Breaking News

Punjab ਸਾਲੇ ਨੇ ਜੀਜੇ ਨੂੰ ਜਿਉਂਦਾ ਸਾੜਿਆ, ਬਚਾਉਣ ਆਈ ਭਾਬੀ ਦੀ ਵੀ ਮੌਤ, CCTV ‘ਚ ਕੈਦ ਹੋਈ ਵਾਰਦਾਤ

Punjab ਸਾਲੇ ਨੇ ਜੀਜੇ ਨੂੰ ਜਿਉਂਦਾ ਸਾੜਿਆ, ਬਚਾਉਣ ਆਈ ਭਾਬੀ ਦੀ ਵੀ ਮੌਤ, CCTV ‘ਚ ਕੈਦ ਹੋਈ ਵਾਰਦਾਤ

 

 

ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਘਰੇਲੂ ਕਲੇਸ਼ ਦੌਰਾਨ ਸਾਲੇ ਨੇ ਜੀਜੇ ਨੂੰ ਤੇਲ ਪਾ ਕੇ ਜਿਉਂਦਾ ਸਾੜ ਦਿੱਤਾ। ਬਚਾਉਣ ਆਈ ਭਾਬੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਮਰ ਗਈ। ਪੂਰੀ ਘਟਨਾ CCTV ਵਿੱਚ ਕੈਦ।

 

 

 

 

 

Tarn Taran : ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰੇਲੂ ਕਲੇਸ਼ ਨੇ ਖੂਨੀ ਰੂਪ ਧਾਰ ਲਿਆ। ਇੱਥੇ ਇੱਕ ਸਾਲੇ ਨੇ ਆਪਣੇ ਹੀ ਜੀਜੇ ‘ਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।

 

 

 

 

 

 

 

 

 

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਆਪਣੀ ਰੁੱਸ ਕੇ ਪੇਕੇ ਘਰ ਰਹਿ ਰਹੀ ਪਤਨੀ ਸੰਦੀਪ ਕੌਰ ਨੂੰ ਮਨਾਉਣ ਲਈ ਆਪਣੇ ਸਹੁਰੇ ਪਿੰਡ ਸੰਘਾ ਪਹੁੰਚਿਆ ਸੀ। ਇਸ ਦੌਰਾਨ ਪਰਿਵਾਰਕ ਤਕਰਾਰ ਵਧ ਗਈ ਅਤੇ ਗੁੱਸੇ ਵਿੱਚ ਆਏ ਸਾਲੇ ਸਾਜਨ ਸਿੰਘ ਨੇ ਕਥਿਤ ਤੌਰ ‘ਤੇ ਲਵਪ੍ਰੀਤ ਸਿੰਘ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ।

 

 

 

 

 

 

 

 

 

 

 

ਘਟਨਾ ਦੌਰਾਨ ਜਦੋਂ ਸਾਜਨ ਸਿੰਘ ਦੀ ਭਾਬੀ ਗੁਰਜੀਤ ਕੌਰ ਲਵਪ੍ਰੀਤ ਸਿੰਘ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ। ਗੰਭੀਰ ਰੂਪ ਵਿੱਚ ਝੁਲਸਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮੁਲਜ਼ਮ ਸਾਜਨ ਸਿੰਘ ਵੀ ਅੱਗ ਨਾਲ ਝੁਲਸ ਗਿਆ, ਜਿਸ ਦਾ ਪੁਲਿਸ ਨਿਗਰਾਨੀ ਹੇਠ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 

 

 

 

 

 

 

 

 

 

ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਸਾਜਨ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

 

 

 

 

 

 

 

 

 

 

 

ਇਸ ਦੋਹਰੇ ਮੌਤ ਕਾਂਡ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਹੈ। ਪਰਿਵਾਰਕ ਵਿਵਾਦ ਕਾਰਨ ਵਾਪਰੀ ਇਸ ਦੁਖਦਾਈ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

Check Also

Elderly People Made to Dance as Knee-Replacement Patients? ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ ਬਜ਼ੁਰਗਾਂ ਨੂੰ ਆਜ਼ਾਦੀ ਦਿਹਾੜੇ ’ਤੇ ਨਚਾਇਆ ਗਿਆ ?

Elderly People Made to Dance as Knee-Replacement Patients? ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ …