Canada – ਕੈਨੇਡਾ ਹਵਾਈ ਅੱਡੇ ‘ਤੇ ਸੁਖਬੀਰ ਬਾਦਲ ਦਾ ਨੇੜਲਾ ਅਕਾਲੀ ਆਗੂ ਫਸਿਆ !
ਕੈਨੇਡਾ ਆ ਰਹੀ ਅਕਾਲੀ ਦਲ (ਬਾਦਲ) ਦੀ ਟੀਮ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਟਰਾਂਟੋ ਹਵਾਈ ਅੱਡੇ ਤੋਂ ਵਾਪਸ ਭਾਰਤ ਮੁੜਨਾ ਪਿਆ ਹੈ।
ਅਕਾਲੀ ਦਲ ਵਿਚਲੇ ਸੂਤਰਾਂ ਮੁਤਾਬਕ ਇੱਕ ਸ਼ਿਕਾਇਤ ਦੇ ਆਧਾਰ ‘ਤੇ ਉਨ੍ਹਾਂ ਨੂੰ ਟਰਾਂਟੋ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਜਾਂਚ ਵਾਸਤੇ ਰੋਕ ਲਿਆ ਗਿਆ ਸੀ। ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਤਾਂ ਉਨ੍ਹਾਂ ਵਾਪਸ ਜਾਣ ਦਾ ਫੈਸਲਾ ਲੈ ਲਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕੈਨੇਡਾ ਹਵਾਈ ਅੱਡੇ ‘ਤੇ ਸੁਖਬੀਰ ਬਾਦਲ ਦਾ ਨੇੜਲਾ ਅਕਾਲੀ ਆਗੂ ਫਸਿਆ !
ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਇੱਕ ਅਕਾਲੀ ਆਗੂ ਨੂੰ ਕੈਨੇਡਾ ਪਹੁੰਚਣ ‘ਤੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵੱਲੋਂ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਅਨੁਸਾਰ, ਆਗੂ ਨੂੰ ਕੈਨੇਡਾ ਦੇ ਟਰਾਂਟੋ ਹਵਾਈ ਅੱਡੇ ‘ਤੇ ਰੋਕਿਆ ਗਿਆ ਹੈ।
ਰਿਪੋਰਟਾਂ ਅਨੁਸਾਰ, ਕੈਨੇਡੀਅਨ ਪੁਲਿਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰਤ ਵਿੱਚ ਇਸ ਆਗੂ ਵਿਰੁੱਧ ਦਰਜ ਮਾਮਲਿਆਂ ਅਤੇ ਹੋਰ ਕਾਨੂੰਨੀ ਪਹਿਲੂਆਂ ਬਾਰੇ ਵਿਸਥਾਰਤ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਏਜੰਸੀਆਂ ਨੇ ਮਿਉਂਸਪਲ ਚੋਣਾਂ ਦੌਰਾਨ ਫਰੀਦਕੋਟ ਵਿੱਚ ਦਾਇਰ ਕੀਤੇ ਗਏ ਇੱਕ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਪੰਜਾਬ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਅਕਾਲੀ ਆਗੂ ਬਿਨਾਂ ਕਿਸੇ ਮਨਜ਼ੂਰੀ ਦੇ ਕੈਨੇਡਾ ਕਿਵੇਂ ਪਹੁੰਚਿਆ? ਇਸ ਮੁੱਦੇ ਸਬੰਧੀ ਹਵਾਈ ਅੱਡੇ ‘ਤੇ ਲੰਬੀ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਚੱਲ ਰਹੀ ਹੈ।
ਕੇਨੈਡੀਅਨ ਪੰਜਾਬੀ ਪਾਰਲੀਮੈਂਟ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਦਖਲ ਦਿੱਤੇ ਜਾਣ ਦੀ ਖਬਰ ਹੈ? ਪਰ ਮਾਮਲਾ ਕਾਨੂੰਨੀ ਦਾਅ-ਪੇਚ ਦਾ ਹੋਣ ਕਰਕੇ ਹਾਲੇ ਤੱਕ ਉਹਨਾ ਦੀ ਮਿਹਨਤ ਨੂੰ ਬੂਰ ਨਹੀ ਪਿਆ
