ਟੈਕਸਾਸ ‘ਚ ਪੰਜਾਬੀ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

ਸਾਨ ਫਰਾਂਸਿਸਕੋ, 3 ਨਵੰਬਰ- ਅਮਰੀਕਾ ਦੇ ਟੈਕਸਾਸ ਸੂਬੇ ‘ਚ ਇਕ ਨੌਜਵਾਨ ਪੰਜਾਬੀ ਡਰਾਈਵਰ ਦੀ ਖਤਰਨਾਕ ਟਰੱਕ ਹਾਦਸੇ ‘ਚ ਦਰਦਨਾਕ ਮੌਤ ਹੋਣ ਦੀ ਖਬਰ ਹੈ | ਬੇਕਰਸਫੀਲਡ ਨਿਵਾਸੀ ਸਰਬਜੀਤ ਸਿੰਘ (23) ਟਰੱਕ ਹਾਦਸੇ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ |

ਜਾਣਕਾਰੀ ਮੁਤਾਬਿਕ ਐਤਵਾਰ ਰਾਤੀਂ ਕਰੀਬ ਢਾਈ ਕੁ ਵਜੇ ਉਨੀਂਦਰੇ ਕਾਰਨ ਫਰੀਵੇਅ ਚਾਲੀ (ਆਈ-40) ਈਸਟ ਬਾਂਡ ਐਡਰੀਅਨ ਟੈਕਸਾਸ ਵਿਚ ਰੈੱਸਟ-ਏਰੀਏ ਵਿਚ ਖੜੇ• ਟਰੱਕ ਵਿਚ ਸਰਬਜੀਤ ਦਾ ਪਿੱਛੋਂ ਆ ਰਿਹਾ ਟਰੱਕ ਵੱਜਿਆ ਤੇ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ‘ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ |

ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਪਿਛਲਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਹੈ | ਸੁਣਨ ਵਿਚ ਆਇਆ ਹੈ ਕਿ ਹਾਲੇ ਤਿੰਨ ਕੁ ਮਹੀਨੇ ਪਹਿਲਾ ਹੀ ਉਸ ਦਾ ਵਿਆਹ ਹੋਇਆ ਸੀ | ਪੁਲਿਸ ਨੇ ਮੌਕੇ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ |