Dharmendra Health Updates: ਸੰਨੀ-ਬੌਬੀ ਨਹੀਂ, ਧਰਮਿੰਦਰ ਨੇ ਆਪਣੇ ‘ਤੀਜੇ ਪੁੱਤ’ ਨਾਲ ਕੀਤਾ ਸੀ ਇਹ ਵਾਅਦਾ, ਕੀ ਆਪਣੇ ਬੋਲ ਪੁਗਾਉਣਗੇ ‘ਹੀ-ਮੈਨ’ ?
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਵਿੱਚ ਹੁਣ ਸੁਧਾਰ ਆ ਰਿਹਾ ਹੈ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਅੱਜ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਪੁੱਤਰ ਬੌਬੀ ਨਾਲ ਘਰ ਪਰਤ ਆਏ। ਇਸ ਦੌਰਾਨ, ਧਰਮਿੰਦਰ ਦਾ ਇੱਕ ਪੁਰਾਣਾ ਵੀਡੀਓ ਫਿਰ ਤੋਂ ਵਾਇਰਲ ਹੋ ਗਿਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਸਲਮਾਨ ਖਾਨ ਨਾਲ ਕੀਤੇ ਇੱਕ ਖਾਸ ਵਾਅਦੇ ਦਾ ਜ਼ਿਕਰ ਕੀਤਾ ਹੈ।

ਸਲਮਾਨ ਨਾਲ ਖੂਨ ਦਾ ਨਹੀਂ, ਪਰ ਦਿਲ ਦਾ ਰਿਸ਼ਤਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਧਰਮਿੰਦਰ ਆਪਣੇ ਪੁੱਤਰਾਂ—ਸੰਨੀ ਅਤੇ ਬੌਬੀ ਦਿਓਲ—ਤੋਂ ਇਲਾਵਾ ਤੀਜੇ ਬੇਟੇ ਦਾ ਵੀ ਹਮੇਸ਼ਾ ਜ਼ਿਕਰ ਕਰਦੇ ਹਨ। ਇਹ ‘ਤੀਜਾ ਬੇਟਾ’ ਹੋਰ ਕੋਈ ਨਹੀਂ ਸਗੋਂ ਅਦਾਕਾਰ ਸਲਮਾਨ ਖਾਨ ਹਨ। ਭਾਵੇਂ ਧਰਮਿੰਦਰ ਦਾ ਸਲਮਾਨ ਨਾਲ ਖੂਨ ਦਾ ਰਿਸ਼ਤਾ ਨਹੀਂ ਹੈ, ਪਰ ਉਨ੍ਹਾਂ ਵਿਚਕਾਰ ਅਪਣੱਤ ਅਤੇ ਸਨੇਹ ਕਿਸੇ ਅਸਲੀ ਰਿਸ਼ਤੇ ਤੋਂ ਘੱਟ ਨਹੀਂ ਹੈ।
ਧਰਮਿੰਦਰ ਕਈ ਮੌਕਿਆਂ ‘ਤੇ ਸਲਮਾਨ ਨੂੰ ਆਪਣਾ ਬੇਟਾ ਦੱਸਦੇ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ: “ਮੇਰੇ ਤਿੰਨ ਬੇਟੇ ਹਨ, ਤਿੰਨੋਂ ਹੀ ਜਜ਼ਬਾਤੀ ਹਨ, ਖ਼ੁਦਾਰ ਹਨ, ਪਰ ਸਲਮਾਨ ਥੋੜ੍ਹਾ ਮੇਰੇ ‘ਤੇ ਜ਼ਿਆਦਾ ਗਿਆ ਹੈ, ਕਿਉਂਕਿ ਇਹ ਰੰਗੀਨ ਮਿਜ਼ਾਜ ਹੈ”। ਇਸ ਬਿਆਨ ‘ਤੇ ਬੌਬੀ ਦਿਓਲ ਵੀ ਹੱਸ ਪਏ ਸਨ।

‘ਬਿੱਗ ਬੌਸ’ ਦੇ ਮੰਚ ‘ਤੇ ਕੀਤਾ ਸੀ ਵਾਅਦਾ
ਧਰਮਿੰਦਰ ਨੇ’ਬਿੱਗ ਬੌਸ 16’ ਦੇ ਮੰਚ ‘ਤੇ ਸਲਮਾਨ ਖਾਨ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ੋਅ ਦੇ ਅਗਲੇ ਸੀਜ਼ਨ ਵਿੱਚ ਦੁਬਾਰਾ ਜ਼ਰੂਰ ਆਉਣਗੇ। ਇਸ ਐਪੀਸੋਡ ਵਿੱਚ ਧਰਮਿੰਦਰ ਅਤੇ ਸਲਮਾਨ ਨੇ ‘ਯਮਲਾ ਪਗਲਾ ਦੀਵਾਨਾ’ ਗੀਤ ‘ਤੇ ਇਕੱਠੇ ਡਾਂਸ ਕੀਤਾ ਅਤੇ ਬਹੁਤ ਮਸਤੀ ਕੀਤੀ ਸੀ। ਸਲਮਾਨ ਨੇ ਉਸ ਸਮੇਂ ਮਜ਼ਾਕ ਵਿੱਚ ਕਿਹਾ ਸੀ, “ਤੁਹਾਨੂੰ ਅਗਲੇ ਸੀਜ਼ਨ ਵਿੱਚ ਦੁਬਾਰਾ ਆਉਣਾ ਪਵੇਗਾ।” ਇਸ ‘ਤੇ ਧਰਮਿੰਦਰ ਨੇ ਜਵਾਬ ਦਿੱਤਾ, “ਮੈਂ ਜ਼ਰੂਰ ਆਵਾਂਗਾ, ਪੁੱਤਰ। ਤੂੰ ਮੇਰੇ ‘ਤੇ ਗਿਆ ਹੈ। ਤੇਰੇ ਨਾਲ ਮੁਹੱਬਤ ਹੈ।” ਉਸ ਪਲ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।
h