Breaking News

Colombia Earthquake: ਕੋਲੰਬੀਆ ਵਿੱਚ 7.4 ਸ਼ਿੱਦਤ ਵਾਲਾ ਭੂਚਾਲ; 20 ਹਲਾਕ; ਸੈਂਕੜੇ ਜ਼ਖ਼ਮੀ

Colombia Earthquake: ਕੋਲੰਬੀਆ ਵਿੱਚ 7.4 ਸ਼ਿੱਦਤ ਵਾਲਾ ਭੂਚਾਲ; 20 ਹਲਾਕ; ਸੈਂਕੜੇ ਜ਼ਖ਼ਮੀ
ਆਪਣੇ ਘਰਾਂ ਵਿਚੋਂ ਬਾਹਰ ਨਿਕਲੇ ਲੋਕ; ਕਈ ਇਮਾਰਤਾਂ ਨੁਕਸਾਨੀਆਂ

Colombia Earthquake: ਪੱਛਮੀ ਕੋਲੰਬੀਆ ਵਿੱਚ ਅੱਜ ਭੂਚਾਲ ਦੇ ਵੱਡੇ ਝਟਕੇ ਲੱਗੇ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.4 ਮਾਪੀ ਗਈ। ਇਸ ਦੌਰਾਨ 20 ਜਣੇ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਇਸ ਦੌਰਾਨ ਕਈ ਇਮਾਰਤਾਂ ਡਿੱਗ ਗਈਆਂ ਤੇ ਕਈਆਂ ਦੇ ਤਰੇੜਾਂ ਆ ਗਈਆਂ। ਇਸ ਦੌਰਾਨ ਅਫਰਾ ਤਫਰੀ ਦਾ ਮਾਹੌਲ ਬਣ ਗਿਆ।

 

 

 

 

 

 

 

 

ਜਾਣਕਾਰੀ ਅਨੁਸਾਰ ਭੂਚਾਲ ਦੇ ਵੱਡੇ ਝਟਕਿਆਂ ਨਾਲ ਦੱਖਣੀ ਅਮਰੀਕੀ ਦੇਸ਼ ਅਤੇ ਗੁਆਂਢੀ ਦੇਸ਼ ਇਕਵਾਡੋਰ ਦੇ ਲੋਕ ਸਹਿਮ ਗਏ। ਇਸ ਭੂਚਾਲ ਕਾਰਨ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਆ ਗਏ।

 

 

 

 

 

 

 

 

 

ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਅਤੇ ਕੋਲੰਬੀਆ ਦੇ ਸਬੰਧਤ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਪਗ 400 ਕਿਲੋਮੀਟਰ ਪੱਛਮ ਵਿੱਚ ਚੋਕੋ ਖੇਤਰ ਦੀ ਨਗਰਪਾਲਿਕਾ ‘ਸਾਨ ਜੋਸੇ ਡੇਲ ਪਾਲਮਾਰ’ ਵਿੱਚ ਸੀ।

Check Also

Canada: ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

Canada: ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ …