Breaking News

Canada – ਕੈਨੇਡਾ ‘ਚ ਪੰਜਾਬੀ ਪਰਿਵਾਰ ਦੇ ਘਰ ‘ਚੋਂ 1.39 ਕਰੋੜ ਰੁਪਏ ਦੇ ਗਹਿਣੇ ਚੋਰੀ

Canada – ਕੈਨੇਡਾ ‘ਚ ਪੰਜਾਬੀ ਪਰਿਵਾਰ ਦੇ ਘਰ ‘ਚੋਂ 1.39 ਕਰੋੜ ਰੁਪਏ ਦੇ ਗਹਿਣੇ ਚੋਰੀ

ਕੈਨੇਡਾ ਦੇ ਮਾਲਟਨ ਸ਼ਹਿਰ ਦੇ ਵਸਨੀਕ ਇੱਕ ਪੰਜਾਬੀ ਪਰਿਵਾਰ ਦੇ ਘਰ ਵਿੱਚੋਂ ਕੁਝ ਅਣਪਛਾਤੇ ਚੋਰਾਂ ਵੱਲੋਂ ਗਹਿਣੇ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

ਪ੍ਰਾਪਤ ਵੇਰਵਿਆਂ ਮੁਤਾਬਕ ਉਕਤ ਪਰਿਵਾਰ ਦੇ ਮੈਂਬਰ ਮਾਲਟਨ ਸ਼ਹਿਰ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਬਾਹਰ ਗਏ ਸਨ ਅਤੇ ਜਦੋਂ ਪਰਿਵਾਰਕ ਜੀਅ ਵਾਪਸ ਪਰਤੇ ਤਾਂ ਉਹਨਾਂ ਨੇ ਆਪਣੇ ਘਰ ਦੇ ਮੇਨ ਬੈਡਰੂਮ ਵਿੱਚ ਸਮਾਨ ਖਿਲਰਿਆ ਵੇਖਿਆ।

ਜਿਸ ਉਪਰੰਤ ਉਹਨਾਂ ਵੱਲੋਂ ਆਪਣੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਰ ਉਹਨਾਂ ਦੀ ਕਿਚਨ ਦੀ ਖਿੜਕੀ ਤੋੜ ਕੇ ਅੰਦਰ ਵੜਨ ‘ਚ ਕਾਮਯਾਬ ਹੋਏ ਸਨ ਅਤੇ ਲੱਖਾਂ ਦੀ ਕੀਮਤ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।

ਹੋਰ ਵੇਰਵਿਆਂ ਮੁਤਾਬਕ ਚੋਰੀ ਹੋਏ ਇਨ੍ਹਾਂ ਗਹਿਣਿਆਂ ਦੀ ਕੀਮਤ 1 ਕਰੋੜ 39 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਘਟਨਾ ਉਪਰੰਤ ਘਰ ਵਿੱਚ ਪੁੱਜੀ ਪੁਲਸ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।

Check Also

Oman ਓਮਾਨ ਦੀ ਖਾੜੀ ‘ਚ US ਦਾ ਵੱਡਾ ਐਕਸ਼ਨ: ਈਰਾਨੀ ਜਹਾਜ਼ ਨੂੰ ਘੇਰਿਆ, ਇੰਜਣ ‘ਚ ਸੁਰਾਖ ਕਰਕੇ ਕਬਜ਼ੇ ‘ਚ ਲਿਆ

Oman ਓਮਾਨ ਦੀ ਖਾੜੀ ‘ਚ US ਦਾ ਵੱਡਾ ਐਕਸ਼ਨ: ਈਰਾਨੀ ਜਹਾਜ਼ ਨੂੰ ਘੇਰਿਆ, ਇੰਜਣ ‘ਚ …