Breaking News

Ekam Dhillon Murder Case: ਏਕਮ ਢਿੱਲੋਂ ਕਤਲ ਮਾਮਲੇ ਵਿਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ

Ekam Dhillon Murder Case: ਏਕਮ ਢਿੱਲੋਂ ਕਤਲ ਮਾਮਲੇ ਵਿਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ
ਮੁਹਾਲੀ ਅਦਾਲਤ ਨੇ ਸਾਲ 2017 ਦੌਰਾਨ ਕਤਲ ਮਾਮਲੇ ਵਿਚ ਸੁਣਾਇਆ ਫੈਸਲਾ; ਸਵਾ ਛੇ ਫੁੱਟ ਦੇ ਏਕਮ ਢਿੱਲੋਂ ਦੀ ਮ੍ਰਿਤਕ ਦੇਹ ਨੂੰ ਸੂਟਕੇਸ ਵਿਚ ਲਕੋਇਆ ਸੀ

ਜਰਮਨੀ : ਝੀਲ ਵਿੱਚ ਡੁੱਬਣ ਨਾਲ ਬਿਆਸ ਦੇ 17 ਸਾਲਾ ਨੌਜਵਾਨ ਦੀ ਮੌਤ

ਬਿਆਸ : ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੁੱਢਾ-ਥੇਹ (ਬਿਆਸ) ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ 17 ਸਾਲਾ ਨੌਜਵਾਨ ਹਰਸ਼ਪ੍ਰੀਤ ਸਿੰਘ ਦੀ ਜਰਮਨੀ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋਂ ਕੋਲ ਜਰਮਨੀ ਗਿਆ ਸੀ। ਕੁਲਦੀਪ ਸਿੰਘ ਪਿਛਲੇ ਕਰੀਬ ਸੱਤ ਸਾਲਾਂ ਤੋਂ ਜਰਮਨੀ ਵਿੱਚ ਕੰਮ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 30 ਜੂਨ ਦੀ ਸ਼ਾਮ ਹਰਸ਼ਪ੍ਰੀਤ ਆਪਣੇ ਦੋਸਤਾਂ ਨਾਲ ਇੱਕ ਝੀਲ ‘ਤੇ ਘੁੰਮਣ ਗਿਆ ਸੀ। ਇਸ ਦੌਰਾਨ ਨਹਾਉਂਦੇ ਸਮੇਂ ਉਹ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਮੁਹਾਲੀ ਵਿਚ ਨੌਂ ਸਾਲ ਪਹਿਲਾਂ ਬਹੁ ਚਰਚਿਤ ਇਕ ਪਤਨੀ ਵਲੋਂ ਪਤੀ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਹੈ। ਮੁਹਾਲੀ ਅਦਾਲਤ ਨੇ ਏਕਮ ਢਿੱਲੋਂ ਦੀ ਹੱਤਿਆ ਦੇ ਮਾਮਲੇ ਵਿਚ ਉਸ ਦੀ ਪਤਨੀ ਸੀਰਤ ਕੌਰ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

 

 

 

 

 

 

 

 

ਜਾਣਕਾਰੀ ਅਨੁਸਾਰ ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਇਕ ਸੂਟਕੇਸ ਵਿਚ ਸਵਾ ਛੇ ਛੁੱਟ ਦੇ ਵਿਅਕਤੀ ਦੀ ਲਾਸ਼ ਮਿਲੀ ਸੀ। ਪੁਲੀਸ ਨੇ ਇਸ ਮਾਮਲੇ ਵਿਚ ਸੀਰਤ ਕੌਰ ਨੂੰ ਨਾਮਜ਼ਦ ਕੀਤਾ ਸੀ। ਪੁਲੀਸ ਨੇ ਦੋਸ਼ ਲਾਇਆ ਸੀ ਕਿ ਸੀਰਤ ਨੇ ਆਪਣੇ ਪਤੀ ਏਕਮ ਢਿਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।

ਇਹ ਮਾਮਲਾ ਉਸ ਵੇਲੇ ਸੁਰਖੀਆਂ ਵਿਚ ਆਇਆ ਜਦੋਂ ਇਕ ਆਟੋ ਰਿਕਸ਼ਾ ਚਾਲਕ ਨੇ ਖੁਲਾਸਾ ਕੀਤਾ ਕਿ ਸੀਰਤ ਕੌਰ ਨੇ ਉਸ ਕੋਲੋਂ ਵੱਡਾ ਸੂਟਕੇਸ ਹੇਠਾਂ ਲਿਜਾਣ ਵਿਚ ਮਦਦ ਮੰਗੀ ਸੀ। ਅਦਾਲਤ ਨੇ ਸੀਰਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।

 

 

 

 

 

 

 

 

 

 

ਜ਼ਿਕਰਯੋਗ ਹੈ ਹੈ ਕਿ 40 ਸਾਲਾ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੀ ਪਤਨੀ ਸੀਰਤ ਨੇ ਸ਼ੁਰੂ ਤੋਂ ਇਸ ਮਾਮਲੇ ਬਾਰੇ ਪੁਲੀਸ ਕੋਲ ਕਈ ਝੂਠ ਬੋਲੇ ਜਿਸ ਦਾ ਖੁਲਾਸਾ ਪੁਲੀਸ ਨੇ ਆਪਣੀ ਰਿਪੋਰਟ ਵਿਚ ਕੀਤਾ। ਏਕਮ ਸਿੰਘ ਢਿੱਲੋਂ ਦੀ ਲਾਸ਼ ਮੁਹਾਲੀ ਦੇ ਫੇਜ਼-3ਬੀ1 ਸਥਿਤ ਉਸ ਦੇ ਕਿਰਾਏ ਦੇ ਇਕ ਕਨਾਲ ਦੇ ਮਕਾਨ ਦੇ ਬਾਹਰ ਖੜ੍ਹੀ ਉਸ ਦੀ ਬੀਐਮਡਬਲਿਊ ਕਾਰ ਦੀ ਪਿਛਲੀ ਸੀਟ ‘ਤੇ ਪਏ ਇੱਕ ਸੂਟਕੇਸ ਵਿੱਚੋਂ ਮਿਲੀ ਸੀ।

 

 

 

 

 

 

 

 

ਸੀਰਤ ਨੇ ਮ੍ਰਿਤਕ ਦੇਹ ਸੂਟਕੇਸ ਵਿੱਚ ਪਾਈ; ਕਾਰ ਦੀ ਚਾਬੀ ਭੁੱਲਣ ਕਾਰਨ ਵਧੀਆਂ ਮੁਸ਼ਕਲਾਂ

ਇਸ ਕਤਲ ਮਾਮਲੇ ਦੀ ਪੁਲੀਸ ਨੇ ਇਕ ਸੀਸੀਟੀਵੀ ਹਾਸਲ ਕੀਤੀ ਸੀ ਜਿਸ ਵਿੱਚ 23 ਮਿੰਟ ਦੌਰਾਨ ਸੀਰਤ ਅੱਠ ਵਾਰ ਕਮਰੇ ਤੋਂ ਬਾਹਰ ਆਉਂਦੀ-ਜਾਂਦੀ ਦਿਖਾਈ ਦਿੱਤੀ। ਉਸ ਨੇ ਖੂਨ ਦੇ ਨਿਸ਼ਾਨ ਮਿਟਾਏ। ਸੀਰਤ ਦੇ ਹੱਥੋਂ ਸੂਟਕੇਸ ਡਿੱਗ ਗਿਆ। ਪਤੀ ਦੀ ਹੱਤਿਆ ਕਰਨ ਤੋਂ ਬਾਅਦ ਸੀਰਤ ਨੇ ਉਸ ਦੀ ਲਾਸ਼ ਸੂਟਕੇਸ ਵਿੱਚ ਰੱਖੀ ਅਤੇ ਉਸ ਨੂੰ ਟਿਕਾਣੇ ਲਗਾਉਣ ਲਈ ਘਰ ਤੋਂ ਬਾਹਰ ਨਿਕਲੀ। ਇਸ ਦੌਰਾਨ ਉਹ ਆਪਣੀ ਬੀਐਮਡਬਲਿਊ ਕਾਰ ਦੀ ਚਾਬੀ ਡਿੱਗੀ ਵਿੱਚ ਹੀ ਰੱਖ ਕੇ ਭੁੱਲ ਗਈ।

 

 

 

 

 

 

 

 

ਜਾਂਚ ਮੁਤਾਬਕ ਸੀਰਤ ਪਹਿਲਾਂ ਇਹ ਵੇਖਣ ਲਈ ਬਾਹਰ ਆਈ ਸੀ ਕਿ ਸੂਟਕੇਸ ਕਾਰ ਦੀ ਡਿੱਗੀ ਵਿੱਚ ਆ ਸਕੇਗਾ ਜਾਂ ਨਹੀਂ। ਜਦੋਂ ਉਸ ਨੂੰ ਲੱਗਾ ਕਿ ਸੂਟਕੇਸ ਡਿੱਗੀ ਵਿੱਚ ਨਹੀਂ ਆਵੇਗਾ ਤਾਂ ਉਸ ਨੇ ਇਸ ਨੂੰ ਕਾਰ ਦੀ ਪਿਛਲੀ ਸੀਟ ‘ਤੇ ਰੱਖਣ ਦਾ ਫ਼ੈਸਲਾ ਕੀਤਾ। ਉਸ ਨੇ ਕਾਰ ਦੀਆਂ ਖਿੜਕੀਆਂ ਵੀ ਖੋਲ੍ਹ ਦਿੱਤੀਆਂ, ਪਰ ਚਾਬੀ ਡਿੱਗੀ ਵਿੱਚ ਹੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਚਾਬੀ ਲੱਭਣ ਲਈ ਮੁੜ ਕਮਰੇ ਵਿੱਚ ਚਲੀ ਗਈ।

ਜਾਂਚ ਦੌਰਾਨ ਮਿਲੀ 23 ਮਿੰਟ ਦੀ ਸੀਸੀਟੀਵੀ ਫੁਟੇਜ ਵਿੱਚ ਸੀਰਤ ਅੱਠ ਵਾਰ ਕਮਰੇ ਤੋਂ ਬਾਹਰ ਆਉਂਦੀ ਅਤੇ ਅੰਦਰ ਜਾਂਦੀ ਦਿਖਾਈ ਦਿੱਤੀ ਹੈ। ਫੁਟੇਜ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਸ ਨੇ ਤਿੰਨ ਵਾਰ ਪੌੜ੍ਹੀਆਂ ’ਤੇ ਪੋਚਾ ਲਾਇਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਚਾਬੀ ਦੀ ਭਾਲ ਕਰ ਰਹੀ ਸੀ। ਬਾਅਦ ਵਿੱਚ ਪੁਲੀਸ ਨੂੰ ਕਾਰ ਦੀ ਚਾਬੀ ਡਿੱਗੀ ਵਿੱਚੋਂ ਹੀ ਮਿਲੀ।

 

 

 

 

 

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੋਠੀ ਦੇ ਮਾਲਕ ਸਤਿੰਦਰ ਅਤੇ ਉਨ੍ਹਾਂ ਦੀ ਪਤਨੀ ਸਵੇਰੇ 8 ਵੱਜ ਕੇ 21 ਮਿੰਟ ‘ਤੇ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਘਰ ਤੋਂ ਨਿਕਲੇ। ਇਸ ਤੋਂ ਦੋ ਮਿੰਟ ਬਾਅਦ ਸੀਰਤ ਸੂਟਕੇਸ ਲੈ ਕੇ ਹੇਠਾਂ ਆਈ ਅਤੇ ਪੌੜ੍ਹੀਆਂ ’ਤੇ ਲੱਗੇ ਖੂਨ ਦੇ ਨਿਸ਼ਾਨ ਸਾਫ਼ ਕੀਤੇ।

