CBI ਵੱਲੋਂ ਚਾਰਜਸ਼ੀਟ ਮਗਰੋਂ ਕਰਨਲ ਬਾਠ ਦੀ ਪਤਨੀ ਦਾ ਬਿਆਨ, ‘ਹਾਲੇ ਸਿਰਫ਼ ਚਲਾਨ ਪੇਸ਼ ਹੋਇਆ ਹੈ, ਲੜਾਈ ਲੰਮੀ ਹੈ’
ਕਰਨਲ ਬਾਠ ਕੁੱਟਮਾਰ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। CBI ਵੱਲੋਂ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਤੇ ਇਸ ਮਗਰੋਂ ਕਰਨਲ ਬਾਠ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਹਾਲੇ ਸਾਨੂੰ ਪੂਰਾ ਜਸਟਿਸ ਨਹੀਂ ਮਿਲਿਆ ਹੈ । ਹਾਲੇ ਸਿਰਫ਼ ਚਲਾਨ ਪੇਸ਼ ਹੋਇਆ ਹੈ, ਲੜਾਈ ਲੰਮੀ ਹੈ। ਇਹ ਯੂਨੀਫਾਰਮ ਦੀ ਨਹੀਂ ਸਗੋਂ ਇਨਸਾਨੀਅਤ ਦੀ ਲੜਾਈ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ CBI ਨੇ 4 ਪੁਲਿਸ ਮੁਲਾਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਮੋਹਾਲੀ ਕੋਰਟ ਵਿਚ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਮੈਨੂੰ ਇਹ ਲੜਾਈ ਲੜਦੇ ਹੋਏ 9 ਮਹੀਨੇ ਹੋ ਗਏ ਹਨ। ਮੇਰਾ ਇਹ 9 ਮਹੀਨੇ ਦਾ ਸੰਘਰਸ਼ ਕਾਫੀ ਲੰਬਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਯੂਨੀਫਾਰਮ ਪਾਉਂਦਾ ਹੈ ਉਸ ਦਾ ਮਤਲਬ ਇਹ ਨਹੀਂ ਕਿ ਉਹ ਇਨਸਾਨੀਅਤ ਭੁੱਲ ਜਾਵੇ। ਮੈਂ ਮੰਨਦੀ ਹਾਂ ਕਿ ਇਹ ਉਨ੍ਹਾਂ ਸਾਰਿਆਂ ਲਈ ਸਬਕ ਹੈ ਕਿ ਉਨ੍ਹਾਂ ਨੇ ਯੂਨੀਵਫਾਰਮ ਲਾਅ ਐਂਡ ਆਰਡਰ ਕਾਇਮ ਕਰਨ ਲਈ ਪਾਈ ਹੈ ਨਾ ਕਿ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਲਈ।