Breaking News

Canada ਕੈਨੇਡਾ ਦੇ ਸਰੀ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌਤ

Canada ਕੈਨੇਡਾ ਦੇ ਸਰੀ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਪਿਓ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਚਲਾਉਣ ਲਈ ਗਿਆ ਸੀ ਵਿਦੇਸ਼

 

 

 

ਭਿੱਖੀਵਿੰਡ: ਰੋਜ਼ੀ ਰੋਟੀ ਖਾਤਰ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (33) ਵਜੋਂ ਹੋਈ ਹੈ, ਜੋ ਕਿ ਭਿੱਖੀਵਿੰਡ ਦੇ ਪਿੰਡ ਚੇਲਾ ਨਾਲ ਸਬੰਧਿਤ ਸਨ।

 

 

 

ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਆਪਣੇ ਪਿਤਾ ਗੁਰਸਾਹਿਬ ਸਿੰਘ ਦੇ ਦੇਹਾਂਤ ਮਗਰੋਂ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਕੈਨੇਡਾ ਗਿਆ ਸੀ। ਜਿਥੇ ਉਹ ਸਰੀ ਸ਼ਹਿਰ ਵਿੱਚ ਮਿਹਨਤ-ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।

 

 

 

ਪੁੱਤ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। ਪੀੜਤ ਦੇ ਪਰਿਵਾਰ ਵਿਚ ਬਿਰਧ ਮਾਂ, ਪਤਨੀ ਤੇ ਦੋ ਪੁੱਤਰ ਹਨ। ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਮੰਗੀ ਹੈ।

 

 

Check Also

Himanshi Khurana Murder Case: 7 ਮਹੀਨਿਆਂ ਬਾਅਦ ਭਗੌੜਾ ਭਾਈਵਾਲ ਅਬਦੁਲ ਗਫ਼ੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ

Himanshi Khurana Murder Case: Canada : ਹਿਮਾਂਸ਼ੀ ਖੁਰਾਣਾ ਕਤਲ ਮਾਮਲੇ ਟੋਰਾਂਟੋ ਪੁਲਿਸ ਨੇ ਲਿਵ ਇਨ …