Breaking News

ਪੱਛਮੀ ਦੇਸ਼ਾਂ ਵਿੱਚ ਸਵਾਮੀ ਨਰਾਇਣ ਮੰਦਰਾਂ‌ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ

ਪੱਛਮੀ ਦੇਸ਼ਾਂ ਵਿੱਚ ਸਵਾਮੀ ਨਰਾਇਣ ਮੰਦਰਾਂ‌ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ, ਖਾਸ ਤੌਰ ‘ਤੇ ਜਦੋਂ ਸੀਸੀਟੀਵੀ ਕੈਮਰੇ ਬੰਦ ਹੁੰਦੇ ਹਨ, ਤਾਂ ਕੁਝ ਸ਼ੱਕੀ ਹੈ। ਬਿਨਾਂ ਕਿਸੇ ਪੜਤਾਲ ਦੇ ਸੱਜੇ ਪੱਖੀ ਹਿੰਦੂਤਵੀ ਮੀਡੀਆ ਦੁਆਰਾ ਇਸ ਲਈ ਸਿੱਖਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਆਸਟਰੇਲੀਆ ਦੀ ਪੁਲਿਸ ਪਹਿਲਾਂ ਹੀ ਇਹੋ ਜਿਹੇ ਇੱਕ ਕਾਰੇ ਲਈ ਫਿਰਕੂ ਹਿੰਦੂਤਵੀ ਸ਼ਕਤੀਆਂ ਵੱਲ ਉਗਲ ਕਰ ਚੁੱਕੀ ਹੈ।´

ਸਵਾਮੀ ਨਰਾਇਣ ਸੰਪਰਦਾ ਕੋਈ ਸਾਧਾਰਨ ਹਿੰਦੂ ਭਾਈਚਾਰੇ ਦਾ ਮੰਦਰ ਨਹੀਂ ਹੈ। ਇਹ ਪਾਟੀਦਾਰ ਗੁਜਰਾਤੀ ਜਾਂ ਪਟੇਲ ਭਾਈਚਾਰੇ ਦੇ ਵਿਸ਼ੇਸ਼ ਸਮੂਹ ਨਾਲ ਸਬੰਧਤ ਹੈ। ਇਹ ਰਾਧਾਸੁਆਮੀ, ਨਿਰੰਕਾਰੀ, ਸਿਰਸਾ ਡੇਰਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਡੇਰਿਆਂ ਵਾਂਗ ਹੈ। ਪੰਜਾਬ ਦੇ ਡੇਰਿਆਂ ਵਿੱਚ ਆਮ ਤੌਰ ‘ਤੇ ਜਨਮ, ਮੌਤ ਅਤੇ ਵਿਆਹ ਦੀਆਂ ਰਸਮਾਂ ਨਾਲ ਸਬੰਧਤ ਵਿਅਕਤੀਆਂ ਦੇ ਪ੍ਰੋਗਰਾਮ ਨਹੀਂ ਕਰਵਾਏ ਜਾਂਦੇ ਹਨ। ਪੰਜਾਬ ਦੇ ਡੇਰੇ ਹਫਤੇ ਦੇ ਅਖੀਰ (Weekend Saturday or Sunday) ‘ਤੇ ਆਪਣੇ ਸ਼ਰਧਾਲੂਆਂ ਨੂੰ ਸਤਸੰਗ ਆਦਿ ਵਿਚ ਇਕੱਠੇ ਕਰਦੇ ਹਨ।

ਕਈ ਡੇਰੇ ਆਪਣੀ ਆਰਥਿਕਤਾ ਨੂੰ ਚਾਲੂ ਰੱਖਣ ਲਈ ਹਰ ਪੱਖ ਤੋਂ ਛੋਟੀਆਂ-ਮੋਟੀਆਂ ਵਪਾਰਕ ਗਤੀਵਿਧੀਆਂ ਵੀ ਕਰਦੇ ਹਨ।

