Hardip Puri – ਹਰਦੀਪ ਪੁਰੀ ਦਾ ਨਾਮ ‘ਐਪਸਟਾਈਨ ਫਾਈਲਜ਼’ ਵਿੱਚ ਸ਼ਾਮਲ
ਅਮਰੀਕਾ, ਹਰਦੀਪ ਪੁਰੀ ਅਤੇ ਆਰਐੱਸਐੱਸ
ਅਮਰੀਕਾ ਵਿੱਚ ‘ਐਪਸਟਾਈਨ ਫਾਈਲਜ਼’ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਇੱਕ ਧਨਾਢ ਜੈਫਰੀ ਐਪਸਟਾਈਨ ‘ਤੇ ਦੋਸ਼ ਹਨ ਕਿ ਉਹ ਵੱਡੇ ਅਮੀਰਾਂ, ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਨੂੰ ਨੌਜਵਾਨ ਕੁੜੀਆਂ ਅਤੇ ਛੋਟੇ ਬੱਚਿਆਂ ਦੀ ਸਪਲਾਈ ਕਰਦਾ ਸੀ।

ਐਪਸਟਾਈਨ ਕੋਲ ਇਨ੍ਹਾਂ ਸਭ ਦੀ ਇੱਕ ਸੂਚੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਜਿਸਦੀ ਵਰਤੋਂ ਉਹ ਆਪਣੇ ਇਨ੍ਹਾਂ ਸਾਥੀਆਂ ਨੂੰ ਬਲੈਕਮੇਲ ਕਰਨ ਲਈ ਕਰਦਾ ਸੀ। ਇਹ ਕਿਹਾ ਜਾਂਦਾ ਹੈ ਕਿ 2019 ਵਿੱਚ ਉਸਦੀ ਮੌਤ, ਜਿਸਨੂੰ ਅਧਿਕਾਰਕ ਤੌਰ ‘ਤੇ ਆਤਮਹੱਤਿਆ ਦੱਸਿਆ ਗਿਆ ਸੀ, ਦਰਅਸਲ ਕਤਲ ਸੀ ਤਾਂ ਜੋ ਉਸਦੇ ਗਾਹਕਾਂ ਦੀ ਰੱਖਿਆ ਕੀਤੀ ਜਾ ਸਕੇ।

ਟਰੰਪ ਸਮੇਤ ਦੁਨੀਆਂ ਭਰ ਦੇ ਹੋਰ ਵੱਡੇ ਲੋਕਾਂ ਦੇ ਨਾਮ ਇਸ ਸੂਚੀ ਵਿੱਚ ਸ਼ਾਮਲ ਹੋਣ ਦੀ ਚਰਚਾ ਚਲਦੀ ਰਹਿੰਦੀ ਹੈ। ਪਰ ਹੁਣ ਇੱਕ ਈਮੇਲ ਲੀਕ ਹੋਈ ਹੈ, ਜਿਸ ਵਿੱਚ ਭਾਜਪਾ ਦੇ ਮੰਤਰੀ ਹਰਦੀਪ ਪੁਰੀ ਦਾ ਨਾਮ ਵੀ ਸ਼ਾਮਲ ਹੈ, ਜੋ ਯੂਐਨ ਵਿੱਚ ਭਾਰਤੀ ਰਾਜਦੂਤ ਰਹੇ ਹਨ। ਕੀ ਹਰਦੀਪ ਪੁਰੀ ਵੀ ਇਸ ਕੁੱਤਪੁਣੇ ‘ਚ ਸ਼ਾਮਲ ਸੀ, ਇਹ ਅੱਜ ਚਰਚਾ ਵਿੱਚ ਹੈ।

