Breaking News

MEA Press Briefing on Operation Sindoor: ਪਾਕਿ ਵੱਲੋਂ ਪਹਿਲਗਾਮ ਅੱਤਵਾਦੀ ਹਮਲਾ ਸੀ ਟਕਰਾਅ ਵਿਚ ‘ਮੂਲ ਵਾਧਾ’, ਅਸੀਂ ਸਿਰਫ਼ ਜਵਾਬ ਦੇ ਰਹੇ ਹਾਂ: ਮਿਸਰੀ

MEA Press Briefing on Operation Sindoor

ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਸਿੱਖ ਭਾਈਚਾਰੇ ‘ਤੇ ਹਮਲਾ ਕੀਤਾ, ਪੂੰਛ ਵਿੱਚ ਗੁਰਦੁਆਰਾ ਅਤੇ ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ – ਵਿਦੇਸ਼ ਸਕੱਤਰ ਵਿਕਰਮ ਮਿਸਰੀ

India-Pak Tensions: ਪਾਕਿ ਵੱਲੋਂ ਪਹਿਲਗਾਮ ਅੱਤਵਾਦੀ ਹਮਲਾ ਸੀ ਟਕਰਾਅ ਵਿਚ ‘ਮੂਲ ਵਾਧਾ’, ਅਸੀਂ ਸਿਰਫ਼ ਜਵਾਬ ਦੇ ਰਹੇ ਹਾਂ: ਮਿਸਰੀ
Pahalgam terror attack was “original escalation” by Pakistan, we are only responding: Foreign Secretary Vikram Misri

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਪਾਕਿਸਤਾਨ ਵੱਲੋਂ ਤਣਾਅ ਵਿਚ ਕੀਤਾ ਗਿਆ “ਮੂਲ ਵਾਧਾ” ਸੀ ਅਤੇ ਭਾਰਤ ਨੇ ਬੁੱਧਵਾਰ ਤੜਕੇ ਉਤੇ ਅੱਤਵਾਦੀ ਢਾਂਚੇ ‘ਤੇ ਸਟੀਕ ਹਮਲੇ ਕਰਕੇ “ਨਿਯੰਤਰਿਤ, ਸਟੀਕ, ਮਾਪੇ-ਤੋਲੇ, ਵਿਚਾਰੇ ਅਤੇ ਗੈਰ-ਵਧਾਊ” ਢੰਗ ਨਾਲ ਜਵਾਬ ਦਿੱਤਾ।

ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਸਰੀ ਨੇ ਕਿਹਾ ਕਿ ਭਾਰਤ ਦਾ ਇਰਾਦਾ ਮਾਮਲਿਆਂ ਨੂੰ ਵਧਾਉਣਾ ਨਹੀਂ ਹੈ ਅਤੇ ਸਿਰਫ਼ ਭੜਕਾਹਟ ਦਾ ਜਵਾਬ ਦੇ ਰਿਹਾ ਹੈ।

MEA Press Briefing on Operation Sindoor: Foreign Secretary Vikram Misri
says, “Pakistan is trying to wash its hands from any and all involvement with terrorism. Pakistani information minister said there are no terrorists in Pakistan, and I think he was challenged in that TV programme that he was appearing on. Pakistan’s reputation as epicentre of global terrorism is rooted in a number of instances where concrete evidence is available not just to India but governments and authorities around the world.”


MEA Press Briefing on Operation Sindoor: Foreign Secretary Vikram Misri says, “In fact contrary to what Pakistan is claiming, yesterday Pakistan launched a targeted attack on the Sikh community in Jammu and Kashmir, hitting gurudwara in Poonch and homes of Sikh community members and we know that at least three individuals were killed in that particular attack… Since yesterday, a total 16 civilians have been killed and 59 others have been injured in attacks by Pakistan.”

ਮਿਸਰੀ ਨੇ ਕਿਹਾ, “ਪਾਕਿਸਤਾਨ 22 ਅਪਰੈਲ ਨੂੰ ਤਣਾਅ ਤੇ ਭੜਕਾਹਟ ਵਧਾਈ, ਅਸੀਂ ਸਿਰਫ਼ ਵਾਧੇ ਦਾ ਜਵਾਬ ਦੇ ਰਹੇ ਹਾਂ। ਜੇ ਹੋਰ ਟਕਰਾਅ ਵਧਾਇਆ ਜਾਂਦਾਾ ਹੈ, ਤਾਂ ਜਵਾਬ ਢੁਕਵੇਂ ਖੇਤਰ ਵਿੱਚ ਹੋਵੇਗਾ।”

ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਹਿਲਗਾਮ ਬਾਰੇ ਗੱਲਬਾਤ ਚੱਲ ਰਹੀ ਸੀ, ਤਾਂ ਪਾਕਿਸਤਾਨ ਨੇ ਟੀਆਰਐਫ (ਦਿ ਰੇਸਿਸਟੈਂਸ ਫਰੰਟ) ਦੀ ਭੂਮਿਕਾ ਦੀ ਗੱਲ ਦਾ ਵਿਰੋਧ ਕੀਤਾ ਸੀ।


MEA Press Briefing on Operation Sindoor: Colonel Sofiya Qureshi says, “During the press conference on May 7, it was made clear that Pakistani military sites were not targeted. But on intervening night of May 7 and 8, Pakistan targeted several military sites in North and Western India such as Awantipora, Srinagar, Jammu, Amritsar, Jalandhar, Ludhiana, etc.”

ਉਨ੍ਹਾਂ ਕਿਹਾ, “ਇਹ ਉਦੋਂ ਹੋਇਆ ਜਦੋਂ TRF ਨੇ ਇੱਕ ਵਾਰ ਨਹੀਂ, ਸਗੋਂ ਦੋ ਵਾਰ ਹਮਲੇ ਦੀ ਜ਼ਿੰਮੇਵਾਰੀ ਲਈ… ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਸਿੰਘ ਨੇ ਕੱਲ੍ਹ ਅਤੇ ਅੱਜ ਵੀ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਰਤ ਦਾ ਜਵਾਬ ਗੈਰ-ਵਧਾਊ, ਸਟੀਕ ਅਤੇ ਮਾਪਿਆ ਹੋਇਆ ਹੈ। ਸਾਡਾ ਇਰਾਦਾ ਮਾਮਲਿਆਂ ਨੂੰ ਵਧਾਉਣਾ ਨਹੀਂ ਹੈ ਅਤੇ ਅਸੀਂ ਸਿਰਫ਼ ਵਧਦੇ ਤਣਾਅ ਦਾ ਜਵਾਬ ਦੇ ਰਹੇ ਹਾਂ। ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ; ਪਾਕਿਸਤਾਨ ਵਿੱਚ ਸਿਰਫ਼ ਅੱਤਵਾਦੀ ਢਾਂਚੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।”

ਵਿਦੇਸ਼ ਸਕੱਤਰ ਨੇ ਕਿਹਾ ਕਿ ਵਿਸ਼ਵਵਿਆਪੀ ਅੱਤਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਦੀ ਸਾਖ ਕਈ ਮਾਮਲਿਆਂ ਵਿੱਚ ਬਣੀ ਹੋਈ ਹੈ। ਉਨ੍ਹਾਂ ਕਿਹਾ, “ਮੈਨੂੰ ਚੇਤੇ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਓਸਾਮਾ ਬਿਨ ਲਾਦਿਨ ਕਿੱਥੇ ਮਿਲਿਆ ਸੀ ਅਤੇ ਉਸਨੂੰ ਕਿਸਨੇ ਸ਼ਹੀਦ ਕਿਹਾ ਸੀ… ਪਾਕਿਸਤਾਨ ਵੱਡੀ ਗਿਣਤੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਘਰ ਵੀ ਹੈ ਅਤੇ ਕਈ ਦੇਸ਼ਾਂ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਵੀ ਘਰ ਹੈ… ਤੁਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਹੋਵੇਗਾ, ਉਨ੍ਹਾਂ ਦੇ ਰੱਖਿਆ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਅਜਿਹੇ ਅੱਤਵਾਦੀ ਸਮੂਹਾਂ ਨਾਲ ਆਪਣੇ ਦੇਸ਼ ਦੀ ਸ਼ਮੂਲੀਅਤ ਨੂੰ ਕਬੂਲਿਆ ਹੈ।”

Check Also

#OperationSindooor – War Always Dangerous for Humanity: Jathedar Kuldeep Singh Gargajj

War Always Dangerous for Humanity: Jathedar Kuldeep Singh Gargajj ਪਾਕਿਸਤਾਨ ਵਲੋਂ ਪੁੰਛ ‘ਚ ਗੁਰਦੁਆਰਾ ਨੰਗਲੀ …