Breaking News

‘Something big is coming at us,’ says Jaishankar. ਭਾਰਤੀ ਵਿਦੇਸ਼ ਮੰਤਰੀ ਵਲੋਂ ‘ਕੁਝ ਵੱਡਾ ਹੋਣ’ ਦੀ ਪੇਸ਼ਿਨਗੋਈ

‘Something big is coming at us,’ says Jaishankar.

Referring to the Donald Trump administration in the United States, External Affairs Minister S Jaishankar has said that ‘something big is coming at us’ that will reshape the world order

ਬੰਗਲਾਦੇਸ਼ ਵਿੱਚ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਵੱਲੋਂ ਐਤਵਾਰ ਨੂੰ ਮਸਕਟ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਗੰਗਾ ਜਲ ਵੰਡ ਸੰਧੀ ਨੂੰ ਨਵਿਆਉਣ ਬਾਰੇ ਚਰਚਾ ਸ਼ੁਰੂ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਗਿਆ। ਬੰਗਲਾਦੇਸ਼ ਦੇ ਮੀਡੀਆ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਅਤੇ ਭਾਰਤੀ ਵਿਦੇਸ਼ ਮੰਤਰੀ ਦਰਮਿਆਨ ਮੀਟਿੰਗ ਮਸਕਟ ਵਿੱਚ ਹੋਈ, ਜੋ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਤੱਕ ਚੱਲੀ। ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਵਿੱਚ ਇਸ ਸਮੇਂ ਪੈਦਾ ਹੋਈਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਕੰਮ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

ਬੰਗਲਾਦੇਸ਼ ਦੇ ਰੋਜ਼ਾਨਾ ‘ਪ੍ਰੋਥੋਮ ਆਲੋ’ ਨੇ ਅੱਜ ਦੱਸਿਆ ਕਿ ਚਰਚਾ ਦੌਰਾਨ ਅਪਰੈਲ ਮਹੀਨੇ ਬੈਂਕਾਕ (ਥਾਈਲੈਂਡ) ਵਿੱਚ ਹੋਣ ਵਾਲੇ ਬਿਮਸਟੇਕ ਸਿਖਰ ਸੰਮੇਲਨ ਦੌਰਾਨ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਕਰਵਾਏ ਜਾਣ ਦਾ ਮਸਲਾ ਵੀ ਉੱਠਿਆ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦਿਆਂ ਢਾਕਾ ਵਿੱਚ ਸਥਾਨਕ ਮੀਡੀਆ ਨੇ ਕਿਹਾ ਕਿ ਓਮਾਨ ਦੇ ਮਸਕਟ ਵਿੱਚ ਐਤਵਾਰ ਨੂੰ ਅੱਠਵੇਂ ਹਿੰਦ ਮਹਾਸਾਗਰ ਸੰਮੇਲਨ (ਆਈਓਸੀ) ਦੌਰਾਨ ਹੋਈ ਗੱਲਬਾਤ ਵਿੱਚ ਹੁਸੈਨ ਨੇ ਸਾਰਕ ਸਥਾਈ ਕਮੇਟੀ ਦੀ ਮੀਟਿੰਗ ਕਰਨ ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ।

-ਵੈਨਕੂਵਰ ਪੁਲਿਸ ਦੇ ਮੁਖੀ ਨੇ ਅਹੁਦਾ ਛੱਡਿਆ
-ਟਰਾਂਟੋ ਹਵਾਈ ਅੱਡੇ ‘ਤੇ ਪੁੱਠੇ ਹੋਏ ਜਹਾਜ਼ ਦੀ ਜਾਂਚ ਜਾਰੀ
-ਪਟੋਲੋ ਬਰਿੱਜ ‘ਤੇ ਹੋਏ ਹਾਦਸੇ ਨੇ ਤਿੰਨ ਘਰਾਂ ‘ਚ ਸੱਥਰ ਵਿਛਾਏ
-ਟਾਟਾ ਕੰਸਲਟੈਂਸੀ ਦਾ ਨਾਮ ਅਮਰੀਕਨ ਵੀਜ਼ਾ ਫਰਾਡ ‘ਚ ਸ਼ਾਮਲ
-ਭਾਰਤੀ ਵਿਦੇਸ਼ ਮੰਤਰੀ ਵਲੋਂ ‘ਕੁਝ ਵੱਡਾ ਹੋਣ’ ਦੀ ਪੇਸ਼ਿਨਗੋਈ
-ਪ੍ਰਧਾਨ ਦੇ ਅਸਤੀਫੇ ਨਾਲ ਪੰਥਕ ਸੰਕਟ ਹੋਰ ਡੂੰਘਾ ਹੋਇਆ

