Canada ਨੂੰ European Union Member ਬਣਾਉਣ ਦੀ ਤਜਵੀਜ਼ ਦਾ ਸਵਾਗਤ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਵਾਂ ਧਿਰਾਂ ਵਿਚਾਲੇ ਸਹਿਯੋਗ ਵਧਾਉਣ ਦੀ ਲੋਡ਼ ’ਤੇ ਜ਼ੋਰ ਦਿੱਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਨੂੰ ਯੂਰੋਪੀਅਨ ਯੂਨੀਅਨ (ਈ ਯੂ) ਦਾ ਪਹਿਲਾ ਸਹਿਯੋਗੀ ਮੈਂਬਰ ਬਣਾਉਣ ਦੀ ਤਜਵੀਜ਼ ਦਾ ਸਵਾਗਤ ਕੀਤਾ ਹੈ। ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਅਨ ਨੇ ਇਹ ਤਜਵੀਜ਼ ਰੱਖੀ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਯੂਰਪ ਵਿਚਾਲੇ ਵਪਾਰ, ਰੱਖਿਆ, ਅਹਿਮ ਖਣਿਜ, ਏ ਆਈ, ਊਰਜਾ, ਪੁਲਾੜ, ਖੋਜ ਅਤੇ ਵਿੱਤੀ ਸੇਵਾਵਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ ਹੈ। ਇਸ ਦਾ ਮਕਸਦ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਦੇ ਮੁਕਾਬਲੇ ਕੋਈ ਨਵਾਂ ਗਠਜੋੜ ਬਣਾਉਣਾ ਨਹੀਂ, ਸਗੋਂ ਕੈਨੇਡਾ ਨੂੰ ਆਰਥਿਕ ਅਤੇ ਰਣਨੀਤਕ ਪੱਖੋਂ ਮਜ਼ਬੂਤ ਬਣਾਉਣਾ ਹੈ, ਤਾਂ ਕਿ ਕੋਈ ਵੀ ਦੇਸ਼ ਕੈਨੇਡਾ ਦੇ ਬਾਜ਼ਾਰ ਨੂੰ ਕੰਟਰੋਲ, ਉਸ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਜਾਂ ਉਸ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਨਾ ਕਰ ਸਕੇ।
ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਨਵੇਂ ਸਹਿਯੋਗੀ ਮੈਂਬਰ ਦਾ ਦਰਜਾ ਬਣਾਉਣ ਲਈ ਮੌਜੂਦਾ ਸਮਝੌਤਿਆਂ ਵਿੱਚ ਤਬਦੀਲੀ ਕਰਨੀ ਪਵੇਗੀ। ਇਸ ਬਾਰੇ ਵਿਸਥਾਰ ਨਾਲ ਚਰਚਾ 29-30 ਅਕਤੂਬਰ ਨੂੰ ਮਾਂਟਰੀਅਲ ਵਿੱਚ ਹੋਣ ਵਾਲੇ ਕੈਨੇਡਾ-ਈ ਯੂ ਸਿਖਰ ਸੰਮੇਲਨ ਦੌਰਾਨ ਹੋਣ ਦੀ ਉਮੀਦ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਵਿੱਚ ਸ਼ਾਮਲ ਕਰਨ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਯੂਰੋਪੀਅਨ ਯੂਨੀਅਨ ਦੀ ਇਸ ਤਜਵੀਜ਼ ਨੂੰ ਉਹ ਅਮਰੀਕਾ ‘ਵਿਰੋਧੀ ਕਾਰਵਾਈ’ ਵਜੋਂ ਦੇਖ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਜਿਹਾ ਹੋਇਆ ਤਾਂ ਅਮਰੀਕਾ ਯੂਰੋਪ ’ਤੇ ਭਾਰੀ ਟੈਰਿਫ ਲਾ ਸਕਦਾ ਹੈ। ਜੇ ਇਸ ਕਦਮ ਦੀ ਨੀਅਤ ਚੰਗੀ ਹੋਈ ਤਾਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਅਮਰੀਕਾ ਯੂਰੋਪ ਨਾਲ ਕੁਝ ਖੇਤਰਾਂ ਵਿੱਚ ਵਪਾਰ ਵੀ ਰੋਕ ਸਕਦਾ ਹੈ
-ਓਂਟਾਰੀਓ ‘ਚ ਪੰਜਾਬਣ ਔਰਤ ਦੇ ਕਤਲ ਤੋਂ ਬਾਅਦ ਇੱਕ ਗ੍ਰਿਫਤਾਰ
-ਸਰੀ ‘ਚ ਵਿੱਛੜਿਆਂ ਦੀਆਂ ਅਸਥੀਆਂ ਪਾਉਣ ਲਈ ਸੇਵਾਵਾਂ ਸ਼ੁਰੂ
-ਅਮਰੀਕਾ ਵਲੋਂ ਰੂਸ ‘ਤੇ ਪਾਬੰਦੀਆਂ ਨੇ ਭਾਰਤ-ਚੀਨ ਦੀ ਸੰਘੀ ਘੁੱਟੀ
-ਭਾਰਤੀ ਮੂਲ ਦੇ 12 ਵਿਅਕਤੀ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ
-ਗੰਭੀਰ ਦੋਸ਼ ਲੱਗਣ ਮਗਰੋਂ ਅਮਰਜੀਤ ਸਿੰਘ ਚਾਵਲਾ ਕੈਨੇਡਾ ਪੁੱਜੇ