Breaking News

Iran ਈਰਾਨ ਦਾ ਸ਼ਾਰਜਾਹ ‘ਚ ਵੱਡਾ ਮਿਜ਼ਾਈਲ ਹਮਲਾ! ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਦਾ ਦਿੱਤਾ ਮੂੰਹ-ਤੋੜ ਜਵਾਬ

Iran ਈਰਾਨ ਦਾ ਸ਼ਾਰਜਾਹ ‘ਚ ਵੱਡਾ ਮਿਜ਼ਾਈਲ ਹਮਲਾ! ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਦਾ ਦਿੱਤਾ ਮੂੰਹ-ਤੋੜ ਜਵਾਬ

 

 

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਮੱਧ-ਪੂਰਬ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਦਿੱਤੀ ਗਈ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਹੀ ਈਰਾਨ ਦੇ ਰਣਨੀਤਕ ਪੁਲਾਂ ਅਤੇ ਰੇਲਵੇ ਲਾਈਨਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਇਸ ਕਾਰਵਾਈ ਦੇ ਜਵਾਬ ਵਿੱਚ ਈਰਾਨ ਨੇ ਹੁਣ ਪਲਟਵਾਰ ਕਰਦਿਆਂ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਹੈ।

 

 

 

 

ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਇਸ ਜਵਾਬੀ ਕਾਰਵਾਈ ਵਿੱਚ ਪਹਿਲੀ ਵਾਰ ਬਾਈਪੌਡ ਲਾਂਚਰਾਂ ਦੀ ਵਰਤੋਂ ਕਰਕੇ ਮਿਜ਼ਾਈਲਾਂ ਦਾਗੀਆਂ ਹਨ। ਇਹ ਹਮਲਾ ਸਿੱਧੇ ਤੌਰ ‘ਤੇ ਯੂਏਈ ਦੇ ਸ਼ਾਰਜਾਹ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।

 

 

 

 

ਸੂਤਰਾਂ ਅਨੁਸਾਰ, 7 ਅਪ੍ਰੈਲ 2026 ਨੂੰ ਈਰਾਨ ਤੋਂ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਵਿੱਚ ਇੱਕ ਪ੍ਰਸ਼ਾਸਨਿਕ ਇਮਾਰਤ ਨਾਲ ਟਕਰਾਈ। ਇਹ ਹਮਲਾ ਸ਼ਾਰਜਾਹ ਦੇ ਕੇਂਦਰੀ ਖੇਤਰ ਵਿੱਚ ਸਥਿਤ ਥੁਰਾਇਆ ਟੈਲੀਕਮਿਊਨੀਕੇਸ਼ਨ ਕੰਪਨੀ ਦੀ ਇਮਾਰਤ ‘ਤੇ ਹੋਇਆ ਹੈ।

 

 

 

 

ਸ਼ਾਰਜਾਹ ਸਰਕਾਰ ਦੇ ਮੀਡੀਆ ਬਿਊਰੋ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਿਜ਼ਾਈਲ ਹਮਲੇ ਕਾਰਨ ਦੋ ਪਾਕਿਸਤਾਨੀ ਨਾਗਰਿਕ ਜ਼ਖ਼ਮੀ ਹੋ ਗਏ ਹਨ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।

 

 

 

ਯੂਏਈ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹੁਣ ਤੱਕ ਸੈਂਕੜੇ ਈਰਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਨਸ਼ਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਪਰ ਤਾਜ਼ਾ ਹਮਲਿਆਂ ਨੇ ਖਿੱਤੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Check Also

Iran War: ਇਰਾਨ ‘ਚ ਤੜਕਸਾਰ ਰਿਹਾਇਸ਼ੀ ਇਮਾਰਤ ‘ਤੇ ਹਵਾਈ ਹਮਲਾ ; 13 ਮੌਤਾਂ

Iran War: ईरान को भारी झटका! अमेरिकी-इजरायली हमले में टॉप खुफिया कमांडर माजिद खादेमी की …