ਸੀਸੀਟੀਵੀ ਫੁਟੇਜ ਵਿੱਚ ਇਹ ਵੀ ਦਿਖਾਈ ਦਿੱਤਾ ਕਿ ਕੋਠੀ ਦੇ ਮਾਲਕ ਦੀ ਨੌਕਰਾਣੀ ਨੇ ਸੂਟਕੇਸ ਦੇਖਿਆ ਅਤੇ ਪੌੜ੍ਹੀਆਂ ‘ਤੇ ਪਏ ਖੂਨ ਦੇ ਨਿਸ਼ਾਨਾਂ ਬਾਰੇ ਸੀਰਤ ਤੋਂ ਪੁੱਛਿਆ। ਇਸ ‘ਤੇ ਸੀਰਤ ਨੇ ਕਿਹਾ ਕਿ ਉਸ ਦਾ ਹੱਥ ’ਤੇ ਕੱਟ ਲੱਗ ਗਿਆ।

 

 

 

 

 

ਪੌੜ੍ਹੀਆਂ ਤੋਂ ਸੂਟਕੇਸ ਡਿੱਗਣ ਨਾਲ ਸਰੀਰ ’ਤੇ ਪਏ ਨਿਸ਼ਾਨ

ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਏਕਮ ਸਿੰਘ ਢਿੱਲੋਂ ਦੇ ਸਰੀਰ ਦੇ ਸੱਜੇ ਪਾਸੇ ਦਿਖਾਈ ਦਿੱਤੇ ਨੀਲੇ ਨਿਸ਼ਾਨ ਮਾਰਕੁੱਟ ਕਾਰਨ ਨਹੀਂ ਸਨ। ਇਹ ਨਿਸ਼ਾਨ ਉਸ ਵੇਲੇ ਪਏ ਜਦੋਂ ਸੀਰਤ ਸੂਟਕੇਸ ਨੂੰ ਪੌੜ੍ਹੀਆਂ ਰਾਹੀਂ ਹੇਠਾਂ ਲੈ ਕੇ ਆ ਰਹੀ ਸੀ। ਛੇਵੀਂ ਪੌੜੀ ‘ਤੇ ਸੂਟਕੇਸ ਦਾ ਹੈਂਡਲ ਉਸ ਦੇ ਹੱਥੋਂ ਫਿਸਲ ਗਿਆ ਅਤੇ ਸੂਟਕੇਸ ਸਿੱਧਾ ਹੇਠਾਂ ਡਿੱਗ ਪਿਆ। ਡਾਕਟਰਾਂ ਨੇ ਵੀ ਆਪਣੀ ਜਾਂਚ ਵਿੱਚ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਏਕਮ ਨਾਲ ਕਤਲ ਤੋਂ ਪਹਿਲਾਂ ਕੋਈ ਮਾਰਕੁੱਟ ਕੀਤੀ ਗਈ ਸੀ।

Check Also

Sultan and singer Prem Dhillon – ਰੈਪਰ ਸੁਲਤਾਨ ਅਤੇ ਸਿੰਗਰ ਪ੍ਰੇਮ ਢਿੱਲੋਂ ਵਿਚਾਲੇ ਵਧਿਆ ਵਿਵਾਦ

Sultan and singer Prem Dhillon – ਰੈਪਰ ਸੁਲਤਾਨ ਅਤੇ ਸਿੰਗਰ ਪ੍ਰੇਮ ਢਿੱਲੋਂ ਵਿਚਾਲੇ ਵਧਿਆ ਵਿਵਾਦ …