਸਰਕਾਰ ਨੂੰ ਤੁਰੰਤ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣਾ ਚਾਹੀਦਾ ਹੈ।
ਵਿਰੋਧੀ ਧਿਰ ਨੇ ਕਿਹਾ ਕਿ ਕਾਰਗਿਲ ਸਮੀਖਿਆ ਕਮੇਟੀ ਦੀ ਤਰਜ ’ਤੇ ਇੱਕ ਸੁਤੰਤਰ ਮਾਹਰ ਕਮੇਟੀ ਦੁਆਰਾ ਵਿਆਪਕ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਜਹਾਜ਼ਾਂ ਦੇ ਨੁਕਸਾਨੇ ਜਾਣ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ।
Bloomberg TV ਨਾਲ ਇੱਕ ਇੰਟਰਵਿਊ ਦੌਰਾਨ ਅਨਿਲ ਚੌਹਾਨ ਨੇ ਕਿਹਾ ਕਿ ਇਹ ਪਤਾ ਲਗਾਉਣਾ ਵੱਧ ਮਹੱਤਵਪੂਰਨ ਹੈ ਕਿ ਜਹਾਜ਼ ਦਾ ਨੁਕਸਾਨ ਕਿਉਂ ਹੋਇਆ ਤਾਂ ਕਿ ਭਾਰਤੀ ਸੈਨਾ ਰਣਨੀਤੀ ਵਿੱਚ ਸੁਧਾਰ ਕਰ ਸਕੇ ਅਤੇ ਫਿਰ ਤੋਂ ਜਵਾਬੀ ਕਾਰਵਾਈ ਕਰ ਸਕੇ।
ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੜਾਕੂ ਜਹਾਜ਼ ਡਿੱਗਣਾ ਮਹੱਤਵਪੂਰਨ ਗੱਲ ਨਹੀਂ ਹੈ, ਬਲਕਿ ਮਹੱਤਵਪੂਰਨ ਹੈ ਕਿ ਉਹ ਕਿਉਂ ਡਿੱਗੇ।’’
ਜਨਰਲ ਚੌਹਾਨ ਤੋਂ ਪੁੱਛਿਆ ਗਿਆ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਤੱਕ ਫ਼ੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ ਤਬਾਹ ਹੋ ਗਏ ਸਨ।
ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰਣਨੀਤਕ ਗਲਤੀਆਂ ਨੂੰ ਸਮਝ ਸਕੇ, ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨ ਮਗਰੋਂ ਮੁੜ ਤੋਂ ਲਾਗੂ ਕੀਤਾ। ਅਸੀਂ ਆਪਣੇ ਸਾਰੇ ਲੜਾਕੂ ਜਹਾਜ਼ਾਂ ਨੂੰ ਫਿਰ ਤੋਂ ਲੰਬੀ ਦੂਰੀ ’ਤੇ ਨਿਸ਼ਾਨਾ ਬੰਨ੍ਹ ਕੇ ਉਡਾਇਆ।’’
‘ਅਪਰੇਸ਼ਨ ਸਿੰਧੂਰ’ ਦੌਰਾਨ ਛੇ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਜਨਰਲ ਅਨਿਲ ਚੌਹਾਨ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਗਲਤ ਹੈ।’’
ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਏਅਰ ਮਾਰਸ਼ਲ ਏਕੇ ਭਾਰਤੀ ਨੇ ਸਵੀਕਾਰ ਕੀਤਾ ਸੀ ਕਿ ‘ਨੁਕਸਾਨ ਲੜਾਈ ਦਾ ਇੱਕ ਹਿੱਸਾ ਹੈ।’ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਪਾਇਲਨ ਸੁਰੱਖਿਅਤ ਪਰਤ ਆਏ ਹਨ।
ਏਅਰ ਮਾਰਸ਼ਲ ਏਕੇ ਭਾਰਤੀ ਨੇ 11 ਮਈ ਨੂੰ ਪ੍ਰੈੱਸ ਕਾਨਫਰੰਸ ’ਚ ਇਹ ਟਿੱਪਣੀ ਕੀਤੀ ਸੀ, ਜਦੋਂ ਉਨ੍ਹਾਂ ਤੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਜਹਾਜ਼ਾਂ ਦੇ ਨੁਕਸਾਨ ਬਾਰੇ ਪੁੱਛਿਆ ਗਿਆ ਸੀ।
ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲੀ ਵਿੱਚ ਹੋਈਆਂ ਫ਼ੌਜੀ ਕਾਰਵਾਈਆਂ ਦੌਰਾਨ ਜਹਾਜ਼ਾਂ ਦੇ ਨੁਕਸਾਨ ਦੀ ਗੱਲ ਸਵੀਕਾਰੀ ਹੈ ਪਰ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ X ’ਤੇ ਇੱਕ ਪੋਸਟ ’ਚ ਕਿਹਾ, ‘‘ਸਿੰਗਾਪੁਰ ’ਚ ਇੱਕ ਇੰਟਰਵਿਊ ਦੌਰਾਨ ਸੀਡੀਐੱਸ ਵੱਲੋਂ ਕੀਤੀਆਂ ਟਿੱਪਣੀਆਂ ਦੇ ਮੱਦੇਨਜ਼ਰ ਕੁੱਝ ਅਹਿਮ ਸਵਾਲ ਹਨ, ਜਿਨ੍ਹਾਂ ਨੂੰ ਪੁੱਛੇ ਜਾਣ ਦੀ ਲੋੜ ਹੈ। ਇਹ ਉਦੋਂ ਪੁੱਛੇ ਜਾ ਸਕਦੇ ਹਨ, ਜਦੋਂ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਸੱਦਿਆ ਜਾਵੇ।’’
ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ।
ਖੜਗੇ ਨੇ ਕਿਹਾ, ‘‘ਸਾਡੀ ਹਵਾਈ ਸੈਨਾ ਦੇ ਪਾਇਲਟ ਦੁਸ਼ਮਣ ਨਾਲ ਲੜਦਿਆਂ ਆਪਣੀ ਜਾਨ ਜੋਖ਼ਿਮ ਵਿੱਚ ਪਾ ਰਹੇ ਸਨ। ਸਾਡਾ ਕੁੱਝ ਨੁਕਸਾਨ ਹੋਇਆ ਹੈ ਪਰ ਸਾਡੇ ਪਾਇਲਟ ਸੁਰੱਖਿਅਤ ਹਨ, ਅਸੀਂ ਉਨ੍ਹਾਂ ਦੀ ਦ੍ਰਿੜਤਾ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ। ਹਾਲਾਂਕਿ ਇੱਕ ਵਿਆਪਕ ਰਣਨੀਤਕ ਸਮੀਖਿਆ ਸਮੇਂ ਦੀ ਮੰਗ ਹੈ।’’
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ X ’ਤੇ ਇੱਕ ਪੋਸਟ ’ਚ ਕਿਹਾ, ‘‘29 ਜੁਲਾਈ, 1999 ਨੂੰ ਤਤਕਾਲੀ ਵਾਜਪਈ ਸਰਕਾਰ ਨੇ ਭਾਰਤ ਦੇ ਰਣਨੀਤਕ ਮਾਮਲਿਆਂ ਦੇ ਮਾਹਿਰ ਕੇ. ਸੁਰਬਾਮਨੀਅਮ, ਜਿਨ੍ਹਾਂ ਦੇ ਪੁੱਤਰ ਹੁਣ ਸਾਡੇ ਵਿਦੇਸ਼ ਮੰਤਰੀ ਹਨ, ਦੀ ਪ੍ਰਧਾਨਗੀ ’ਚ ਕਾਰਗਿਲ ਸਮੀਖਿਆ ਕਮੇਟੀ ਬਣਾਈ ਸੀ। ਇਹ ਕਾਰਗਿਲ ਯੁੱਧ ਸਮਾਪਤ ਹੋਣ ਦੇ ਠੀਕ ਤਿੰਨ ਦਿਨ ਬਾਅਦ ਦੀ ਗੱਲ ਹੈ।’’
ਉਨ੍ਹਾਂ ਕਿਹਾ ਕਿ ਇਸ ਕਮੇਟੀ ਨੇ ਪੰਜ ਮਹੀਨਿਆਂ ਮਗਰੋਂ ਆਪਣੀ ਵਿਸਥਾਰਤ ਰਿਪੋਰਟ ਸੌਂਪੀ ਸੀ ਅਤੇ ‘From Surprise to Reckoning’ ਸਿਰਲੇਖ ਵਾਲੀ ਰਿਪੋਰਟ ਨੂੰ ਅੰਸ਼ਿਕ ਸੋਧਾਂ ਮਗਰੋਂ 23 ਫਰਵਰੀ, 2000 ਨੂੰ ਸੰਸਦ ਦੇ ਦੋਵਾਂ ਸਦਨਾਂ ’ਚ ਰੱਖਿਆ ਗਿਆ ਸੀ।
ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਕੀ ਹੁਣ ਸੀਡੀਐੱਸ ਨੇ ਸਿੰਗਾਪੁਰ ਵਿੱਚ ਜੋ ਖੁਲਾਸਾ ਕੀਤਾ ਹੈ, ਉਸ ਸਬੰਧੀ ਮੋਦੀ ਸਰਕਾਰ ਵੀ ਅਜਿਹਾ ਹੀ ਕਦਮ ਚੁੱਕੇਗੀ।
ਕਾਂਗਰਸ ਨੇਤਾ ਨੇ ਇੱਕ X ਪੋਸਟ ’ਚ ਦਾਅਵਾ ਕੀਤਾ, ‘‘11 ਸਾਲਾਂ ਤੋਂ ਜਾਰੀ ਅਣਐਲਾਨੀ ਐਮਰਜੈਂਸੀ ’ਤੇ ਇਹ ਇੱਕ ਅਸਧਾਰਨ ਸਥਿਤੀ ਹੈ ਕਿ ਪ੍ਰਧਾਨ ਮੰਤਰੀ ਨਾ ਤਾਂ ਸੰਸਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਅਤੇ ਨਾ ਹੀ ਸੰਸਦ ਨੂੰ ਭਰੋਸੇ ਵਿੱਚ ਲੈਂਦੇ ਹਨ, ਪਰ ਦੇਸ਼ ਨੂੰ ਅਪਰੇਸ਼ਨ ਸਿੰਧੂਰ ਦੇ ਪਹਿਲੇ ਗੇੜ ਦੀ ਜਾਣਕਾਰੀ ਸਿੰਗਾਪੁਰ ਵਿੱਚ ਦਿੱਤੇ ਗਏ ਸੀਡੀਐੱਸ ਦੇ ਇੰਟਰਵਿਊ ਤੋਂ ਮਿਲਦੀ ਹੈ।’’
ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਪਹਿਲਾਂ ਹੀ ਭਰੋਸੇ ’ਚ ਨਹੀਂ ਲੈ ਸਕਦੇ ਸੀ।