Breaking News

Punjab Vigilance arrested SHO Sunita Bawa 50 ਹਜ਼ਾਰ ਰਿਸ਼ਵਤ ਮਾਮਲੇ ’ਚ ਮਹਿਲਾ SHO ਸੁਨੀਤਾ ਬਾਵਾ ਗ੍ਰਿਫ਼ਤਾਰ, ਅਦਾਲਤ ’ਚ ਪੇਸ਼

Punjab Vigilance arrested SHO Sunita Bawa in connection with an alleged ₹50,000 bribe. During her court appearance, she reportedly said, “One should always stay bold; ups and downs are part of life.”

50 ਹਜ਼ਾਰ ਰਿਸ਼ਵਤ ਮਾਮਲੇ ’ਚ ਮਹਿਲਾ SHO ਸੁਨੀਤਾ ਬਾਵਾ ਗ੍ਰਿਫ਼ਤਾਰ, ਅਦਾਲਤ ’ਚ ਪੇਸ਼
ਜੇਬਾਂ ਚ ਹੱਥ ਪਾ ਕੇ ਕਹਿੰਦੀ, “ਹਮੇਸ਼ਾ BOLD ਰਹਿਣਾ ਚਾਹੀਦਾ,ਘਾਟੇ ਵਾਧੇ ਤਾਂ ਜ਼ਿੰਦਗੀ ‘ਚ ਚੱਲਦੇ ਰਹਿੰਦੇ”

“ਹਮੇਸ਼ਾ BOLD ਰਹਿਣਾ ਚਾਹੀਦਾ,ਘਾਟੇ ਵਾਧੇ ਤਾਂ ਜ਼ਿੰਦਗੀ ‘ਚ ਚੱਲਦੇ ਰਹਿੰਦੇ” ਗ੍ਰਿਫ਼ਤਾਰ ਮਹਿਲਾ ਇੰਸਪੈਕਟਰ ਜੇਬ੍ਹ ‘ਚ ਹੱਥ ਪਾ ਕੇ ਪਹੁੰਚੀ ਕੋਰਟ,ਸੁਣੋ ਕੈਮਰੇ ਮੂਹਰੇ ਕੀ ਕਿਹਾ?

ਫਿਰੋਜ਼ਪੁਰ/ਮੋਗਾ: ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਪੁਲਿਸ ਇੰਸਪੈਕਟਰ ਅਤੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਬਾਵਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਨੀਤਾ ਬਾਵਾ ਨੂੰ ਬੀਤੇ ਦਿਨ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।

 
ਮਹਿੰਦਰਪਾਲ ਲੂੰਬਾ ‘ਤੇ ਝੂਠਾ ਮੁਕੱਦਮਾ ਪਾਉਣ ਦੇ ਚਲਦਿਆਂ ਐੱਸ. ਐੱਚ. ਓ. ਸੁਨੀਤਾ ਖਿਲਾਫ ਕਾਰਵਾਈ ਦੇ ਖੁਦ ਐੱਸ.ਆਈ.ਟੀ. ਨੇ ਹੁਕਮ ਦਿੱਤੇ ਸਨ। ਪਰ ਜਦੋਂ ਸਿਸਟਮ ਗਲ੍ਹ ਚੁੱਕਾ ਹੋਵੇ ਕੌਣ ਅਮਲ ਕਰੇ। ਜੇਕਰ ਉਦੋਂ ਕਾਰਵਾਈ ਅੰਜਾਮ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਬੀਬੀ ਕੱਲ੍ਹ ਪੰਜਾਹ ਹਜ਼ਾਰ ਵਾਲ਼ੇ ਰਿਸ਼ਵਤ ਕਾਂਡ ਵਿੱਚ ਨਾ ਅੜਦੀ। ਕਾਰਵਾਈ ਤਾਂ ਕੀ ਹੋਣੀ ਸੀ ਸਗੋਂ ਕੋਟ ਈਸੇ ਖਾਂ ਠਾਣੇ ਦੀ ਮੁੱਖ ਅਫਸਰ ਵਰਗੀ ਜਨਤਕ ਡੀਲਿੰਗ ਨਾਲ਼ ਜੁੜੀ ਕੁਰਸੀ ਪੱਕੀ ਕਰ ਦਿੱਤੀ ਗਈ !!!!!
 

 

 

;50 ਹਜ਼ਾਰ ਦੀ ਰਿਸ਼ਵਤ ਦੇ ਇਲਜ਼ਾਮਾਂ ’ਚ ਗ੍ਰਿਫ਼ਤਾਰ SHO – ਜੇਬ ’ਚ ਹੱਥ ਪਾ ਕੇ ਹੋਈ ਅਦਾਲਤ ’ਚ ਪੇਸ਼ ਕਹਿੰਦੀ ਘਾਟੇ-ਵਾਧੇ ਜ਼ਿੰਦਗੀ ’ਚ ਆਉਂਦੇ ਰਹਿੰਦੇ ਨੇ All is Well ਬੰਦੇ ਨੂੰ ਬੋਲਡ ਰਹਿਣਾ ਚਾਹੀਦਾ

 

 

 

ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਇਸ ਮਾਮਲੇ ਵਿੱਚ ਮੁਕੱਦਮਾ ਨੰਬਰ 21, ਮਿਤੀ 26.09.2026, ਧਾਰਾ 7 ਪੀ.ਸੀ. ਐਕਟ 1988 ਅਤੇ ਐਂਟੀ ਕਰੱਪਸ਼ਨ ਬਿਊਰੋ ਪੀ.ਸੀ. (ਅਮੈਂਡਮੈਂਟ) ਐਕਟ 2018 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਥਾਣਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਗਈ।

 

 

 

 

 

 

 

 

 

80 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼
ਵਿਜੀਲੈਂਸ ਅਨੁਸਾਰ, ਇਸ ਮਾਮਲੇ ਦੇ ਮੁਦੱਈ ਰਾਜਵਿੰਦਰ ਸਿੰਘ ਨੂੰ ਥਾਣਾ ਕੋਟ ਈਸੇ ਖਾਂ ਵਿਖੇ ਦਰਜ ਮੁਕੱਦਮਾ ਨੰਬਰ 217, ਮਿਤੀ 22.09.2026, ਧਾਰਾ 21, 22 ਅਤੇ 61-65 ਐਨ.ਡੀ.ਪੀ.ਐੱਸ. ਐਕਟ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਪੀ.ਐੱਚ.ਸੀ. ਗੁਰਮਵਤਾਰ ਸਿੰਘ ਵੱਲੋਂ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਦੇ ਮੁਤਾਬਕ, ਬਾਅਦ ਵਿੱਚ 80 ਹਜ਼ਾਰ ਰੁਪਏ ਲੈਣ ’ਤੇ ਸਹਿਮਤੀ ਬਣੀ। ਦੋਸ਼ ਹੈ ਕਿ ਪੀ.ਐੱਚ.ਸੀ. ਗੁਰਮਵਤਾਰ ਸਿੰਘ ਵੱਲੋਂ ਵੱਖ-ਵੱਖ ਮਿਤੀਆਂ ’ਤੇ ਮੁਦੱਈ ਪਾਸੋਂ 20 ਹਜ਼ਾਰ ਰੁਪਏ ਪਹਿਲਾਂ ਹੀ ਲਏ ਜਾ ਚੁੱਕੇ ਸਨ।

 

 

 

 

 

 

 

 

 

 

 

 

 

 

 

ਇਸ ਤੋਂ ਬਾਅਦ ਬਾਕੀ ਰਹਿੰਦੇ 60 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਸਬੰਧੀ ਹੋਈ ਗੱਲਬਾਤ ਮੁਦੱਈ ਵੱਲੋਂ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਈ ਗਈ। ਇਹ ਰਿਕਾਰਡਿੰਗ ਇੰਸਪੈਕਟਰ ਜਗਨਦੀਪ ਕੌਰ, ਵਿਜੀਲੈਂਸ ਰੇਂਜ ਫਿਰੋਜ਼ਪੁਰ ਕੋਲ ਪੇਸ਼ ਕੀਤੀ ਗਈ।

 

 

 

 

 

 

 

 

 

ਪੀ.ਐੱਚ.ਸੀ. ਗੁਰਮਵਤਾਰ ਸਿੰਘ ਵੀ ਗ੍ਰਿਫ਼ਤਾਰ
ਵਿਜੀਲੈਂਸ ਮੁਤਾਬਕ, ਅਗਲੇਰੀ ਕਾਰਵਾਈ ਤੋਂ ਬਾਅਦ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪੀ.ਐੱਚ.ਸੀ. ਗੁਰਮਵਤਾਰ ਸਿੰਘ, ਥਾਣਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਗੁਰਮਵਤਾਰ ਸਿੰਘ ਵੱਲੋਂ ਕਥਿਤ ਤੌਰ ’ਤੇ ਇਹ ਬਿਆਨ ਦੇਣ ਦੀ ਗੱਲ ਸਾਹਮਣੇ ਆਈ ਕਿ ਰਿਸ਼ਵਤ ਦੀ ਰਕਮ ਵਿੱਚੋਂ 50 ਹਜ਼ਾਰ ਰੁਪਏ ਸੁਨੀਤਾ ਬਾਵਾ ਨੂੰ ਦੇਣੇ ਸਨ। ਇਸ ਤੋਂ ਬਾਅਦ ਵਿਜੀਲੈਂਸ ਵੱਲੋਂ ਸੁਨੀਤਾ ਬਾਵਾ ਨੂੰ ਵੀ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਰਾਜਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਐਸਐਚਓ ਸੁਨੀਤਾ ਰਾਣੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੀ ਸੀ। ਇਹ ਰਿਸ਼ਵਤ ਕਿਸੇ ਮਾਮਲੇ ਵਿਚ ਮਦਦ ਕਰਨ ਦੇ ਐਵਜ਼ ਵਿਚ ਮੰਗੀ ਜਾ ਰਹੀ ਸੀ। ਫ਼ਿਰੋਜ਼ਪੁਰ ਵਿਜੀਲੈਂਸ ਦੀ ਇੰਸਪੈਕਟਰ ਗਗਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਨੇ ਇਹ ਗ੍ਰਿਫ਼ਤਾਰੀ ਕੀਤੀ।