***************************
ਆਰ.ਐੱਸ.ਐੱਸ. ਬਾਰੇ ਅਮਰੀਕਾ ਦੀ ਇੱਕ ਮੀਡੀਆ ਕੰਪਨੀ PRISM ਨੇ ਖੁਲਾਸਾ ਕੀਤਾ ਹੈ ਕਿ ਆਰਐੱਸਐੱਸ ਨੇ ਅਮਰੀਕਾ ਦੀ ਇਕ ਸਿਖਰਲੇ ਪੱਧਰ ਦੀ ਲੌਬਿਸਟ ਕੰਪਨੀ Squire Patton Boggs (SPB) ਨੂੰ ਵਲ਼ ਪਾ ਕੇ ਤੇ ਚੰਗੀ ਮੋਟੀ ਫੀਸ ਦੇ ਕੇ ਆਪਣੇ ਲਈ ਕਾਂਗਰਸਮੈਨਾਂ ਤੱਕ ਲਾਬੀ ਕਰਨ ਲਈ ਹਾਇਰ ਕੀਤਾ।
ਉਨ੍ਹਾਂ ਦੀ ਖੋਜੀ ਸਟੋਰੀ ਨੇ ਖੁਲਾਸਾ ਕੀਤਾ ਹੈ ਕਿ ਇਸ ਕੰਪਨੀ ਨੂੰ 3.30 ਲੱਖ ਡਾਲਰ (29,307,085.50 ਰੁਪਏ) ਦਾ ਭੁਗਤਾਨ ਕੀਤਾ ਗਿਆ। ਅਜਿਹਾ ਕਰਦਿਆਂ ਅਮਰੀਕਾ ਦੇ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ ਗਈ।
ਆਰ.ਐੱਸ.ਐੱਸ. ਨੇ ਇਸ ਕੰਪਨੀ ਨੂੰ ਸਿੱਧਾ ਹਾਇਰ ਨਹੀਂ ਕੀਤਾ, ਵਿਚਾਲੇ ਇਕ One+ strategies ਨਾਂ ਦੀ ਕੰਪਨੀ ਨੂੰ ਪਾਇਆ ਗਿਆ ਤੇ ਉਸਨੇ ਅੱਗੋਂ SPB ਨੂੰ ਭੁਗਤਾਨ ਕੀਤਾ।
ਇਸ ਬਾਰੇ ਕੁਝ ਹੋਰ ਦਿਲਚਸਪ ਜਾਣਕਾਰੀ ਇਹ ਮਿਲੀ ਹੈ ਕਿ ਆਰ.ਐੱਸ.ਐੱਸ. ਨੇ Squire Patton Boggs ਨੂੰ ਕ੍ਰਿਪਟੋ ਰਾਹੀਂ ਤਕਰੀਬਨ 29 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਕਮਾਲ ਦੀ ਗੱਲ ਇਹ ਹੈ ਕਿ ਇਹੀ ਕਾਨੂੰਨੀ ਫਰਮ ਪਾਕਿਸਤਾਨ ਲਈ ਲਾਬੀ ਕਰਦੀ ਹੈ।
ਹੁਣ ਕਈ ਸਵਾਲ ਖੜ੍ਹੇ ਹੁੰਦੇ ਹਨ:
*ਆਰ.ਐੱਸ.ਐੱਸ. ਕੋਲ ਇੰਨਾ ਪੈਸਾ ਆਇਆ ਕਿੱਥੋਂ? ਤੇ ਭੁਗਤਾਨ ਕ੍ਰਿਪਟੋ ਰਾਹੀਂ ਕਿਓਂ ਕੀਤਾ ਗਿਆ?
*ਆਖਿਰ ਆਰ.ਐੱਸ.ਐੱਸ. ਨੇ ਕਿਹੜੀ ਹੈਸੀਅਤ ‘ਚ ਇਸ ਫਰਮ ਨਾਲ ਠੇਕਾ ਕੀਤਾ?
*ਆਰ.ਐੱਸ.ਐੱਸ. ਭਾਰਤ ‘ਚ ਤਾਂ ਰਜਿਸਟਰ ਹੀ ਨਹੀਂ ਹੈ — ਫਿਰ ਇਸਦੇ ਪੈਸੇ ਦੇ ਸਰੋਤਾਂ ਦੀ ਜਾਂਚ ਕੌਣ ਕਰੇਗਾ?
*ਕੀ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਇਹ ਰਕਮ ਅਦਾ ਕਰਨ ‘ਚ ਮਦਦ ਦਿੱਤੀ ਸੀ?
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਫਿਰੌਤੀਆਂ ਦੀ ਰਾਜਧਾਨੀ ਸਰੀ ਪੁੱਜੇ ਕਾਰਨੀ ਬੀਚ ‘ਤੇ ਗੇੜੀ ਦੇ ਕੇ ਮੁੜੇ
-ਸੀਸਸ ਦੇ ਡਾਇਰੈਕਟਰ ਨੇ ਖਤਰੇ ਦਾ ਘੁੱਗੂ ਵਜਾਇਆ
-ਅਮਰੀਕਾ ‘ਚ 43 ਦਿਨਾਂ ਬਾਅਦ ਸਰਕਾਰੀ ਸ਼ੱਟ-ਡਾਊਨ ਖਤਮ
-ਬਹੁਚਰਚਿਤ ‘ਐਪਸਟਾਈਨ ਫਾਈਲਜ਼’ ਜਨਤਕ ਹੋਈਆਂ
-ਹਰਦੀਪ ਪੁਰੀ ਦਾ ਨਾਮ ‘ਐਪਸਟਾਈਨ ਫਾਈਲਜ਼’ ਵਿੱਚ ਸ਼ਾਮਲ
-ਅਮਰੀਕਾ ‘ਚ ਖੁਦ ਲਈ ਲਾਬੀ ਕਰਵਾ ਰਹੀ ਹੈ ਆਰਐੱਸਐੱਸ

ਹੋਣਾ ਤਾਂ ਇਹ ਚਾਹੀਦਾ ਸੀ ਕਿ ਸਾਡੇ ਸਰੀ ਦੇ ਐਮਪੀਜ਼ ਪ੍ਰਧਾਨ ਮੰਤਰੀ ਕਾਰਨੀ ਨਾਲ ਇੱਕ ਪ੍ਰੈਸ ਕਾਨਫਰੰਸ ਕਰਵਾਉਂਦੇ ਤਾਂ ਜੋ ਪ੍ਰਧਾਨ ਮੰਤਰੀ ਤੋਂ ਫਿਰੌਤੀਆਂ ਦੇ ਮਸਲੇ ‘ਤੇ ਸਵਾਲ ਕੀਤੇ ਜਾ ਸਕਣ — ਕਿਉਂਕਿ ਇਹ ਤਾਂ ਸਾਫ਼ ਹੈ ਕਿ ਉਹ ਖੁਦ ਇਸ ਮਸਲੇ ‘ਤੇ ਗੱਲ ਨਹੀਂ ਕਰਨਗੇ।
ਪਰ ਉਨ੍ਹਾਂ ਨੇ ਤਾਂ ਸਿਰਫ਼ ਵਾਈਟ ਰੌਕ ਬੀਚ ‘ਤੇ ਕੁਝ ਤਸਵੀਰਾਂ ਖਿਚਵਾਈਆਂ ਤੇ ਚਲੇ ਗਏ।
ਉਸਦੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ, ਇੱਕ ਘਰ ‘ਤੇ ਦੂਜੀ ਵਾਰ ਗੋਲੀਆਂ ਚੱਲੀਆਂ — ਉਸ ਥਾਂ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ, ਜਿੱਥੇ ਕਾਰਨੀ ਕੁਝ ਘੰਟੇ ਪਹਿਲਾਂ ਸੀ।
ਇੰਨਾ ਗੰਭੀਰ ਮਸਲਾ ਨਜ਼ਰਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ?
ਕੀ ਸਾਡੇ ਐਮਪੀ ਇਹ ਗੱਲ ਪ੍ਰਧਾਨ ਮੰਤਰੀ ਤੱਕ ਕਰਦੇ ਵੀ ਹਨ?
ਕੀ ਪੰਜਾਬੀ ਟੈਕਸ ਨਹੀਂ ਭਰਦੇ ਜਾਂ ਇਨ੍ਹਾਂ ਦੀ ਜਾਨ ਦੀ ਕੀਮਤ ਕੋਈ ਨਹੀਂ?
ਕੀ ਇਸ ਮਸਲੇ ‘ਤੇ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਬੀਚ ਦੀਆਂ ਗੇੜੀਆਂ?
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਆਰਐੱਸਐੱਸ ਵੱਲੋਂ ਅਮਰੀਕਾ ਵਿਚ ਲੌਬਿੰਗ ਬਾਰੇ ਵੱਡਾ ਖੁਲਾਸਾ
ਦਾਅਵਾ ਵਿਸ਼ਵਗੁਰੂ ਹੋਣ ਦਾ ਸੀ ਪਰ ਅਮਰੀਕਾ ਵਿਚ ਲੌਬਿੰਗ ਲਈ ਸੰਘ ਵੱਲੋਂ ਵਿਖਾਈ ਚੁਸਤੀ – ਚਲਾਕੀ ਨਾਲ ਸੰਘ ਦਾ ਅਕਸ ਹੁਣ ਹੋਰ ਖ਼ਰਾਬ ਹੋਵੇਗਾ।
ਸੰਘ ਨੇ ਅਮਰੀਕਾ ਦੀ ਇਕ ਸਿਖਰਲੇ ਪੱਧਰ ਦੀ ਲੌਬਿਸਟ ਕੰਪਨੀ Squire Patton Boggs ਨੂੰ ਆਪਣੇ ਵੱਲੋਂ ਬਥੇਰਾ ਵਲ਼ ਪਾ ਕੇ ਤੇ ਚੰਗੀ ਮੋਟੀ ਫੀਸ ਦੇ ਕੇ ਹਾਇਰ ਕੀਤਾ ਪਰ PRISM ਨੇ ਇਸ ਉਤੋਂ ਪਰਦਾ ਚੁੱਕ ਦਿੱਤਾ ਹੈ।
ਉਨ੍ਹਾਂ ਦੀ ਖੋਜੀ ਸਟੋਰੀ ਨੇ ਖੁਲਾਸਾ ਕੀਤਾ ਹੈ ਕਿ ਇਸ ਕੰਪਨੀ ਨੂੰ 3.30 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ। ਇਸ ਬਾਰੇ ਅਮਰੀਕਾ ਦੇ ਕਾਨੂੰਨਾਂ ਦੀ ਉਲੰਘਣਾ ਬਾਰੇ ਵੀ ਵੱਡੇ ਸੁਆਲ ਖੜ੍ਹੇ ਕੀਤੇ ਜਾ ਰਹੇ ਨੇ।
ਆਰਐੱਸਐੱਸ ਨੇ ਇਸ ਕੰਪਨੀ ਨੂੰ ਸਿੱਧਾ ਹਾਇਰ ਨਹੀਂ ਕੀਤਾ, ਵਿਚਾਲੇ ਇਕ One+ strategies ਨਾਂ ਦੀ ਕੰਪਨੀ ਨੂੰ ਪਾਇਆ ਗਿਆ ਤੇ ਉਸਨੇ ਅੱਗੋਂ SPB ਨੂੰ ਭੁਗਤਾਨ ਕੀਤਾ।
PRISM ਦੀ ਸਟੋਰੀ ਦਾ ਲਿੰਕ ਕੁਮੈਂਟ ਵਿਚ ਹੈ। ਹੋਰ ਵੀ ਕਈ ਤੱਥਾਂ ਦਾ ਜ਼ਿਕਰ ਹੈ।
ਇਸ ਨੇ ਇਕ ਵਾਰ ਫਿਰ ਵਿਖਾ ਦਿੱਤਾ ਹੈ ਕਿ ਪੱਤਰਕਾਰੀ ਅਸਲ ਵਿਚ ਕੀ ਕਰ ਸਕਦੀ ਹੈ।
#Unpopular_Opinions
#Unpopular_Ideas
#Unpopular_Facts

Indian Minister Hardeep Singh Puri Named in Newly Released Epstein Emails Amid Political Backlash
New Delhi, November 14, 2025 – Union Minister Hardeep Singh Puri, India’s Petroleum and Natural Gas chief, has been thrust into controversy following the release of previously sealed emails from convicted sex trafficker Jeffrey Epstein, with his name appearing in a 2014 thread referencing high-profile figures during a busy UN week in New York.The emails, declassified by U.S. House Democrats on the Oversight Committee, show Epstein corresponding with Kathryn Ruemmler, then a White House counsel under President Obama. In one exchange, Epstein lists attendees for the UN Climate Summit—including misspelled references to Puri as “Hardeep Purece” (India), alongside Peter Thiel, Larry Summers, CIA Director Bill Burns, former UK PM Gordon Brown, and others—while joking about avoiding “girls” amid the hectic schedule. No evidence links Puri to Epstein’s crimes or meetings; the mention appears incidental, tied to his role as India’s UN ambassador at the time (ending in 2013).BJP IT head Amit Malviya swiftly defended Puri on X, calling the outrage “misleading” and urging readers to view the full thread: “Nothing in the conversation even points in that direction… Epstein is writing… saying ‘don’t even remind me of girls’ because the week is ‘very, very busy’ with ‘many big people’ in town for the Climate Conference.”
He emphasized Puri’s absence from any illicit context.