Breaking News

ਪੈਸਿਆਂ ਖਾਤਰ ਪਿਉ ਬਣਿਆ ਹੈਵਾਨ, ਦੋ ਲੱਖ ‘ਚ ਵੇਚਿਆ, ਤਿੰਨ ਗ੍ਰਿਫਤਾਰ

11 ਸਾਲ ਦੀ ਉਮਰ ”ਚ ਭੂਆ ਨੇ ਵੇਚਿਆ, 14 ਸਾਲ ਦੀ ਉਮਰ ”ਚ ਬਣੀ 2 ਬੱਚਿਆਂ ਦੀ ਮਾਂ

ਰਾਜਸਥਾਨ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਖਰੀਦਣ-ਵੇਚਣ ਦੇ ਮਾਮਲੇ ‘ਚ ਹਰਿਆਣਾ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਨਾਬਾਲਗ ਜਦੋਂ 11 ਸਾਲ ਦੀ ਸੀ ਤਾਂ ਉਸ ਨੂੰ 2 ਲੱਖ ਰੁਪਏ ‘ਚ ਵੇਚ ਦਿੱਤਾ ਗਿਆ। ਕੁੜੀ 14 ਸਾਲ ਦੀ ਉਮਰ ‘ਚ 2 ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਮੁਰਲੀਪੁਰਾ ਦੇ ਥਾਣਾ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਕੁੜੀ ਨੂੰ ਖਰੀਦਣ ਦੇ ਦੋਸ਼ੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁੜੀ ਨੂੰ ਵੇਚਣ ਵਾਲੀ ਉਸ ਦੀ ਭੂਆ ਦੀ ਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੀੜਤਾ ਕਿਸੇ ਤਰ੍ਹਾਂ ਦੌੜਨ ‘ਚ ਸਫ਼ਲ ਰਹੀ ਅਤੇ 16 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ। ਦੋਸ਼ੀਆਂ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਗਲਤ ਜਾਣਕਾਰੀ ਦੇ ਕੇ ਨਾਬਾਲਗ ਕੁੜੀ ਦਾ ਆਧਾਰ ਕਾਰਡ ਬਣਵਾ ਲਿਆ। ਕੁੜੀ ਦੇ ਮਾਤਾ-ਪਿਤਾ ਇੱਥੇ ਮੁਰਲੀਪੁਰਾ ਇਲਾਕੇ ‘ਚ ਰਹਿੰਦੇ ਸਨ ਪਰ ਉਨ੍ਹਾਂ ਦਰਮਿਆਨ ਵਿਵਾਦ ਤੋਂ ਬਾਅਦ ਉਹ ਵੱਖ ਰਹਿਣ ਲੱਗੇ। ਉਨ੍ਹਾਂ ਨੇ ਕੁੜੀ ਨੂੰ ਨੀਮਰਾਣਾ ‘ਚ ਰਹਿਣ ਵਾਲੀ ਉਸ ਦੀ ਭੂਆ ਨੂੰ ਸੌਂਪ ਦਿੱਤਾ। ਭੂਆ ਨੇ ਉਸ ਦੀ ਦੇਖਭਾਲ ਕਰਨ ਦੀ ਬਜਾਏ ਉਸ ਨੂੰ ਹਰਿਆਣਾ ਦੇ ਇਕ ਪਰਿਵਾਰ ਨੂੰ 2 ਲੱਖ ਰੁਪਏ ‘ਚ ਵੇਚ ਦਿੱਤਾ। ਪੀੜਤਾ 12 ਅਤੇ 14 ਸਾਲ ਦੀ ਉਮਰ ‘ਚ 2 ਬੱਚਿਆਂ ਦੀ ਮਾਂ ਬਣ ਗਈ।

ਜੈਪੁਰ : ਰਾਜਸਥਾਨ ਪੁਲਸ ਨੇ ਨਾਬਾਲਗ ਲੜਕੀ ਦੀ ਤਸਕਰੀ ਦੇ ਮਾਮਲੇ ਵਿਚ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਤਿੰਨ ਸਾਲ ਪਹਿਲਾਂ ਜਦੋਂ ਨਾਬਾਲਗ 11 ਸਾਲ ਦੀ ਸੀ ਤਾਂ ਉਸ ਦੀ ਭੂਆ ਨੇ ਉਸ ਨੂੰ 2 ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਉਹ 14 ਸਾਲ ਦੀ ਉਮਰ ਵਿਚ ਦੋ ਬੱਚਿਆਂ ਦੀ ਮਾਂ ਬਣ ਗਈ ਹੈ।

ਮੁਰਲੀਪੁਰਾ ਥਾਣੇ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਖਰੀਦਣ ਦੇ ਦੋਸ਼ੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹ ਦੋਵੇਂ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਬਧਵਾਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ 16 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮਾਂ ਨੇ ਗਲਤ ਸੂਚਨਾ ਦੇ ਕੇ ਨਾਬਾਲਗ ਲੜਕੀ ਦਾ ਆਧਾਰ ਕਾਰਡ ਬਣਵਾ ਲਿਆ। ਪੀੜਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸੰਦੀਪ ਨੂੰ ਅੰਬਾਲਾ ਦੀ ਇੱਕ ਸੀਮਿੰਟ ਫੈਕਟਰੀ ਤੋਂ ਅਤੇ ਉਸਦੇ ਪਿਤਾ ਸਤਵੀਰ ਨੂੰ ਚਰਖੀ ਦਾਦਰੀ ਦੇ ਪਿੰਡ ਬਧਵਾਣਾ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਸ ਮੁਤਾਬਕ ਲੜਕੀ ਦੇ ਮਾਤਾ-ਪਿਤਾ ਇੱਥੋਂ ਦੇ ਮੁਰਲੀਪੁਰਾ ਇਲਾਕੇ ‘ਚ ਰਹਿੰਦੇ ਸਨ ਪਰ ਦੋਵਾਂ ‘ਚ ਲੜਾਈ ਹੋਣ ਤੋਂ ਬਾਅਦ ਉਹ ਨੀਮਰਾਣਾ ਸਥਿਤ ਆਪਣੀ ਭੂਆ ਕੋਲ ਚਲੀ ਗਈ। ਭੂਆ ਨੇ ਉਸਦੀ ਦੇਖਭਾਲ ਕਰਨ ਦੀ ਬਜਾਏ ਉਸਨੂੰ 2 ਲੱਖ ਰੁਪਏ ਵਿੱਚ ਹਰਿਆਣਾ ਦੇ ਇੱਕ ਪਰਿਵਾਰ ਨੂੰ ਵੇਚ ਦਿੱਤਾ।

ਪੀੜਤਾ 12 ਅਤੇ 14 ਸਾਲ ਦੀ ਉਮਰ ‘ਚ ਦੋ ਬੱਚਿਆਂ ਦੀ ਮਾਂ ਬਣੀ। ਪੁਲਸ ਮੁਤਾਬਕ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਆਈਪੀਸੀ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਪੀੜਤਾ ਨੂੰ ਹਰਿਆਣਾ ਵਿਚ ਵੇਚਣ ਵਾਲੀ ਭੂਆ ਨੂੰ ਬਹਿਰੋੜ ਸ਼ਹਿਰ ਤੋਂ ਹਿਰਾਸਤ ਵਿਚ ਲਿਆ ਗਿਆ ਸੀ ਤੇ ਅੱਜ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਕੇਸ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਅਪਰਾਧ ਭਾਰਤੀ ਨਿਆਂ ਜ਼ਾਬਤਾ (ਬੀਐੱਨਐੱਸ) ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਸੀ ਅਤੇ ਮਾਮਲੇ ਦੀ ਜਾਂਚ ਵਧੀਕ ਪੁਲਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।