ਫ਼ਿਰੋਜ਼ਪੁਰ ਵਿਜੀਲੈਂਸ ਨੇ ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ ਐਸਐਚਓ ਸੁਨੀਤਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਸ਼ਨੀਵਾਰ ਦੇਰ ਸ਼ਾਮ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ। ਇਹ ਕਾਰਵਾਈ ਰਾਜਵਿੰਦਰ ਸਿੰਘ ਨਿਵਾਸੀ ਨੂਰਪੁਰ ਹਕੀਮਾ, ਮੋਗਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਵਿਜੀਲੈਂਸ ਟੀਮ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਲ ਵਿਛਾਇਆ ਸੀ। ਰਾਜਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਐਸਐਚਓ ਸੁਨੀਤਾ ਰਾਣੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੀ ਸੀ। ਇਹ ਰਿਸ਼ਵਤ ਕਿਸੇ ਮਾਮਲੇ ਵਿਚ ਮਦਦ ਕਰਨ ਦੇ ਐਵਜ਼ ਵਿਚ ਮੰਗੀ ਜਾ ਰਹੀ ਸੀ। ਫ਼ਿਰੋਜ਼ਪੁਰ ਵਿਜੀਲੈਂਸ ਦੀ ਇੰਸਪੈਕਟਰ ਗਗਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਨੇ ਇਹ ਗ੍ਰਿਫ਼ਤਾਰੀ ਕੀਤੀ।

ਰਿਸ਼ਵਤ ਲੈਂਦੀ ਫੜੀ ਗਈ ਲੇਡੀ ਐੱਸਐੱਚਓ ਬੋਲੀ ਬੋਲੀ—‘ਆਲ ਇਜ਼ ਵੈਲ’
ਮੋਗਾ ਦੇ ਕੋਟ ਈਸੇ ਖਾਂ ਥਾਣੇ ’ਚ ਵਿਜੀਲੈਂਸ ਦੀ ਕਾਰਵਾਈ, ਗਨਮੈਨ ਸਮੇਤ ਗ੍ਰਿਫ਼ਤਾਰ
ਮੋਗਾ ਦੇ ਕੋਟ ਈਸੇ ਖਾਂ ਥਾਣੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ ’ਚ ਵਿਜੀਲੈਂਸ ਨੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਰਾਣੀ ਅਤੇ ਉਸ ਦੇ ਗਨਮੈਨ ਪੀਐੱਚਜੀ ਗੁਰਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ ਹੈ ਕਿ ਇੱਕ ਵਿਅਕਤੀ ਨੂੰ ਕੇਸ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਪਹਿਲਾਂ 1 ਲੱਖ ਰੁਪਏ ਰਿਸ਼ਵਤ ਮੰਗੀ ਗਈ। ਬਾਅਦ ਵਿੱਚ 70 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ। ਇਸ ਵਿੱਚੋਂ 20 ਹਜ਼ਾਰ ਰੁਪਏ ਗਨਮੈਨ ਪਹਿਲਾਂ ਹੀ ਲੈ ਚੁੱਕਾ ਸੀ, ਜਦਕਿ ਬਾਕੀ 50 ਹਜ਼ਾਰ ਰੁਪਏ ਲੈਂਦੇ ਸਮੇਂ ਵਿਜੀਲੈਂਸ ਨੇ ਉਸ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਗਨਮੈਨ ਨੇ ਦੱਸਿਆ ਕਿ ਇਹ 50 ਹਜ਼ਾਰ ਰੁਪਏ ਐੱਸਐੱਚਓ ਨੂੰ ਦੇਣੇ ਸਨ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਐੱਸਐੱਚਓ ਸੁਨੀਤਾ ਰਾਣੀ ਨੂੰ ਵੀ ਪੈਸੇ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ।
ਐਤਵਾਰ ਨੂੰ ਦੋਵਾਂ ਦਾ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਮੀਡੀਆ ਨੇ ਐੱਸਐੱਚਓ ਸੁਨੀਤਾ ਰਾਣੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ—“ਆਲ ਇਜ਼ ਵੈਲ… ਨਿਊ ਚੈਪਟਰ ਆਫ਼ ਲਾਈਫ਼ ਇਜ਼ ਸਟਾਰਟਿਡ।”
ਵਿਜੀਲੈਂਸ ਅਧਿਕਾਰੀ ਜੱਗਨ ਦੀਪ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Check Also

Gautam Adani ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਗੌਤਮ ਅਡਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ

Gautam Adani ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਗੌਤਮ ਅਡਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ …