Breaking News

California ਕੈਲੀਫ਼ੋਰਨੀਆ ‘ਚ ਰਸਾਇਣ ਲੀਕੇਜ ਮਗਰੋਂ 40,000 ਲੋਕਾਂ ਨੂੰ ਘਰ ਖ਼ਾਲੀ ਕਰਨ ਦੇ ਹੁਕਮ

California ਕੈਲੀਫ਼ੋਰਨੀਆ ‘ਚ ਰਸਾਇਣ ਲੀਕੇਜ ਮਗਰੋਂ 40,000 ਲੋਕਾਂ ਨੂੰ ਘਰ ਖ਼ਾਲੀ ਕਰਨ ਦੇ ਹੁਕਮ

ਕਈ ਸਕੂਲ ਵੀ ਕੀਤੇ ਬੰਦ, ਲੋਕਾਂ ਲਈ ਖੋਲ੍ਹੇ ਗਏ ਰਾਹਤ ਕੈਂਪ
ਕੈਲੀਫ਼ੋਰਨੀਆ : ਦੱਖਣੀ ਕੈਲੀਫ਼ੋਰਨੀਆ ਦੇ ਗਾਰਡਨ ਗਰੋਵ ਸ਼ਹਿਰ ’ਚ ਇਕ ਏਰੋਸਪੇਸ ਨਿਰਮਾਣ ਫ਼ੈਕਟਰੀ ’ਚ ਉਦਯੋਗਿਕ ਰਸਾਇਣ ਦੇ ਟੈਂਕ ’ਚੋਂ ਲੀਕ ਹੋਣ ਕਾਰਨ ਲਗਭਗ 40,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿਤੇ ਗਏ ਹਨ।

 

 

 

ਸਥਾਨਕ ਅਧਿਕਾਰੀਆਂ ਅਨੁਸਾਰ ਇਸ ਲੀਕ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਇਹ ਘਟਨਾ ਵੀਰਵਾਰ ਦੁਪਹਿਰ ਨੂੰ ਔਰੇਂਜ ਕਾਉਂਟੀ ਦੇ ਗਾਰਡਨ ਗਰੋਵ ਸਥਿਤ ਜੀ.ਕੇ.ਐਨ ਏਰੋਸਪੇਸ ਨਾਮਕ ਸਹੂਲਤ ’ਚ ਵਾਪਰੀ।

 

 

 

ਰਿਪੋਰਟਾਂ ਮੁਤਾਬਕ ਇੱਥੇ ਮਿਥਾਈਲ ਮੇਥਾਕ੍ਰਾਈਲੇਟ ਦੇ ਇੱਕ ਸਟੋਰੇਜ ਟੈਂਕ ਦਾ ਕੂਲਿੰਗ ਸਿਸਟਮ ਫ਼ੇਲ ਹੋ ਗਿਆ, ਜਿਸ ਕਾਰਨ ਖ਼ਤਰਨਾਕ ਵਾਸ਼ਪ ਨਿਕਲਣੇ ਸ਼ੁਰੂ ਹੋ ਗਏ। ਇਹ ਇਕ ਬਹੁਤ ਹੀ ਜਲਣਸ਼ੀਲ ਰਸਾਇਣ ਹੈ ਜੋ ਐਕ੍ਰੀਲਿਕ ਪਲਾਸਟਿਕ ਬਣਾਉਣ ਲਈ ਵਰਤਿਆ ਜਾਂਦਾ ਹੈ।

 

 

 

 

 

 

ਔਰੇਂਜ ਕਾਉਂਟੀ ਫ਼ਾਇਰ ਅਥਾਰਟੀ ਨੇ ਜਾਣਕਾਰੀ ਦਿਤੀ ਹੈ ਕਿ 34,000 ਗੈਲਨ ਦੀ ਸਮਰਥਾ ਵਾਲੇ ਇਸ ਅਸਥਿਰ ਟੈਂਕ ਕਾਰਨ ਦੋ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ। ਪਹਿਲਾ ਖ਼ਤਰਾ ਇਹ ਹੈ ਕਿ 6,000 ਤੋਂ 7,000 ਗੈਲਨ ਜ਼ਹਿਰੀਲਾ ਰਸਾਇਣ ਖੇਤਰ ’ਚ ਫੈਲ ਸਕਦਾ ਹੈ ਅਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਹੈ, ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

Check Also

Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ…

Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ …