Punjab Police Escort Jeep Deliberately Rams Civilian Car on Zirakpur Flyover; VIP Convoy Speeds Off Amid Public Outrage
ਸਾਬਕਾ ਲੈਫਟੀਨੈਂਟ ਜਨਰਲ ਦੀ ਕਾਰ ਨੂੰ ਪੰਜਾਬ ਪੁਲੀਸ ਦੀ VIP ਐਸਕਾਰਟ ਜੀਪ ਨੇ ਮਾਰੀ ਟੱਕਰ
ਫੌਜ ਦੇ ਚੋਟੀ ਦੇ ਸਾਬਕਾ ਅਧਿਕਾਰੀ ਨੇ ਕਿਸੇ ਵੀਆਈਪੀ ਨਾਲ ਚੱਲ ਰਹੇ ਪੁਲਿਸ ਐਸਕਾਰਟ ਦੇ ਘਟੀਆ ਵਿਹਾਰ ਦੀ ਸ਼ਿਕਾਇਤ ਕੀਤੀ, ਡੀਜੀਪੀ ਸਾਹਿਬ ਨੇ ਕਿਹਾ ਜੇ ਇਹ ਸਾਬਤ ਹੋਏ ਗਿਆ ਤਾਂ ਸਖ਼ਤ ਕਾਰਵਾਈ ਕਰਾਂਗੇ, ਭਾਵ ਜਨਰਲ ਸਾਹਿਬ ਦਾ ਦੋਸ਼ ਲਾਉਣਾ ਹੀ ਕਾਫ਼ੀ ਨਹੀਂ।
ਅੱਗਿਓਂ ਜਨਰਲ ਹੁੱਡਾ ਨੇ ਜੁਆਬ ਦਿੱਤਾ ਕਿ ਕੋਈ ਡੈਸ਼ਕੈਮ ਨਹੀਂ ਸੀ ਤੇ ਡੀਜੀਪੀ ਨੂੰ ਉਨ੍ਹਾਂ ਦੀ ਗੱਲ ‘ਤੇ ਯਕੀਨ ਕਰਨਾ ਪਵੇਗਾ, ਜੇ ਉਹ ਉਨ੍ਹਾਂ ਦੀ ਗੱਲ ਦਾ ਕੋਈ ਮਾਣ ਸਤਿਕਾਰ ਸਮਝਦੇ ਨੇ ਤਾਂ।
ਹੁਣ ਇਸ ਜੁਆਬ ਦੀ ਵੱਖਰੀ ਮਸ਼ਹੂਰੀ ਹੋ ਰਹੀ ਹੈ।
ਹੋ ਗਿਆ ਡੈਮੇਜ ਕੰਟਰੋਲ।
At 4 pm driving with my wife on the Zirakpur flyover. Two Punjab Police jeeps escorting a VIP towards Ambala come from behind with sirens blaring. Slowed the vehicle to let the first vehicle pass, the VIP vehicle perhaps took three additional seconds to pass because there was…
— Lt Gen D S Hooda (@LtGenHooda) November 12, 2025
ਸਾਬਕਾ ਲੈਫਟੀਨੈਂਟ ਜਨਰਲ ਦੀ ਕਾਰ ਨੂੰ ਪੰਜਾਬ ਪੁਲੀਸ ਦੀ VIP ਐਸਕਾਰਟ ਜੀਪ ਨੇ ਮਾਰੀ ਟੱਕਰ
ਡੀਜੀਪੀ ਵੱਲੋਂ ਕਾਰਵਾਈ ਦਾ ਭਰੋਸਾ, ਆਮ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਗੁੱਸਾ ਕੱਢਿਆ
ਜ਼ੀਰਕਪੁਰ ਫਲਾਈਓਵਰ ’ਤੇ ਬੁੱਧਵਾਰ ਸ਼ਾਮ ਨੂੰ ਇੱਕ ਵੱਡਾ ਮਾਮਲਾ ਸਾਹਮਣੇ ਆਇਆ, ਜਿੱਥੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ ਐੱਸ ਹੁੱਡਾ ਦੀ ਕਾਰ ਨੂੰ ਇੱਕ VIP ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲੀਸ ਦੀ ਜੀਪ ਨੇ ਕਥਿਤ ਤੌਰ ‘ਤੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਜਨਰਲ ਹੁੱਡਾ ਦੀ ਕਾਰ ਦਾ ਨੁਕਸਾਨ ਵੀ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੁਲੀਸ ਕਰਮਚਾਰੀਆਂ ਦੇ ਇਸ “ਹੰਕਾਰੀ ਅਤੇ ਮਨਮਾਨੀ” ਵਾਲੇ ਰਵੱਈਏ ’ਤੇ ਸਖ਼ਤ ਨਿਰਾਸ਼ਾ ਜ਼ਾਹਰ ਕੀਤੀ।
ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਾਮ 4 ਵਜੇ ਆਪਣੀ ਪਤਨੀ ਨਾਲ ਅੰਬਾਲਾ ਵੱਲ ਜਾਂਦੇ ਹੋਏ ਜ਼ੀਰਕਪੁਰ ਫਲਾਈਓਵਰ ‘ਤੇ ਗੱਡੀ ਚਲਾ ਰਹੇ ਸਨ।
ਉਨ੍ਹਾਂ ਕਿਹਾ,‘‘ 4 ਵਜੇ ਆਪਣੀ ਪਤਨੀ ਨਾਲ ਜ਼ੀਰਕਪੁਰ ਫਲਾਈਓਵਰ ‘ਤੇ ਗੱਡੀ ਚਲਾ ਰਿਹਾ ਸੀ। ਅੰਬਾਲਾ ਵੱਲ ਜਾ ਰਹੇ ਇੱਕ VIP ਨੂੰ ਐਸਕਾਰਟ ਕਰ ਰਹੀਆਂ ਪੰਜਾਬ ਪੁਲੀਸ ਦੀਆਂ ਦੋ ਜੀਪਾਂ ਸਾਇਰਨ ਵਜਾਉਂਦੀਆਂ ਪਿੱਛੇ ਤੋਂ ਆਈਆਂ। ਪਹਿਲੇ ਵਾਹਨ ਨੂੰ ਲੰਘਣ ਦੇਣ ਲਈ ਗੱਡੀ ਹੌਲੀ ਕੀਤੀ, ਪਰ ਭਾਰੀ ਆਵਾਜਾਈ ਕਾਰਨ VIP ਵਾਹਨ ਨੂੰ ਲੰਘਣ ਵਿੱਚ ਸ਼ਾਇਦ ਤਿੰਨ ਵਾਧੂ ਸਕਿੰਟ ਲੱਗ ਗਏ।’’
ਉਨ੍ਹਾਂ ਦੱਸਿਆ ਕਿ ਇਸ ਤੋਂ ਨਾਰਾਜ਼ ਹੋ ਕੇ, ਪਿੱਛੇ ਵਾਲੀ ਐਸਕਾਰਟ ਜੀਪ ਨੇ ਖੱਬੇ ਪਾਸਿਓਂ ਓਵਰਟੇਕ ਕਰਦੇ ਸਮੇਂ ਜਾਣਬੁੱਝ ਕੇ ਤੇਜ਼ੀ ਨਾਲ ਸੱਜੇ ਪਾਸੇ ਕੱਟ ਮਾਰਿਆ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਟੱਕਰ ਵੱਜੀ ਅਤੇ ਫਿਰ ਉਹ ਤੇਜ਼ੀ ਨਾਲ ਅੱਗੇ ਨਿਕਲ ਗਏ।
ਜਨਰਲ ਹੁੱਡਾ ਨੇ ਇਸ ਨੂੰ “ਜਾਣਬੁੱਝ ਕੇ ਕੀਤੀ ਗਈ ਕਾਰਵਾਈ” ਦੱਸਿਆ, ਜਿਸ ਨੇ ਨਾ ਸਿਰਫ਼ ਕਾਰ ਨੂੰ ਨੁਕਸਾਨ ਪਹੁੰਚਾਇਆ, ਸਗੋਂ ਭੀੜ ਵਾਲੀ ਸੜਕ ‘ਤੇ ਉਨ੍ਹਾਂ ਦੀ ਨਿੱਜੀ ਸੁਰੱਖਿਆ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ।
ਡੀਜੀਪੀ ਪੰਜਾਬ ਨੇ ਅਫਸੋਸ ਜਤਾਇਆ
ਲੈਫਟੀਨੈਂਟ ਜਨਰਲ ਹੁੱਡਾ ਦੇ ਟਵੀਟ ਦਾ ਜਵਾਬ ਦਿੰਦਿਆਂ ਡੀਜੀਪੀ ਪੰਜਾਬ ਪੁਲੀਸ ਦੇ ਅਧਿਕਾਰਤ ਹੈਂਡਲ ਤੋਂ ਤੁਰੰਤ ਪ੍ਰਤੀਕਿਰਿਆ ਆਈ। ਉਨ੍ਹਾਂ ਨੇ ਇਸ ਮੰਦਭਾਗੀ ਘਟਨਾ ਕਾਰਨ ਜਨਰਲ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਈ ਪਰੇਸ਼ਾਨੀ ਅਤੇ ਚਿੰਤਾ ’ਤੇ ਡੂੰਘਾ ਅਫਸੋਸ ਪ੍ਰਗਟਾਇਆ।
ਡੀਜੀਪੀ ਦਫ਼ਤਰ ਨੇ ਕਿਹਾ, ” ਜੇ ਅਜਿਹਾ ਵਿਵਹਾਰ ਹੋਇਆ ਹੈ ਤਾਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਪੰਜਾਬ ਪੁਲੀਸ ਜਿਸ ਪੇਸ਼ੇਵਰਤਾ (professionalism) ਅਤੇ ਜਨਤਕ ਸੇਵਾ (public service) ਦੇ ਕਦਰਾਂ-ਕੀਮਤਾਂ ਲਈ ਖੜ੍ਹੀ ਹੈ, ਇਹ ਉਸ ਦੇ ਉਲਟ ਹੈ।’’
ਡੀਜੀਪੀ ਨੇ ਨਿੱਜੀ ਤੌਰ ‘ਤੇ ਸਪੈਸ਼ਲ ਡੀਜੀਪੀ ਟਰੈਫਿਕ ਏ ਐੱਸ ਰਾਏ ਨਾਲ ਮਾਮਲੇ ‘ਤੇ ਚਰਚਾ ਕੀਤੀ ਹੈ ਅਤੇ ਸ਼ਾਮਲ ਵਾਹਨਾਂ ਅਤੇ ਕਰਮਚਾਰੀਆਂ ਦੀ ਪਛਾਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਉਧਰ ਇਸ ਟਵੀਟ ’ਤੇ ਕਰੀਬ 800 ਟਿੱਪਣੀਆਂ ਮਿਲੀਆਂ ਹਨ ਅਤੇ ਕੁੱਝ ਨੇ ਪੰਜਾਬ ਦੇ ਵੀਆਈਪੀ ਕਲਚਰ ’ਤੇ ਵੀ ਸਵਾਲ ਚੁੱਕੇ ਹਨ।
In a shocking display of arrogance and impunity, a Punjab Police escort jeep allegedly deliberately rammed a civilian vehicle on the busy Zirakpur flyover during a VIP convoy movement towards Ambala on Thursday evening. The incident, which occurred around 4 PM amid heavy traffic, has sparked widespread condemnation on social media and calls for immediate disciplinary action against the involved officers.According to the victim, who was driving with his wife, two Punjab Police jeeps were escorting a VIP vehicle with blaring sirens. “I slowed down to let the first jeep pass safely, but due to the congestion, the VIP vehicle took just three extra seconds to clear. Enraged by this minor delay, the rear escort jeep overtook from the left and sharply cut right, striking the front of my car before speeding away,” the complainant stated. He emphasized that the act was intentional, endangering lives on a crowded flyover and causing significant damage to his vehicle.Eyewitnesses corroborated the account, describing the maneuver as “reckless and aggressive.” One commuter, speaking anonymously, said, “The police are meant to protect, not bully citizens. This soils the uniform and erodes public trust in the force.”The incident highlights growing concerns over VIP culture and misuse of authority by security personnel in Punjab, where such convoys often disrupt traffic without accountability.