Breaking News

Canada – ਸਰੀ ਵਿੱਚ ਮੁੜ ਗੋਲੀਆਂ ਦੀ ਗੂੰਜ, ਖੋਸਾ ਦੇ ਘਰ ‘ਤੇ ਫਾਇਰਿੰਗ

Canada – ਸਰੀ ਵਿੱਚ ਮੁੜ ਗੋਲੀਆਂ ਦੀ ਗੂੰਜ, ਖੋਸਾ ਦੇ ਘਰ ‘ਤੇ ਫਾਇਰਿੰਗ
 

 

 

 

 

 

 

 

 

 

ਸਰੀ ਦੀ 148 ਸਟਰੀਟ ਅਤੇ 57 ਐਵੇਨਿਊ ਲਾਗੇ ਮੌਜੂਦ ਇੱਕ ਘਰ ਨੂੰ ਤੜਕੇ ਚਾਰ ਵਜੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ ਪਰ ਗੋਲੀ ਕਿਸੇ ਦੇ ਲੱਗੀ ਨਹੀਂ।

 

 

 

 

 

 

 

 

 

 

 

 

 

 

 

 

ਇਹ ਉਹੀ ਘਰ ਹੈ, ਜਿਸ ‘ਤੇ 20 ਮਈ ਨੂੰ ਵੀ ਗੋਲੀਆਂ ਚਲਾਈਆਂ ਗਈਆਂ ਸਨ। ਉਦੋਂ ਇਹ ਘਰ ‘ਕ੍ਰਿਕਟ ਕੈਨੇਡਾ’ ਦੇ ਪ੍ਰਧਾਨ ਅਰਵਿੰਦਰ ਖੋਸਾ ਦਾ ਦੱਸਿਆ ਗਿਆ ਸੀ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ‘ਕ੍ਰਿਕਟ ਕੈਨੇਡਾ’ ਵਿੱਚ ਹੋਈਆਂ ਧਾਂਦਲੀਆਂ ਕਾਰਨ ‘ਇੰਟਰਨੈਸ਼ਨਲ ਕ੍ਰਿਕਟ ਕੌਂਸਲ’ ਨੇ ‘ਕ੍ਰਿਕਟ ਕੈਨੇਡਾ’ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਹ ਵੀ ਵਰਨਣਯੋਗ ਹੈ ਕਿ 4 ਮਈ ਨੂੰ ਸਰੀ ਦੀ 130 ਸਟਰੀਟ ਅਤੇ 76 ਐਵੇਨਿਊ ਕੋਲ ਇੱਕ ਦਫਤਰ ਵਿੱਚ ਸਤਵੀਰ ਵੜਿੰਗ ਉਰਫ ਸੈਮ, ਜਿਸਦਾ ਸਬੰਧ ਕ੍ਰਿਕਟ ਨਾਲ ਸੀ ਅਤੇ ਉਹ ਭਾਰਤ ਵਲੋਂ ਕੈਨੇਡਾ ਵਿੱਚ ਲੋੜੀਂਦੇ ਗੈਂਗਸਟਰਾਂ ਦੀ ਸੂਚੀ ਵਿੱਚ ਵੀ ਸ਼ਾਮਲ ਸੀ, ਦੇ ਹੋਏ ਦਿਨ ਦਿਹਾੜੇ ਕਤਲ ਤੋਂ ਬਾਅਦ ਦੂਜੀ ਵਾਰ ਇਸ ਘਰ ‘ਤੇ ਗੋਲੀਆਂ ਚੱਲ ਚੁੱਕੀਆਂ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੁਲਿਸ ਬਹੁਤ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਕਮਾਲ ਦੀ ਗੱਲ ਇਹ ਵੀ ਹੈ ਕਿ ਸਤਵੀਰ ਵੜਿੰਗ ਉਰਫ ਸੈਮ ਦਾ ਸਸਕਾਰ ਡੈਲਟਾ ਵਿੱਚ ਤੇ ਅੰਤਿਮ ਰਸਮਾਂ ਸਰੀ ਵਿੱਚ ਹੋ ਚੁੱਕੀਆਂ ਹਨ ਪਰ ਵਾਰਦਾਤ ਤੋਂ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਜਾਂਚ ਕਰ ਰਹੀ ਏਜੰਸੀ ਆਈਹਿੱਟ ਨੇ ਉਸਦਾ ਨਾਮ ਜਾਰੀ ਨਹੀਂ ਕੀਤਾ।

 

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

Canada Cocaine Case: 333 ਕਿੱਲੋ ਕੋਕੀਨ ਮਾਮਲੇ ’ਚ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਬਰੀ

Canada Cocaine Case: 333 ਕਿੱਲੋ ਕੋਕੀਨ ਮਾਮਲੇ ’ਚ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਬਰੀ Canada …