Breaking News
Home / ਦੇਸ਼ / ਸੰਘੀਆਂ ਦੀ ਜ਼ਾਅਲੀ ਮੀਡੀਆ ਵਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼

ਸੰਘੀਆਂ ਦੀ ਜ਼ਾਅਲੀ ਮੀਡੀਆ ਵਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼

6 ਜੂਨ 2021 ਨੂੰ OpIndia ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ‘ਚ ਇੱਕ ਹੋਰ ਕੁੜੀ ਨਾਲ ਜ-ਬ-ਰ ਜ-ਨਾ-ਹ ਦੀ ਵਾਰਦਾਤ ਹੋਈ। ਖਬਰ ਅਨੁਸਾਰ ਇਹ ਵਾਰਦਾਤ ਟਿਕਰੀ ਬਾਰਡਰ ‘ਤੇ ਇੱਕ ਨਰਸ ਨਾਲ ਵਾਪਰੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕਰੀ ਬਾਰਡਰ ‘ਤੇ ਬਣੇ Pind California ਦੇ ਇੱਕ ਕਲੀਨਿਕ ਵਿਚ ਇਹ ਵਾਰਦਾਤ ਵਾਪਰੀ ਅਤੇ ਜਦੋਂ ਨਰਸ ਇਸ ਬਾਰੇ ਕਲੀਨਿਕ ਚਾਲਕ ਅਮਰੀਕਾ ਤੋਂ ਪਰਤੇ ਡਾਕਟਰ ਸਵੈਮਾਨ ਸਿੰਘ ਨੂੰ ਦੱਸਦੀ ਹੈ ਤਾਂ ਉਹ ਇਸ ਗੱਲ ਨੂੰ ਨਾ ਸੁਣਕੇ ਨਰਸ ਦੀਆਂ ਗੱਲਾਂ ਨਜ਼ਰ ਅੰਦਾਜ਼ ਕਰ ਜਾਂਦਾ ਹੈ।

ਇਹ ਖਬਰ Shivani Dhillon ਨਾਂਅ ਦੀ ਟਵਿੱਟਰ ਯੂਜ਼ਰ ਦੁਆਰਾ ਕੀਤੇ ਟਵੀਟ ਨੂੰ ਅਧਾਰ ਬਣਾ ਬਣਾਈ ਗਈ।News Room Post ਅਤੇ The Frustrated Indian ਨੇ ਵੀ ਗਲਤ ਦਾਅਵਿਆਂ ਨਾਲ ਖਬਰ ਬਣਾਈ।


ਮੀਡੀਆ ਅਦਾਰੇ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਵਾਇਰਲ..OpIndia ਨੇ ਆਪਣੀ ਖਬਰ ਸ਼ਿਵਾਨੀ ਢਿੱਲੋਂ ਦੇ ਟਵੀਟ ਨੂੰ ਅਧਾਰ ਬਣਾ ਪ੍ਰਕਾਸ਼ਿਤ ਕੀਤੀ। ਇਸ ਲਈ ਅਸੀਂ ਸਭਤੋਂ ਪਹਿਲਾਂ ਸ਼ਿਵਾਨੀ ਦੇ ਟਵੀਟ ਨੂੰ ਪੜ੍ਹਨਾ ਸ਼ੁਰੂ ਕੀਤਾ।4 ਜੂਨ ਨੂੰ ਸ਼ਿਵਾਨੀ ਨੇ ਇਹ ਟਵੀਟ ਕੀਤਾ ਸੀ ਅਤੇ ਇਸ ਟਵੀਟ ਵਿਚ ਪੀੜਤ ਕੁੜੀ ਦੀ ਆਪ ਬੀਤੀ ਸ਼ੇਅਰ ਕੀਤੀ ਗਈ ਸੀ। ਇਸ ਟਵੀਟ ਵਿਚ ਕੁੜੀ ਦੁਆਰਾ ਪੂਰੇ ਮਾਮਲੇ ਦੀ ਜਾਣਕਾਰੀ 7 ਪੰਨਿਆਂ ਦੇ ਦਸਤਾਵੇਜ ਵਿਚ ਸ਼ੇਅਰ ਕੀਤੀ ਗਈ ਸੀ।..


Punyaab ਨੇ ਇਹ ਵੀਡੀਓ ਆਪਣੇ ਪੇਜ ‘ਤੇ 11 ਜੂਨ ਨੂੰ ਸ਼ੇਅਰ ਕੀਤਾ ਹੈ ਜਿਸਦੇ ਵਿਚ ਪੱਤਰਕਾਰ ਨੇ ਪੀੜਤ ਕੁੜੀ ਨਾਲ ਗੱਲ ਕੀਤੀ ਹੈ। ਕੁੜੀ ਵੀਡੀਓ ਵਿਚ ਸਾਫ ਕਹਿੰਦੀ ਹੈ ਕਿ ਰੇ-ਪ ਵਰਗੀ ਕੋਈ ਘਟਨਾ ਨਹੀਂ ਹੋਈ ਹੈ

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: