MP Amritpal Singh – -ਸਿੱਖ ਕਾਰਕੁੰਨਾਂ ਬਾਰੇ ਜੱਜ ਨੇ ਕੀਤੀਆਂ ‘ਜ਼ਹਿਰੀ ਟਿੱਪਣੀਆਂ’
ਇਹ ਸਭ ਜਾਣਦੇ ਹਨ ਕਿ ਕੇਂਦਰ ਸਰਕਾਰ ਵਿੱਚ ਭਾਜਪਾ ਅਤੇ ਪੰਜਾਬ ਵਿੱਚ ‘ਆਪ’ ਨੇ ਦੋ ਸਾਲ ਤੋਂ ਵੱਧ ਸਮਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਅਤੇ ਸਾਰੇ ਪੰਜਾਬ ਵਿੱਚ ਦਮਨ ਚੱਕਰ ਚਲਾਉਣ ਲਈ ਮਿਲੀਭੁਗਤ ਕੀਤੀ ਸੀ।

ਹੁਣ ਚੋਣ ਉਦੇਸ਼ ਕਾਰਨ, ਭਾਜਪਾ ਦਾ ਇੱਕ ਰਾਜ ਸਭਾ ਮੈਂਬਰ ਡਿਬਰੂਗੜ੍ਹ ਦੇ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ। ਦੂਜੇ ਪਾਸੇ ‘ਆਪ’ ਨੇ ਲੋਕ ਸਭਾ ਸੈਸ਼ਨ ਦੌਰਾਨ ਨਜ਼ਰਬੰਦਾਂ ਦੀ ਰਿਹਾਈ ਤੋਂ ਇਨਕਾਰ ਕਰਨ ਲਈ ਚੋਟੀ ਦੇ ਵਕੀਲਾਂ ਨੂੰ ਨਿਯੁਕਤ ਕੀਤਾ।
ਹੁਣ ਹਾਈਕੋਰਟ ਨੇ ਉਸਦੇ ਸਾਥੀਆਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦਿਆਂ ਕਿਹਾ ਹੈ ਕਿ ਫਰਵਰੀ 2023 ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ਵੱਲੋਂ ਅਜਨਾਲਾ ਪੁਲਿਸ ਥਾਣੇ ’ਤੇ ਕੀਤਾ ਗਿਆ ਹਮਲਾ ਇਕ “ਤਾਕਤ ਦਾ ਪ੍ਰਦਰਸ਼ਨ” ਸੀ। ਇਸ ਘਟਨਾ ਨੇ ਇਹ ਦਰਸਾਇਆ ਕਿ ਭੀੜ ਨੇ ਆਪਣੇ ਆਪ ਨੂੰ “ਕਾਨੂੰਨ ਦੇ ਰਾਜ” ਤੋਂ ਉੱਪਰ ਸਮਝਿਆ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ।
ਹਾਈ ਕੋਰਟ ਨੇ ਕਿਹਾ ਕਿ ਇਸ ਨਾਲ ਇਹ ਵੀ ਸਾਫ਼ ਹੋਇਆ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਜਾਂ ਕਾਨੂੰਨ ਅਧੀਨ ਸਥਾਪਿਤ ਅਧਿਕਾਰੀਆਂ ਦੇ ਕਿਸੇ ਫ਼ੈਸਲੇ ਨਾਲ ਅਸਹਿਮਤੀ ਹੋਵੇ, ਤਾਂ ਉਹ ਆਪਣੀ ਮਰਜ਼ੀ ਅਨੁਸਾਰ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਆਪਣਾ “ਇਨਸਾਫ਼” ਕਰਨ ਦੀ ਨੀਅਤ ਰੱਖਦੇ ਹਨ।

ਜਸਟਿਸ ਸੂਰਿਆ ਪ੍ਰਤਾਪ ਸਿੰਘ ਦੇ ਬੈਂਚ ਨੇ ਇਹ ਟਿੱਪਣੀਆਂ ਉਸ ਵੇਲੇ ਕੀਤੀਆਂ ਜਦੋਂ ਅੰਮ੍ਰਿਤਪਾਲ ਸਿੰਘ ਦੇ ਕੁਝ ਸਾਥੀਆਂ ਵੱਲੋਂ ਇਸ ਮਾਮਲੇ ਵਿੱਚ ਦਾਇਰ ਕੀਤੀਆਂ ਗਈਆਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕੀਤਾ ਗਿਆ।
ਜ਼ਮਾਨਤ ਅਰਜ਼ੀਕਾਰਾਂ ਵਿੱਚ ਗੁਰਮੀਤ ਸਿੰਘ ਗਿੱਲ ਉਰਫ਼ ਗੁਰਮੀਤ ਸਿੰਘ ਬੁੱਕਣਵਾਲਾ, ਗੁਰਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ।
ਅਸੀਂ ਪਹਿਲਾਂ ਲਿਖਿਆ ਸੀ ਕਿ ਕਿਸਾਨਾਂ ਕੋਲ ਬਹੁਤ ਸਾਰੇ ਔਜ਼ਾਰ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਹਥਿਆਰਾਂ ਵਜੋਂ ਵਰਤਿਆ ਜਾ ਸਕਦਾ ਹੈ ਪਰ ਕਿਸਾਨਾਂ ਅਤੇ ਪਿੰਡ ਵਾਸੀਆਂ ਵਿੱਚ ਆਮ ਤੌਰ ਤੇ ਹਮਦਰਦੀ ਦਾ ਵਤੀਰਾ ਹੁੰਦਾ ਹੈ।
ਦੂਜੇ ਪਾਸੇ ਇਨ੍ਹਾਂ ਸੱਜੇ-ਪੱਖੀ ਤਾਕਤਾਂ ਕੋਲ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਰੀਰਕ ਸਮਰੱਥਾ ਨਹੀਂ ਹੈ ਤੇ ਦਲੇਰੀ ਵੀ ਨਹੀਂ ਪਰ ਉਨ੍ਹਾਂ ਦੇ ਮਨ ਵਿੱਚ ਹਿੰਸਾ ਕੁੱਟ ਕੁੱਟ ਭਰੀ ਹੈ। ਇਸ ਲਈ ਇਹ ਹਮਦਰਦੀ ਨਹੀਂ ਦਿਖਾਉਂਦੇ ਅਤੇ ਭੀੜ ਨੂੰ ਕੁੱਟ-ਕੁੱਟ ਕੇ ਮਾਰਨ, ਦੰਗੇ ਕਰਵਾਉਣ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਹੁੰਦੇ ਹਨ।
ਅਸੀਂ ਇਹ ਵੀ ਲਿਖਿਆ ਹੈ ਕਿ ਸੌ ਸਾਲ ਪਹਿਲਾਂ ਬ੍ਰਿਟਿਸ਼ ਸਮੇਂ ਦੇ ਸਾਡੇ ਸ਼ਹੀਦਾਂ ਨੂੰ ਇਨ੍ਹਾਂ ਸੱਜੇ-ਪੱਖੀ ਤਾਕਤਾਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਸੀ। ਇਨ੍ਹਾਂ ਸੱਜੇ-ਪੱਖੀ ਤਾਕਤਾਂ ਦੇ ਇਸ਼ਾਰੇ ‘ਤੇ ਅੰਗਰੇਜਾਂ ਨਾਲ ਸਬੰਧ ਵਿਗਾੜਨ ਦੀ ਕੋਈ ਲੋੜ ਨਹੀਂ ਸੀ। ਹੁਣ ਨਤੀਜੇ ਵੇਖੋ।
#Unpopular_Opinions