Lineman was allegedly beaten in Punjab’s Bathinda ,viral video surfaced on the internet. On receiving the complaint, the lineman reached the spot for checking but was beaten badly. The main accused has been arrested by the police. Further, investigation is on.
Bathinda – ਬਿਜਲੀ ਚੋਰੀ ਰੋਕਣ ਗਏ ਮੁਲਾਜ਼ਮ ਨੂੰ ਬੰਦੀ ਬਣਾ ਕੇ ਕੀਤੀ ਕੁੱਟਮਾਰ, ਮੰਗਵਾਈ ਮਾਫੀ, ਪੀੜਤ ਹਸਪਤਾਲ ਦਾਖ਼ਲ
ਗੋਨਿਆਣਾ ਸਬ ਡਿਵੀਜ਼ਨ ਦੇ ਅਧੀਨ ਕੰਮ ਕਰਨ ਵਾਲੇ ਸਹਾਇਕ ਲਾਈਨਮੈਨ ਸਤਵੀਰ ਸਿੰਘ (ਪੈਸਕੋ) ਨੂੰ ਡਿਊਟੀ ਦੌਰਾਨ ਇਕ ਵਿਅਕਤੀ ਨੇ ਆਪਣੇ ਘਰ ਅੰਦਰ ਬੰਦੀ ਬਣਾ ਕੇ ਉਸਦੀ ਕੁੱਟਮਾਰ ਕੀਤੀ।ਹਸਪਤਾਲ ਵਿੱਚ ਜ਼ੇਰੇ ਇਲਾਜ ਸਤਵੀਰ ਸਿੰਘ ਸਹਾਇਕ ਲਾਈਨਮੈਨ ਨੇ ਦੱਸਿਆ ਕਿ ਉਸਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 4 ਕੁੱਕੂ ਪੱਤਰਕਾਰ ਵਾਲੀ ਗਲੀ ਵਿੱਚ ਗੁਰਪ੍ਰੀਤ ਸਿੰਘ ਆਪਣੇ ਘਰ ਅੰਦਰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰ ਰਿਹਾ ਹੈ। ਜਦੋਂ ਉਹ ਇਸ ਨੂੰ ਚੈੱਕ ਕਰਨ ਲਈ ਗਿਆ ਤਾਂ ਉਸਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਸਿੰਘ ਨੇ ਮੇਰਾ ਮੋਬਾਇਲ ਖੋਹ ਲਿਆ ਅਤੇ ਦਰਵਾਜ਼ਾ ਬੰਦ ਕਰ ਲਿਆ।
ਇਸ ਦੌਰਾਨ ਮੁਲਜ਼ਮ ਨੇ ਕਿਹਾ ਤੂੰ ਮੇਰੇ ਘਰ ਅੰਦਰ ਦਾਖਲ ਹੋਣ ਵਾਲਾ ਤੂੰ ਹੁੰਦਾ ਕੌਣ ਹੈ, ਮੈਂ ਸਿੱਧੀ ਕੁੰਡੀ ਲਗਾਈ ਹੈ, ਮੈਨੂੰ ਕੋਈ ਵੀ ਨਹੀਂ ਰੋਕ ਸਕਦਾ। ਜਦੋਂ ਮੈਂ ਖਹਿੜਾ ਛੁਡਾ ਕੇ ਬਾਹਰ ਭੱਜਣ ਲੱਗਿਆ ਤਾਂ ਉਸ ਨੇ ਆਪਣੇ ਸਾਥੀ ਨੂੰ ਕਹਿ ਕੇ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਬੰਦ ਕਰਨ ਤੋਂ ਬਾਅਦ ਮੇਰੀ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ,
ਮੈਨੂੰ ਗਾਲੀ ਗਲੋਚ ਕੀਤਾ ਅਤੇ ਕਿਹਾ ਕਿ ਮੈਂ ਇਸ ਤਰ੍ਹਾਂ ਹੀ ਕੁੰਡੀ ਲਗਾਉਂਦਾ ਰਹਾਂਗਾ ਬਾਅਦ ਵਿੱਚ ਉਸਨੇ ਮੇਰੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਮੌਕੇ ’ਤੇ ਪਹੁੰਚੇ ਚੌਂਕੀ ਇੰਚਾਰਜ ਮੋਹਨਦੀਪ ਸਿੰਘ ਬੰਗੀ ਅਤੇ ਸੂਰਜ ਭਾਨ ਜੂਨੀਅਰ ਇੰਜੀਨੀਅਰ ਨੇ ਉਸ ਦੀ ਚੁੰਗਲ ਵਿੱਚੋਂ ਬਾਹਰ ਕੱਢਿਆ ਅਤੇ ਮੈਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਾਇਆ, ਜਿਸ ਤੋਂ ਬਾਅਦ ਡਾਕਟਰ ਨੇ ਮੈਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ।