Breaking News

Canada Punjabi Woman: ਕੈਨੇਡਾ ਦੇ ਲੰਡਨ ’ਚ ਪੰਜਾਬੀ ਔਰਤ ਦੀ ਹੱ*ਤਿ*ਆ

Canada Punjabi Woman: ਕੈਨੇਡਾ ਦੇ ਲੰਡਨ ’ਚ ਪੰਜਾਬੀ ਔਰਤ ਦੀ ਹੱਤਿਆ
ਪਤੀ ’ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼; ਪੁਲੀਸ ਨੇ ਮ੍ਰਿਤਕਾ ਦੀ ਪਛਾਣ ਜਨਤਕ ਨਾ ਕੀਤੀ

ਓਂਟਾਰੀਓ ‘ਚ ਪੰਜਾਬਣ ਔਰਤ ਦੇ ਕਤਲ ਤੋਂ ਬਾਅਦ ਇੱਕ ਗ੍ਰਿਫਤਾਰ

Canada Punjabi Woman: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ ਇੱਕ ਘਰ ਅੰਦਰ ਹਿੰਸਕ ਘਟਨਾ ਵਾਪਰੀ। ਇੱਥੇ ਪਤੀ ਵਲੋਂ ਪਤਨੀ ਦੀ ਹੱਤਿਆ ਕਰ ਦਿੱਤੀ ਗਈ।

 

 

 

 

 

 

ਜਾਣਕਾਰੀ ਅਨੁਸਾਰ 15 ਸਤੰਬਰ ਦੀ ਸ਼ਾਮ ਇੱਕ ਔਰਤ ਗੰਭੀਰ ਸੱਟਾਂ ਨਾਲ ਜ਼ਖ਼ਮੀ ਮਿਲੀ, ਜਿਸ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਉਸ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਹੈ।

ਲੰਡਨ ਪੁਲੀਸ ਸਰਵਿਸ ਮੁਤਾਬਕ ਸ਼ਾਮ ਕਰੀਬ 6:25 ਵਜੇ ਚੈਲਟਨ ਰੋਡ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਮਿਲੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੂੰ ਇੱਕ ਔਰਤ ਜ਼ਖਮੀ ਮਿਲੀ। ਪੈਰਾਮੈਡੀਕਲ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

 

 

 

 

 

 

 

 

 

 

 

 

 

 

 

 

 

ਪੁਲੀਸ ਨੇ ਘਟਨਾ ਸਥਾਨ ਤੋਂ ਹੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਜਾਂਚ ਤੋਂ ਬਾਅਦ ਉਸ ਦੀ ਪਛਾਣ ਲੰਡਨ ਵਾਸੀ ਮਨਦੀਪ ਸਿੰਘ ਵਜੋਂ ਕੀਤੀ ਗਈ।

ਘਟਨਾ ਸਮੇਂ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਪੁਲੀਸ ਨੇ ਕਿਹਾ ਹੈ ਕਿ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਸਰੀਰਕ ਸੱਟ ਨਹੀਂ ਲੱਗੀ। ਹਾਲਾਂਕਿ, ਮ੍ਰਿਤਕ ਔਰਤ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।

 

 

 

 

 

 

 

 

 

 

 

 

 

 

 

ਇਲਾਕੇ ਦੇ ਗੁਆਂਢੀਆਂ ਮੁਤਾਬਕ ਇਹ ਇੱਕ ਸ਼ਾਂਤ ਰਿਹਾਇਸ਼ੀ ਇਲਾਕਾ ਹੈ। ਇੱਕ ਗੁਆਂਢੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਅਤੇ ਇੱਕ ਬਜ਼ੁਰਗ ਔਰਤ ਨੂੰ ਘਰ ਵਿਚੋਂ ਘਬਰਾਈ ਹੋਈ ਹਾਲਤ ਵਿੱਚ ਬਾਹਰ ਨਿਕਲਦੇ ਦੇਖਿਆ ਗਿਆ। ਸਥਾਨਕ ਲੋਕਾਂ ਅਨੁਸਾਰ ਪਰਿਵਾਰ ਵਿੱਚ ਦੋ ਛੋਟੇ ਬੱਚੇ ਵੀ ਸਨ। ਇਨ੍ਹਾਂ ਵੇਰਵਿਆਂ ਦੀ ਪੁਲੀਸ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ।

ਘਟਨਾ ਤੋਂ ਬਾਅਦ ਚੈਲਟਨ ਰੋਡ ਨੂੰ ਕੁਝ ਸਮੇਂ ਲਈ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਲੰਡਨ ਪੁਲੀਸ ਦੀ ਮੇਜਰ ਕ੍ਰਾਈਮ ਸੈਕਸ਼ਨ ਨੇ ਜਾਂਚ ਸੰਭਾਲ ਲਈ ਅਤੇ ਫੋਰੈਂਸਿਕ ਟੀਮਾਂ ਨੇ ਘਰ ਅੰਦਰੋਂ ਸਬੂਤ ਇਕੱਠੇ ਕੀਤੇ। ਪੁਲੀਸ ਮੁਤਾਬਕ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾ ਸਕਦੀ ਹੈ।

 

 

 

 

 

 

 

 

 

 

 

 

 

 

 

 

 

ਡਿਟੈਕਟਿਵ ਸਾਰਜੈਂਟ ਮਿਕਾ ਬੋਰਡੋ ਨੇ ਕਿਹਾ ਕਿ ਘਰੇਲੂ ਹਿੰਸਾ ਅਜੇ ਵੀ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਲੰਡਨ ਅਬਿਊਜ਼ਡ ਵਿਮੈਨਜ਼ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਜੈਨੀਫਰ ਡਨ ਨੇ ਵੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਅਜੇ ਵੀ ਸਮਾਜ ਵਿੱਚ ਇੱਕ ਗੰਭੀਰ ਸਮੱਸਿਆ ਹੈ।

ਮਨਦੀਪ ਸਿੰਘ ਪੁਲੀਸ ਹਿਰਾਸਤ ਵਿੱਚ ਹੈ। ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਅਤੇ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਉਦੋਂ ਤਕ ਬੇਗੁਨਾਹ ਮੰਨਿਆ ਜਾਂਦਾ ਹੈ, ਜਦ ਤੱਕ ਦੋਸ਼ ਸਾਬਤ ਨਾ ਹੋਣ।

 

 

 

 

 

 

 

 

 

Check Also

Canada – ਕੈਨੇਡਾ ਦੇ ਯੂਰਪੀਅਨ ਯੂਨੀਅਨ ਵੱਲ ਝੁਕਾਅ ਤੋਂ ਅਮਰੀਕਾ ਨਾਖੁਸ਼

Canada ਨੂੰ European Union Member ਬਣਾਉਣ ਦੀ ਤਜਵੀਜ਼ ਦਾ ਸਵਾਗਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ …