Breaking News

Farmer Navdeep Jalbera – 45 ਪੁਲਿਸ ਵਾਲਿਆਂ ਨੇ ਰੱਲ ਕੇ ਪਾੜੇ ਮੇਰੇ ਚੱਡੇ, ਬਰਫ਼ ਤੇ ਲਟਾ ਢਾਇਆ ਤਸ਼ੱਦਦ – ਨਵਦੀਪ ਜਲਬੇੜਾ

Farmer Navdeep Jalbera released from Jail

ਹਰਿਆਣਾ ਦੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਬੇੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

ਸ਼ੰਭੂ ਸਰਹੱਦ ‘ਤੇ ਪ੍ਰਦਰਸ਼ਨ ਦੌਰਾਨ ਨਵਦੀਪ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਨਵਦੀਪ ਜਲਵੇੜਾ ਨੂੰ ਜ਼ਮਾਨਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜ਼ਾਹਰਾ ਤੌਰ ‘ਤੇ ਉਸ ਉੱਤੇ ਝੂਠੇ ਕੇਸ ਪਾਏ ਗਏ।

ਇਸ ਨੌਜਵਾਨ ਕਿਸਾਨ ਕਾਰਕੁੰਨ ‘ਤੇ ਇਸ ਵਾਰ ਭਾਜਪਾਈ ਸਰਕਾਰ ਦੇ ਹੁਕਮਾਂ ‘ਤੇ ਤਸ਼ੱਦਦ ਵੀ ਬਹੁਤ ਹੋਇਆ ਹੈ।

45 ਪੁਲਿਸ ਵਾਲਿਆਂ ਨੇ ਰੱਲ ਕੇ ਪਾੜੇ ਮੇਰੇ ਚੱਡੇ, ਬਰਫ਼ ਤੇ ਲਟਾ ਢਾਇਆ ਤਸ਼ੱਦਦ

ਜੇਲ ਨੇ ਲਾਇਆ ਮੈਨੂੰ ਗੁਰੂ ਦੇ ਲੜ – ਪਾਠ ਨੇ ਦਿੱਤੀ ਸ਼ਕਤੀ ਤੇ ਵਧਾਇਆ ਹੌਸਲਾਂ – ਨਵਦੀਪ ਜਲਬੇੜਾ

Jail ਚੋਂ ਬਾਹਰ ਆਉਣ ਤੋਂ ਬਾਅਦ Water Cannon ਵਾਲੇ ਨਵਦੀਪ ਦਾ ਪਹਿਲਾ

Farm activist Navdeep Singh Jalbera walks out of Ambala Central Jail after getting bail

Navdeep Singh Jalbera was arrested by Haryana Police from Mohali on March 28 on various charges, including rioting and attempt to murder

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਕਿਸਾਨ ਕਾਰਕੁਨ ਨਵਦੀਪ ਸਿੰਘ ਅੰਬਾਲਾ ਕੇਂਦਰੀ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ।

ਨਵਦੀਪ ਸਿੰਘ ਖ਼ਿਲਾਫ਼ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੇ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ ਹਰਿਆਣਾ ਪੁਲੀਸ ਨੇ ਉਸਨੂੰ 28 ਮਾਰਚ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਨਵਦੀਪ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ, ਨਵਦੀਪ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਐਸਪੀ ਦਫ਼ਤਰ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ।

45 ਪੁਲਿਸ ਵਾਲਿਆਂ ਨੇ ਰੱਲ ਕੇ ਪਾੜੇ ਮੇਰੇ ਚੱਡੇ- ਬਰਫ਼ ਤੇ ਲਟਾ ਢਾਇਆ ਤਸ਼ੱਦਦ
ਜੇਲ ਨੇ ਲਾਇਆ ਮੈਨੂੰ ਗੁਰੂ ਦੇ ਲੜ – ਪਾਠ ਨੇ ਦਿੱਤੀ ਸ਼ਕਤੀ ਤੇ ਵਧਾਇਆ ਹੌਸਲਾਂ
Jail ਚੋਂ ਬਾਹਰ ਆਉਣ ਤੋਂ ਬਾਅਦ Water Cannon ਵਾਲੇ ਨਵਦੀਪ ਦਾ ਪਹਿਲਾ Exclusive Interview
#NavdeepSingh #Police #Jail #PunjabPolice #PunjabNews #MohaliAirport #jailRemand #Karnal #Torture #Interview #ExclusiveInterview


Farmer Navdeep Jalbera was released from Jail last night. He was welcomed by supporters. He was arrested when new farmer protests had started in Februrary.

ਜੇਲ੍ਹ ‘ਚ ਕਿਸਾਨ ਲੀਡਰ ਨਵਦੀਪ ਜਲਬੇੜਾ ਨਾਲ ਕੀ-ਕੀ ਹੋਇਆ? ਨਵਦੀਪ ਜਲਬੇੜਾ ਕੀਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ

ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਵਾਟਰ ਕੈਨਨ ਮੋੜਨ ਵਾਲਾ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ।

ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਵਾਟਰ ਕੈਨਨ ਮੋੜਨ ਵਾਲਾ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ। ਜੇਲ੍ਹ ਵਿੱਚੋਂ ਬਾਹਰ ਆ ਕੇ ਨਵਦੀਪ ਜਲਬੇੜਾ ਨੇ ਕਈ ਖੁਲਾਸੇ ਕੀਤੇ ਹਨ। ਜੇਲ੍ਹ ਅੰਦਰ ਉਸ ਉਪਰ ਅੰਨ੍ਹਾ ਤਸ਼ੱਦਦ ਢਾਹਿਆ ਗਿਆ।

ਦੱਸ ਦਈਏ ਕਿ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਨੇ ਹਰਿਆਣਾ ਪੁਲਿਸ ਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਬਾਰੇ ਖੁਲਾਸਾ ਕੀਤਾ ਹੈ। ਨਵਦੀਪ ਨੇ ਦੱਸਿਆ ਕਿ ਮੇਰੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮੈਨੂੰ ਰਿਮਾਂਡ ‘ਤੇ ਲੈ ਲਿਆ ਗਿਆ। ਰਿਮਾਂਡ ਰੂਮ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ। ਰਿਮਾਂਡ ਦੌਰਾਨ ਮੇਰੇ ਉਪਰ ਤਸ਼ੱਦਦ ਢਾਹਿਆ ਗਿਆ।

ਨਵਦੀਪ ਜਲਬੇੜਾ ਨੇ ਦੱਸਿਆ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪੁਲਿਸ ਮੇਰੀ ਭਾਲ ਕਰ ਰਹੀ ਹੈ। ਅੰਬਾਲਾ ਵਿੱਚ ਵੀ ਪੁਲਿਸ ਨੇ ਮੇਰੀ ਕਾਰ ਦਾ ਪਿੱਛਾ ਕੀਤਾ ਸੀ ਜਦੋਂ ਉਹ ਘਰੋਂ ਨਿਕਲੇ ਸੀ। ਪੁਲਿਸ ਲੰਬੇ ਸਮੇਂ ਤੋਂ ਤਲਾਸ਼ ਕਰ ਰਹੀ ਸੀ। ਕਿਸਾਨ ਅੰਦੋਲਨ ਦੌਰਾਨ ਲੇਹ ਲੱਦਾਖ ਤੋਂ ਕੁਝ ਕਿਸਾਨ ਸਾਡੀ ਹਮਾਇਤ ਲਈ ਆਏ ਸੀ। ਮੈਂ ਫਲਾਈਟ ਰਾਹੀਂ ਮੋਹਾਲੀ ਤੋਂ ਲੇਹ ਗਿਆ ਸੀ। ਉੱਥੇ ਮੈਂ ਫੂਨਸੁਖ ਵਾਂਗਡੂ ਨੂੰ ਮਿਲਿਆ ਜੋ ਲੇਹ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਉੱਥੇ ਅਸੀਂ ਵੀ ਫੁਨਸੁਖ ਵਾਂਗਡੂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਮੈਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਕਿਸਾਨ ਆਗੂ ਨਵਦੀਪ ਜਲਬੇੜਾ ਨੇ ਦੱਸਿਆ ਕਿ ਕੁਝ ਮੁਲਾਜ਼ਮ ਮੈਨੂੰ ਗ੍ਰਿਫ਼ਤਾਰ ਕਰਨ ਆਏ। ਮੇਰੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਅੰਬਾਲਾ ਲਿਆਂਦਾ ਗਿਆ। ਜਦੋਂ ਮੈਨੂੰ ਅੰਬਾਲਾ ਦੇ ਰਿਮਾਂਡ ਰੂਮ ਵਿੱਚ ਲਿਆਂਦਾ ਗਿਆ ਤਾਂ ਉਕਤ ਕਮਰੇ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ। ਮੇਰੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮੇਰਾ ਫੋਨ ਜ਼ਬਤ ਕਰ ਲਿਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਪੱਗ ਤੇ ਕੱਪੜੇ ਉਤਾਰਨ ਲਈ ਕਿਹਾ।

ਨਵਦੀਪ ਜਲਬੇੜਾ ਨੇ ਦੱਸਿਆ ਕਿ ਮੇਰੇ ਸਾਹਮਣੇ ਇੱਕ ਸਰਦਾਰ ਅਫਸਰ ਮੌਜੂਦ ਸੀ, ਜਿਸ ਨੇ ਹੁਕਮ ਦਿੱਤਾ ਕਿ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਜਾਣ। ਮੇਰੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਉਕਤ ਅਧਿਕਾਰੀਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮੇਰੇ ਨਾਲ ਬੇਰਹਿਮੀ ਵਾਲਾ ਵਿਵਹਾਰ ਕੀਤਾ। ਉਸ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਬੋਲਦੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਇਸ ਤੋਂ ਬਾਅਦ ਮੇਰਾ ਮੂੰਹ ਪਾਣੀ ਵਿੱਚ ਡੋਬ ਦਿੱਤਾ ਗਿਆ।´

ਨਵਦੀਪ ਨੇ ਅੱਗੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ। ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਦੌਰਾਨ ਕੇਂਦਰੀ ਏਜੰਸੀਆਂ NIA ਤੇ CBI ਦੇ ਅਧਿਕਾਰੀ ਵੀ ਪੁੱਛਗਿੱਛ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਮੇਰੇ ਕੋਲੋਂ ਪੁੱਛਗਿੱਛ ਵੀ ਕੀਤੀ। ਮੈਨੂੰ ਪੁੱਛਿਆ ਗਿਆ ਕਿ ਪੈਸੇ ਕਿੱਥੋਂ ਆ ਰਹੇ ਹਨ। ਕਿਸਾਨ ਅੰਦੋਲਨ ਲਈ ਫੰਡ ਕਿੱਥੋਂ ਆ ਰਿਹਾ ਹੈ?

ਉਸ ਨੇ ਦੱਸਆ ਕਿ ਮੇਰੇ ਬੈਂਕ ਖਾਤੇ ਸਮੇਤ ਸਾਰੀ ਜਾਣਕਾਰੀ ਮੇਰੇ ਕੋਲੋਂ ਲਈ ਗਈ। ਬੈਂਕ ਖਾਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਮੈਡੀਕਲ ਵੀ ਨਹੀਂ ਕਰਵਾਇਆ ਪਰ ਹਸਤਾਖਰ ਲੈ ਲਏ ਗਏ। ਉਸ ਆਧਾਰ ‘ਤੇ ਮੈਡੀਕਲ ਕਰਵਾ ਲੈਂਦੇ ਸੀ। ਸਾਰੇ ਝੂਠੇ ਕੇਸਾਂ ਵਿੱਚ ਨਾ ਤਾਂ ਪੁਲਿਸ ਤੇ ਨਾ ਹੀ ਏਜੰਸੀਆਂ ਨੂੰ ਕੁਝ ਮਿਲਿਆ।

ਨਵਦੀਪ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਖ਼ਿਲਾਫ਼ ਕਰੀਬ 16 ਕੇਸ ਦਰਜ ਕੀਤੇ। ਇਨ੍ਹਾਂ ਵਿੱਚੋਂ ਚਾਰ ਕੇਸ ਅਜਿਹੇ ਸਨ ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਲਾਈਆਂ ਗਈਆਂ ਤੇ ਕੁਝ ਵਿੱਚ ਦੰਗਿਆਂ ਦੀਆਂ ਧਾਰਾਵਾਂ ਜੋੜੀਆਂ ਗਈਆਂ। ਜਦੋਂ ਸਾਰੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਤਾਂ ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਰੇ ਕੇਸ ਝੂਠੇ ਬਣਾਏ ਗਏ ਹਨ ਕਿਉਂਕਿ ਸਾਰੇ ਕੇਸ ਇੱਕੋ ਜਿਹੇ ਹਨ।

ਨਵਦੀਪ ਨੇ ਕਿਹਾ ਕਿ ਪੁਲਿਸ ਹਰ ਤਰ੍ਹਾਂ ਨਾਲ ਬੇਰਹਿਮੀ ਵਰਤਦੀ ਰਹੀ ਪਰ ਮੈਂ ਆਪਣੇ ਭਾਈਚਾਰੇ ਲਈ ਖੜ੍ਹਾ ਹਾਂ ਤੇ ਖੜ੍ਹਾ ਰਹਾਂਗਾ। ਜਦੋਂ ਮੇਰੇ ਨਾਲ ਜ਼ੁਲਮ ਹੋ ਰਿਹਾ ਸੀ ਤਾਂ ਮੈਂ ਹੋਸ਼ ਵਿੱਚ ਸੀ। ਜਦੋਂ ਦਰਦ ਬਹੁਤ ਵਧ ਗਿਆ ਤਾਂ ਮੈਂ ਵਾਹਿਗੁਰੂ ਦਾ ਨਾਮ ਲੈਂਦਾ ਸੀ। ਨਵਦੀਪ ਜਲਬੇੜਾ ਨੇ ਕਿਹਾ ਕਿ ਮੈਂ 111 ਦਿਨ ਜੇਲ੍ਹ ‘ਚ ਰਿਹਾ। ਇਸ ਸਮੇਂ ਦੌਰਾਨ ਮੈਂ ਕਈ ਬਦਲਾਅ ਦੇਖੇ। ਵਾਹਿਗੁਰੂ ਦੀ ਭਗਤੀ ਸਬੰਧੀ ਸਭ ਤੋਂ ਵੱਡਾ ਬਦਲਾਅ ਆਇਆ। ਪਹਿਲਾਂ ਮੈਂ ਗੁਰੂ ਨੂੰ ਹੀ ਮੰਨਦਾ ਸੀ ਪਰ ਜੇਲ੍ਹ ਦੇ ਅੰਦਰ ਮੈਂ ਰੋਜ਼ਾਨਾ ਪਾਠ ਕਰਨ ਲੱਗ ਪਿਆ। ਮੈਂ ਜੇਲ੍ਹ ਵਿੱਚ ਰੋਜ਼ਾਨਾ ਤਿੰਨ ਬਾਣੀਆਂ ਦਾ ਉਚਾਰਨ ਕਰਦਾ ਸੀ। ਜੇਲ੍ਹ ਦੇ ਅੰਦਰ ਗੁਰਦੁਆਰਾ ਸੀ, ਮੈਂ ਉੱਥੇ ਜਾਂਦਾ ਸੀ।

ਨਵਦੀਪ ਨੇ ਕਿਹਾ ਕਿ ਮੈਂ ਜੇਲ੍ਹ ਵਿੱਚ ਰੋਜ਼ਾਨਾ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਦਾ ਸੀ। ਜੇਲ੍ਹ ਵਿੱਚ ਮੈਂ ਆਪਣੇ ਭਾਈਚਾਰੇ ਦਾ ਪੂਰਾ ਇਤਿਹਾਸ ਪੜ੍ਹਿਆ। ਜੇਲ੍ਹ ਵਿੱਚ ਬਣੀ ਲਾਇਬ੍ਰੇਰੀ ਦੇ ਅੰਦਰ ਮੈਂ ਉਹ ਸਭ ਕੁਝ ਪੜ੍ਹਿਆ ਜੋ ਸਾਡੇ ਭਾਈਚਾਰੇ ਦੇ ਸ਼ਹੀਦਾਂ ਨੇ ਸਾਡੇ ਲਈ ਕੀਤਾ। ਜੇਲ੍ਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਮੈਂ ਵੀ ਇਹੀ ਕੁਝ ਸਿੱਖਿਆ।

Earlier, farmer leaders had said that they would gherao the office of the Ambala superintendent of police on Wednesday and Thursday to protest against Navdeep Singh’s arrest. However, they dropped the plan after his release.

Kisan Andolan : ਜੇਲ੍ਹ ਤੋਂ ਵਾਪਿਸ ਆਏ ਨਵਦੀਪ ਸਿੰਘ ਜਲਬੇੜਾ ਨੇ ਕੀਤਾ ਵੱਡਾ ਦਾਅਵਾ, ਕਿਹਾ- ਮੇਰੇ ਕੱਪੜੇ ਲਾਹ ਕੀਤੀ ਕੁੱਟਮਾਰ

ਜੇਲ੍ਹ ਤੋਂ ਵਾਪਿਸ ਆਏ ਨਵਦੀਪ ਸਿੰਘ ਜਲਬੇੜਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਰਿਮਾਂਡ ਦੌਰਾਨ ਕੱਪੜੇ ਲਾਹ ਕੇ ਕੁੱਟਮਾਰ ਕੀਤੀ ਗਈ।

ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ। ਦੱਸ ਦਈਏ ਕਿ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਬਿਆਨ ਕੀਤਾ ਹੈ।

ਰਿਹਾਈ ਮਗਰੋਂ ਵੱਡੇ ਇਕੱਠੇ ‘ਚ ਗਰਜਿਆ ਨਵਦੀਪ ਵਾਟਰ ਕੈਨਨ ਵਾਲਾ
ਕੰਗਨਾ ਦੇ ਥੱਪੜ ਮਾਰਨ ਵਾਲੀ ਘਟਨਾ ‘ਤੇ ਵੀ ਕਹਿ’ਤੀ ਵੱਡੀ ਗੱਲ
#NavdeepSingh #KangnaRanaut #Kisan #LatestNews #PunjabiNews

‘ਪਰਚੇ ਨੀ ਇਹ ਸਾਡੇ ਲਈ ਮੈਡਲ ਹੁੰਦੇ ਨੇ’
111 ਦਿਨ ਦੀ Jail ਕੱਟਣ ਤੋਂ ਬਾਅਦ ਵੀ ਨਹੀਂ ਡੋਲਿਆ Water Canon ਵਾਲੇ Navdeep Singh Jalbera ਦਾ ਹੌਂਸਲਾ, ਗਰਜ ਕੇ ਦੱਸੀ ਆਪਣੀ ਅਗਲੀ ਰਣਨੀਤੀ
#Farmers #NavdeepSinghJalbera #JagjitSinghDallewal #Haryana

Farmer leader Sarwan Singh Pandher claimed on Wednesday that police had detained a few farmer leaders who had gone to Ambala to bring Navdeep Singh to the Shambhu border to honour him after his release from jail.