ਕਈ ਡੇਰਿਆ ਵਲੋੰ ਸ਼ਹਿਰਾਂ ਨੇੜੇ ਵਿਵਾਦਿਤ ਜ਼ਮੀਨਾਂ ਖਰੀਦ ਕੇ ਉਨ੍ਹਾਂ ਨੂੰ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਕੇ ਰੈਗੂਲਰ ਕਰਵਾ ਕੇ, ਕੰਧਾਂ ਵਿਚਕਾਰ ਜਾਲੀ ਲਗਾ ਕੇ, ਛੋਟੀ ਕੰਧ ਬਣਾ ਦਿੱਤੀ ਜਾਂਦੀ ਹੈ ਅਤੇ ਪੋਪਲਰ ਦੇ ਦਰਖਤ ਲਗਾ ਦਿੱਤੋ ਜਾਂਦੇ ਹਣ। ਜਦੋਂ ਜ਼ਮੀਨ ਦੇ ਭਾਅ ਵਧ ਜਾਂਦੇ ਹਨ ਤਾਂ ਜ਼ਮੀਨ ਮੁਨਾਫ਼ੇ ਲਈ ਵੇਚ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਥੋੜ੍ਹੀ ਦੂਰ ਹੋਰ ਡੇਰੇ ਉਸਾਰੇ ਜਾਂਦੇ ਹਨ।

ਸਤਸੰਗ ਵਗੈਰਾ ਜਾਂ ਹੋਰ ਇਕੱਠ ਉਦੋਂ ਕੀਤੇ ਜਾਂਦੇ ਹਨ ਜਦੋਂ ਬਾਰਸ਼ ਨਹੀਂ ਹੁੰਦੀ ਹੈ ਅਤੇ ਵੱਡੇ ਇਕੱਠ ਲਈ ਤਾਪਮਾਨ ਠੀਕ ਹੁੰਦਾ ਹੈ। ਇਸ ਤਰ੍ਹਾਂ ਮੰਦਰਾਂ ਜਾਂ ਗੁਰਦੁਆਰਿਆਂ ਦੀ ਉਸਾਰੀ ਵਾਂਗ ਪੈਸਾ ਨਹੀਂ ਖਰਚ ਹੁੰਦਾ। ਕਿਸੇ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਡੇਰੇ ਦੀਆਂ ਗਤੀਵਿਧੀਆਂ ਲਈ ਵਲੰਟੀਅਰ ਲਾਏ ਜਾਂਦੇ ਹਨ।

ਮੁਨਾਫ਼ਾ ਡੇਰਾ ਮੁਖੀਆਂ ਦੀ ਮਹਿੰਗੀ ਜੀਵਨ ਸ਼ੈਲੀ ਜਾਂ ਕਾਰੋਬਾਰ ਤੇ ਕੰਪਨੀਆਂ ਸਥਾਪਤ ਕਰਨ ਵੱਲ ਜਾਂਦਾ ਹੈ। ਸ਼ਰਧਾਲੂਆਂ ਨੂੰ ਆਪਣੇ ਨਿੱਜੀ ਸਮਾਗਮ ਗੁਰਦੁਆਰਾ ਸਾਹਿਬ ਜਾਂ ਕਿਸੇ ਭਾਈਚਾਰੇ ਨਾਲ ਸਬੰਧਤ ਮੰਦਰ ਵਿੱਚ ਕਰਨ ਲਈ ਕਿਹਾ ਜਾਂਦਾ ਹੈ।

ਸਵਾਮੀ ਨਰਾਇਣ ਮੰਦਿਰ ਨੇ ਵਿਧੀ ਬਣਾਈ ਹੋਈ ਹੈ, ਜਿਸ ਰਾਹੀਂ ਉਹ ਉਨ੍ਹਾਂ ਮੈਂਬਰਾਂ ਦੀ ਵੀ ਸਹਾਇਤਾ ਕਰਦੇ ਹਨ, ਜੋ ਆਮ ਤੌਰ ‘ਤੇ ਪਾਟੀਦਾਰ ਪਟੇਲ ਭਾਈਚਾਰਿਆਂ ਦੇ ਹੁੰਦੇ ਹਨ। ਨੌਕਰੀ ਰੈਫਰੈਂਸ (Job Reference ) ਦੁਆਰਾ ਜਾਂ ਹੋਰ ਤਰੀਕਿਆਂ ਨਾਲ ਰੁਜ਼ਗਾਰ ਪ੍ਰਾਪਤ ਕਰਦੇ ਹਨ। ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਲਈ ਵੱਡੇ ਸਮੂਹ ਨੂੰ ਭੇਜਣਾ ਜਿੱਥੇ ਪ੍ਰਵੇਸ਼ ਪ੍ਰੀਖਿਆ ਲਈ ਜਾਂਦੀ ਹੈ ਤਾਂ ਜੋ ਪ੍ਰਸ਼ਨ ਬੈਂਕ ਦਾ ਗਠਨ ਕੀਤਾ ਜਾ ਸਕੇ।

ਫਿਰ ਉਹ ਸ਼ਰਧਾਲੂਆਂ ਤੋਂ ਤਨਖਾਹ ਦਾ 20 ਪ੍ਰਤੀਸ਼ਤ ਤੱਕ ਵੱਡਾ ਦਾਨ ਲੈਂਦੇ ਹਨ। ਇਹ ਲੋਕਾਂ ਦਾ ਇੱਕ ਬਹੁਤ ਹੀ ਬੰਦ ਜਿਹਾ ਘੇਰੇ ਵਾਲਾ ਸਮੂਹ ਹੈ, ਜਿਸ ਵਿੱਚ ਉਹ ਇੱਕਜੁੱਟ ਹੋ ਕੇ ਕੰਮ ਕਰਕੇ ਸਰਕਾਰੀ ਠੇਕਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਹੇਠਲੀ ਜਾਤੀ ਨੂੰ ਇਹਨਾਂ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਜਿਵੇਂ ਕਿ ਮਕਰੰਦ ਮਹਿਤਾ ਦੁਆਰਾ 1980 ਦੇ ਦਹਾਕੇ ਤੋਂ ਜੁੜੇ ਖੋਜ ਪੱਤਰ ਵਿੱਚ ਦੇਖਿਆ ਜਾ ਸਕਦਾ ਹੈ।

ਪੰਜਾਬ ਨੂੰ ਨਾ ਸਮਝਣ ਵਾਲੇ ਕਈ ਵਿਦਵਾਨ ਇਹ ਲਿਖਦੇ ਰਹਿੰਦੇ ਹਨ ਕਿ ਕੁਝ ਨੀਵੀਂ ਜਾਤ ਵਾਲੇ ਇਨ੍ਹਾਂ ਡੇਰਿਆਂ ਵਿੱਚ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਮਾਨਤਾ ਮਿਲਦੀ ਹੈ।

ਇਹ ਗੱਲ ਲਿਖਣ ਮਗਰ ਅਣਜਾਣਤਾ ਵੀ ਹੋ ਸਕਦੀ ਹੈ ਤੇ ਬੇਈਮਾਨੀ ਵੀ। ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਦੇ 90 ਫੀਸਦੀ ਤੋਂ ਵੱਧ ਮੁਲਾਜ਼ਮ ਦਲਿਤ ਪਿਛੋਕੜ ਤੋਂ ਹਨ ਅਤੇ ਜ਼ਿਆਦਾਤਰ ਫੰਡ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਲ ਜਾਂਦੇ ਹਨ।

ਜਦਕਿ ਇਨ੍ਹਾਂ ਡੇਰਿਆਂ ਵਿੱਚ ਕਿਸੇ ਵੀ ਕਰਮਚਾਰੀ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਸਾਰਾ ਪੈਸਾ ਡੇਰਾ ਮੁਖੀਆਂ ਲਈ ਵਰਤਿਆ ਜਾਂਦਾ ਹੈ ਜੋ ਉਚੀ ਜਾ ਮੱਧਮ ਜਾਤ ਤੋਂ ਹੁੰਦੇ ਹਨ।

ਮੰਦਰਾਂ ‘ਤੇ ਨਾਅਰੇ ਆਦਿ ਲਿਖਣ ਦੇ ਮੁੱਦੇ ਵੱਲ ਦੁਬਾਰਾ ਮੁੜੀਏ ਤਾਂ ਜ਼ਿਕਰਯੋਗ ਹੈ ਕਿ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਨੇ ਸੁੰਨੀਆਂ ਛੱਡੀਆਂ ਮਸੀਤਾਂ ਦਾ ਕੋਈ ਨੁਕਸਾਨ ਨਹੀਂ ਕੀਤਾ। ਉਹ ਅੱਜ ਵੀ ਵੇਖੀਆਂ ਜਾ ਸਕਦੀਆਂ ਨੇ।

ਪਿਛਲੇ ਕੁਝ ਦਹਾਕਿਆਂ ਵਿੱਚ ਰੁਜ਼ਗਾਰ ਕਾਰਨ ਹਿੰਦੂ ਭਾਈਚਾਰੇ ਦੇ ਵੀਰ ਭੈਣ ਸ਼ਹਿਰਾਂ ਵੱਲ ਵੱਡੀ ਗਿਣਤੀ ਵਿੱਚ ਪ੍ਰਵਾਸ ਕਰ ਗਏ ਪਰ ਮਗਰ ਪਿੰਡਾਂ ਵਿੱਚ ਸਿੱਖ ਵਸੋਂ ਨੇ ਕਿਸੇ ਮੰਦਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ।


#Unpopular_Opinions
#Unpopular_Opinions