Breaking News

Hoshiarpur ਹੁਸ਼ਿਆਰਪੁਰ: ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਵਿਆਹੇ ਵਿਅਕਤੀ ਵਲੋਂ ਫਾਇਰਿੰਗ

Hoshiarpur ਹੁਸ਼ਿਆਰਪੁਰ: ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਵਿਆਹੇ ਵਿਅਕਤੀ ਵਲੋਂ ਫਾਇਰਿੰਗ

ਪੁਲਿਸ ਨੇ ਹਥਿਆਰ ਅਤੇ ਕਾਰਤੂਸਾਂ ਸਮੇਤ ਕੀਤਾ ਗ੍ਰਿਫ਼ਤਾਰ

 

 

 

 

 

 

 

 

ਹੁਸ਼ਿਆਰਪੁਰ: ਹੁਸ਼ਿਆਰਪੁਰ/ਉਪਲੀ ਰੋਡ ’ਤੇ ਬੀਤੀ ਰਾਤ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਵਿਆਹੇ ਵਿਅਕਤੀ ਵਲੋਂ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਸਿੰਘ ਨਾਮ ਦਾ ਵਿਅਕਤੀ, ਜੋ ਕਿ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ, ਇੱਕ ਹੋਰ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ।

 

 

 

 

 

 

 

 

 

ਜਦੋਂ ਮਨਦੀਪ ਦੇ ਪਰਿਵਾਰ ਨੇ ਉਸ ਨੂੰ ਉੱਥੇ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਬਚਾਅ ਵਿੱਚ ਉਸ ਨੇ ਆਪਣੀ ਰਿਵਾਲਵਰ ਨਾਲ ਹਵਾਈ ਫਾਇਰਿੰਗ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਰਿਵਾਲਵਰ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

 

 

 

 

ਘਟਨਾ ਬੀਤੀ ਰਾਤ ਲਗਭਗ ਸਵਾ 9 ਵਜੇ ਦੀ ਹੈ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਪਲੀ ਰੋਡ ‘ਤੇ ਫਾਇਰਿੰਗ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਚ.ਓ. ਅਤੇ ਉੱਚ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ।

 

 

 

 

 

 

 

 

 

ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਪਿੰਡ ਘਨੌੜ ਜੱਟਾਂ (ਥਾਣਾ ਛਾਜਲੀ) ਦਾ ਰਹਿਣ ਵਾਲਾ ਮਨਦੀਪ ਸਿੰਘ, ਜਿਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ, ਇੱਥੇ ਜਸਪ੍ਰੀਤ ਕੌਰ ਨਾਮ ਦੀ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਜਦੋਂ ਮਨਦੀਪ ਦਾ ਪਰਿਵਾਰ ਉਸ ਨੂੰ ਵਾਪਸ ਲੈਣ ਲਈ ਪਹੁੰਚਿਆ ਤਾਂ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਆਪਾ ਖੋਹ ਕੇ ਮਨਦੀਪ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕਰ ਦਿੱਤੇ।

 

 

 

 

 

 

 

 

 

ਉੱਥੇ ਹੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਾਨੂੰ ਸਵਾ 9 ਵਜੇ ਸੂਚਨਾ ਮਿਲੀ ਸੀ ਕਿ ਉਪਲੀ ਰੋਡ ‘ਤੇ ਫਾਇਰਿੰਗ ਹੋਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਦੋ ਪਰਿਵਾਰਾਂ ਵਿਚਾਲੇ ਝਗੜਾ ਹੋ ਰਿਹਾ ਸੀ। ਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਜੋ ਕਿ ਲਿਵ-ਇਨ ‘ਚ ਰਹਿ ਰਿਹਾ ਸੀ, ਨੂੰ ਉਸ ਦੇ ਪਰਿਵਾਰ ਨੇ ਘੇਰਿਆ ਤਾਂ ਉਸ ਨੇ ਹਵਾਈ ਫਾਇਰਿੰਗ ਕਰ ਦਿੱਤੀ।

 

 

 

 

 

 

 

 

 

 

ਅਸੀਂ ਮੁਕੱਦਮਾ ਨੰਬਰ 112, ਧਾਰਾ 125 BNS ਅਤੇ 27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ 32 ਬੋਰ ਦਾ ਲਾਇਸੰਸੀ ਰਿਵਾਲਵਰ, 3 ਚੱਲੇ ਹੋਏ ਰੌਂਦ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਅਸੀਂ ਇਸ ਦਾ ਹਥਿਆਰ ਲਾਇਸੰਸ ਕੈਂਸਲ ਕਰਨ ਦੀ ਸਿਫ਼ਾਰਸ਼ ਵੀ ਕਰ ਰਹੇ ਹਾਂ।

Check Also

Shilu Balhara Wife Death Case : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ‘ਤੇ ਪਰਿਵਾਰ ਸਮੇਤ FIR, ਪਤਨੀ ਦੀ ਮੌਤ ਦੇ ਮਾਮਲੇ ‘ਚ ਵੱਡਾ ਮੋੜ

Shilu Balhara Wife Death Case : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ‘ਤੇ ਪਰਿਵਾਰ ਸਮੇਤ FIR, …