Teenager detained for allegedly burning father alive in Faridabad
In a shocking incident, a 14-year-old boy has been detained by the police for allegedly setting his father on fire in their rented house in Faridabad’s Naveen Nagar area.
ਅਵਾਰਾਗਰਦੀ ਛੱਡ ਕੇ ਪੜ੍ਹਾਈ ਨੂੰ ਕਹਿਣਾ ਪਿਤਾ ਨੂੰ ਪਿਆ ਮਹਿੰਗਾ, 14 ਸਾਲਾਂ ਦੇ ਪੁੱਤਰ ਨੇ ਆਪਣੇ ਪਿਓ ਨੂੰ ਜ਼ਿੰਦਾ ਸਾੜਿਆ
ਹਰਿਆਣਾ ਦੇ ਫ਼ਰੀਦਾਬਾਦ ’ਚ ਦਿਲ ਕੰਬਾਉਣ ਵਾਲੀ ਘਟਨਾ ਹੋਈ ਹੈ। ਸੋਮਵਾਰ ਰਾਤ ਲਗਪਗ ਦੋ ਵਜੇ ਸੋਂਦੇ ਸਮੇਂ ਇਕ ਪਿਤਾ ਨੂੰ ਉਸ ਦੇ ਪੁੱਤਰ ਨੇ ਹੀ ਕੈਰੋਸੀਨ ਪਾ ਕੇ ਜ਼ਿੰਦਾ ਸਾੜ ਦਿੱਤਾ। ਪਿਤਾ ਬਚ ਨਾ ਸਕਣ, ਇਸ ਲਈ ਉਸ ਨੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਵੀ ਲਾ ਦਿੱਤੀ।
ਮੁਲਜ਼ਮ ਬੱਚੇ ਨੂੰ ਪਿਤਾ ਆਵਾਰਾਗਰਦੀ ਕਰਨ ਤੋਂ ਰੋਕਦਾ ਸੀ, ਪੜ੍ਹਾਈ ਨਾ ਕਰਨ ’ਤੇ ਟੋਕਦਾ ਸੀ। ਮੁਲਜ਼ਮ ਘਰ ਤੋਂ ਪੈਸੇ ਵੀ ਚੋਰੀ ਕਰਦਾ ਸੀ। ਪੁਲਿਸ ਨੇ ਮੁਲਜ਼ਮ ਬੱਚੇ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਇਕ ਪਿੰਡ ਨਿਵਾਸੀ ਪਿਤਾ 14 ਸਾਲਾ ਬੇਟੇ ਦੇ ਨਾਲ ਪੱਲਾ ਥਾਣਾ ਖੇਤਰ ’ਚ ਕਿਰਾਏ ’ਤੇ ਰਹਿੰਦੇ ਸਨ ਤੇ ਫੇਰੀ ਲਾ ਕੇ ਮੱਛਰਦਾਨੀ ਤੇ ਰੋਜ਼ਾਨਾ ਦੀਆਂ ਹੋਰ ਜ਼ਰੂਰੀ ਚੀਜ਼ਾਂ ਵੇਚਦੇ ਸਨ।
ਪੁੱਤਰ ਦਿੱਲੀ ਦੇ ਇਕ ਸਰਕਾਰੀ ਸਕੂਲ ’ਚ ਨੌਵੀਂ ਦਾ ਵਿਦਿਆਰਥੀ ਹੈ। ਪੁਲਿਸ ਨੇ ਮਕਾਨ ਮਾਲਿਕ ਤੋਂ ਮਿਲੀ ਸ਼ਿਕਾਇਤ ’ਤੇ ਜੋ ਕਾਰਵਾਈ ਕੀਤੀ ਹੈ, ਉਸ ਮੁਤਾਬਕ ਸੋਮਵਾਰ ਸ਼ਾਮ ਨੂੰ ਵੀ ਪਿਤਾ ਨੇ ਪੁੱਤਰ ਨੂੰ ਘਰ ਤੋਂ ਪੈਸੇ ਚੋਰੀ ਕਰਨ ’ਤੇ ਕੁੱਟਿਆ ਸੀ। ਰਾਤ ਨੂੰ ਦੋਵੇਂ ਖਾਣਾ ਖਾ ਕੇ ਸੋ ਗਏ।
ਦੇਰ ਰਾਤ ਲਗਪਗ ਦੋ ਵਜੇ ਪਿਤਾ ਦੇ ਕਮਰੇ ਵੱਲੋਂ ਜ਼ੋਰ-ਜ਼ੋਰ ਨਾਲ ਚੀਕਣ ਦੀਆਂ ਆਵਾਜ਼ਾਂ ਆਈਆਂ ਤਾਂ ਮਕਾਨ ਮਾਲਿਕ ਉੱਪਰ ਗਏ। ਕਮਰੇ ਦੇ ਅੰਦਰ ਅੱਗ ਲੱਗੀ ਸੀ ਤੇ ਧੂੰਆਂ ਨਿਕਲ ਰਿਹਾ ਸੀ। ਕਿਸੇ ਤਰ੍ਹਾਂ ਕੁੰਡੀ ਖੋਲ੍ਹ ਕੇ ਲੋਕ ਅੰਦਰ ਗਏ, ਤਦ ਤੱਕ ਪਿਤਾ ਦਮ ਤੋੜ ਚੁੱਕਾ ਸੀ ਤੇ ਪੁੱਤਰ ਗ਼ਾਇਬ ਸੀ। ਉਹ ਭੱਜ ਕੇ ਨੇੜੇ ਹੀ ਰਹਿ ਰਹੇ ਵੱਡੇ ਭਰਾ ਕੋਲ ਪੁੱਜ ਗਿਆ ਸੀ ਤੇ ਉਸ ਨੂੰ ਆਪਣਾ ਅਪਰਾਧ ਦੱਸ ਦਿੱਤਾ। ਹੈਰਾਨ ਵੱਡਾ ਪੁੱਤਰ ਬੱਚੇ ਨੂੰ ਲੈ ਕੇ ਘਟਨਾ ਵਾਲੀ ਥਾਂ ’ਤੇ ਪੁੱਜਾ। ਤਦ ਤੱਕ ਪੁਲਿਸ ਆ ਚੁੱਕੀ ਸੀ, ਜਿਸ ਨੇ ਮੁਲਜ਼ਮ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ।
ਲਿੰਕ ਕਮੈਂਟ ਬਾਕਸ ਵਿਚ