Breaking News

Canada – ਵਿਨੀਪੈੱਗ ਪੁਲਿਸ ਵਲੋਂ ਨਸ਼ਾ ਵੇਚਣ ਦੇ ਮਾਮਲੇ ‘ਚ ਦੋ ਪੰਜਾਬੀ ਗ੍ਰਿਫਤਾਰ, ਇੱਕ ਦੀ ਭਾਲ ਜਾਰੀ

Canada – ਵਿਨੀਪੈੱਗ ਪੁਲਿਸ ਵਲੋਂ ਨਸ਼ਾ ਵੇਚਣ ਦੇ ਮਾਮਲੇ ‘ਚ ਦੋ ਪੰਜਾਬੀ ਗ੍ਰਿਫਤਾਰ, ਇੱਕ ਦੀ ਭਾਲ ਜਾਰੀ

 

 

28 ਅਪ੍ਰੈਲ 2026 ਨੂੰ ਵਿਨੀਪੈੱਗ ਪੁਲਿਸ ਦੇ ਵਿਸ਼ੇਸ਼ ਦਸਤੇ (Guns, Gangs, and Drug Enforcement Unit) ਨੇ ਇੱਕ ਘਰ ਅਤੇ ਉਸ ਨਾਲ ਸੰਬੰਧਤ ਗੱਡੀ ‘ਤੇ ਸਰਚ ਵਾਰੰਟ ਤਹਿਤ ਛਾਪੇਮਾਰੀ ਕੀਤੀ।

 

 

*ਕੈਂਬਰਿਜ, ਓਨਟਾਰੀਓ ਦੇ 21 ਸਾਲਾ ਯੁਵਰਾਜ ਸਿੰਘ ਸਿੱਧੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਕੀਤੀ, ਜਿਸ ਵਿੱਚ ਸ਼ਾਮਲ ਹਨ:
• 11.3 ਕਿਲੋਗ੍ਰਾਮ ਮੈਥਾਮਫੇਟਾਮਾਈਨ (ਅੰਦਾਜ਼ਨ ਕੀਮਤ $80,000)

 

 

 

• 5.1 ਕਿਲੋਗ੍ਰਾਮ ਫੈਂਟਾਨਿਲ (ਅੰਦਾਜ਼ਨ ਕੀਮਤ $100,000)
• 1 ਕਿਲੋਗ੍ਰਾਮ ਕੋਕੇਨ (ਅੰਦਾਜ਼ਨ ਸਟਰੀਟ ਕੀਮਤ $30,000)

 

 

 

• $28,000 ਤੋਂ ਵੱਧ ਦੀ ਕੈਨੇਡੀਅਨ ਕਰੰਸੀ
ਅਧਿਕਾਰੀਆਂ ਨੂੰ ਇਹ ਸਬੂਤ ਵੀ ਮਿਲੇ ਕਿ ਇਹ ਨਸ਼ੀਲੇ ਪਦਾਰਥ ਵਿਨੀਪੈਗ ਵਿੱਚ ਲਿਆਂਦੇ ਜਾ ਰਹੇ ਸਨ ਅਤੇ ਨਾਲ ਹੀ ਵੇਚਣ ਵਾਲਾ ਸਮਾਨ ਵੀ ਮਿਲਿਆ।
ਸਿੱਧੂ ਉੱਤੇ ਕਈ ਦੋਸ਼ ਲਗਾਏ ਗਏ ਹਨ ਅਤੇ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।

 

 

 

 

 

 

 

 

 

 

 

 

 

 

 

 

*12 ਮਈ ਨੂੰ ਦੂਜੇ ਸ਼ੱਕੀ ਵਜੋਂ ਵਿਨੀਪੈਗ ਦੇ 22 ਸਾਲਾ ਅਨਮੋਲ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ Controlled Drugs and Substances Act ਅਤੇ $5,000 ਤੋਂ ਵੱਧ ਅਪਰਾਧਿਕ ਆਮਦਨ ਰੱਖਣ ਸਬੰਧੀ ਕਈ ਦੋਸ਼ ਲਗਾਏ ਗਏ ਹਨ। ਉਸਨੂੰ ਵੀ ਹਿਰਾਸਤ ਵਿੱਚ ਰੱਖਿਆ ਗਿਆ ਹੈ।

 

 

 

 

 

*ਇੱਕ ਹੋਰ ਸ਼ੱਕੀ, ਸਰੀ ਦੇ 22 ਸਾਲਾ ਜਸਕਰਨ ਸਿੰਘ ਦੀ ਪਛਾਣ ਹੋ ਚੁੱਕੀ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।
ਵਿਨੀਪੈੱਗ ਪੁਲਿਸ ਸਰਵਿਸ ਲੋਕਾਂ ਤੋਂ ਉਸਦੀ ਮੌਜੂਦਾ ਰਿਹਾਇਸ਼ ਬਾਰੇ ਜਾਣਕਾਰੀ ਮੰਗ ਰਹੀ ਹੈ।

 

 

 

 

 

 

 

 

 

 

 

 

 

 

 

 

 

 

ਸਰੀ, ਬ੍ਰਿਟਿਸ਼ ਕੋਲੰਬੀਆ ਦਾ 22 ਸਾਲਾ ਜਸਕਰਨ ਸਿੰਘ ਨਸ਼ੀਲੇ ਪਦਾਰਥਾਂ ਸਬੰਧੀ ਕਈ ਦੋਸ਼ਾਂ ਅਤੇ $5,000 ਤੋਂ ਵੱਧ ਅਪਰਾਧਿਕ ਆਮਦਨ ਰੱਖਣ ਦੇ ਮਾਮਲੇ ਵਿੱਚ ਲੋੜੀਂਦਾ ਹੈ।
ਜੇ ਕਿਸੇ ਕੋਲ ਵੀ ਜਾਣਕਾਰੀ ਹੋਵੇ, ਉਹ ਜਾਂਚ ਅਧਿਕਾਰੀਆਂ ਨਾਲ 204-986-8436 ‘ਤੇ ਸੰਪਰਕ ਕਰੇ।

 

 

 

 

**ਯੁਵਰਾਜ ਸਿੰਘ ਸਿੱਧੂ (21) ਅਤੇ ਅਨਮੋਲ ਚੌਹਾਨ (22) ਦੀਆਂ ਤਸਵੀਰਾਂ ਹਾਲੇ ਜਾਰੀ ਨਹੀਂ ਕੀਤੀਆਂ ਗਈਆਂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

Check Also

12 Afghan Sikh Migrants – ਡੋਂਕੀ ਲਾ ਕੇ UK ਪਹੁੰਚੇ ਫੜੇ ਗਏ 12 ਅਫਗਾਨ ਸਿੱਖ ! ਅਫ਼ਗਾਨਿਸਤਾਨ ਤੋਂ ਟਰੱਕ ਰਾਹੀਂ ਗਿਆ ਸੀ ਪਰਿਵਾਰ

**12 Afghan Sikh Migrants Found Hidden in Truck During UK Human Trafficking Investigation** London: British …