ਅੱਜ ਦਾ ਦਿਨ ਜੀਓ ਪੋਲੀਟੀਕਲ ਮੂਵ ਲਈ ਬਹੁਤ ਵੱਡਾ ਸੀ। ਅਮਰੀਕਾ ਨੇ ਤਾਈਵਾਨ ਬਾਰੇ ਆਪਣੀ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਤੇ ਬਦਲਾਅ ਕਰ ਦਿੱਤਾ ਹੈ। ਮਤਲਬ ਤਾਈਵਾਨ ਦੀ ਆਜ਼ਾਦੀ ਲਈ ਪਹਿਲਾ ਸਟੈਪ ਚੁੱਕ ਲਿਆ ਹੈ ਇਹ ਬਹੁਤ ਵੱਡਾ ਭੁਚਾਲ ਹੈ । ਜੈ ਸ਼ੰਕਰ ਨੇ ਅਮਰੀਕਾ ਤੋਂ ਵਾਪਸ ਆਉਂਦਿਆਂ ਮਿਊਨਿਕ ਵਿੱਚ ਬਦਲ ਰਹੇ ਵਰਲਡ ਆਰਡਰ ਦੇ ਬਾਰੇ ਕਿਹਾ ਜਾਂ ਕਹਿ ਲਓ ਭਵਿੱਖਬਾਣੀ ਕੀਤੀ ਕਿ ਅਗਲੇ ਦੋ ਸਾਲਾਂ ਵਿੱਚ ਸਾਡੇ ਖਿੱਤੇ ਵਿੱਚ ਬਹੁਤ ਵੱਡਾ ਬਦਲਾਅ ਰਿਹਾ ਹੈ ਮੈਂ ਨਹੀਂ ਕਹਿੰਦਾ ਕਿ ਇਹ ਚੰਗਾ ਜਾਂ ਮਾੜਾ।

ਮਤਲਬ ਕਿ ਬਹੁਤ ਵੱਡਾ ਕੁਝ ਹੋਣ ਜਾ ਰਿਹਾ ਹੈ ਖਬਰ ਦਾ ਸਕਰੀਨਸ਼ੋਟ ਨਾਲ ਪਾਇਆ ਹੈ ਇਸ ਖਿੱਤੇ ਦੇ ਨਕਸ਼ੇ ਬਦਲਣਗੇ। ਦੂਸਰੀ ਖਬਰ ਇਹ ਹੈ ਕਿ ਭਾਰਤ ਨੇ ਚੀਨ ਦੇ ਮਸਲੇ ਤੇ ਅਮਰੀਕਾ ਦੀ ਵਿਚੋਲਗਿਰੀ ਨੂੰ ਰੱਦ ਕਰ ਦਿੱਤਾ। ਸਭ ਗੱਲਾਂ ਇੱਕੋ ਹੀ ਡਾਇਰੈਕਸ਼ਨ ਵੱਲ ਨੂੰ ਜਾਂਦੀਆਂ ਹਨ। ਏਸ਼ੀਆ ਵਿੱਚ ਆਉਣ ਵਾਲੇ ਵੱਡੇ ਤੂਫਾਨ ਵੱਲ ਇਸ਼ਾਰਾ ਕਰ ਰਹੀਆਂ ਹਨ।—– ਕੀ ਸੌ ਸਾਖੀ ਵਿੱਚ ਜੋ ਲਿਖਿਆ ਹੈ ਪੂਰਾ ਹੋਣ ਵੱਲ ਵਧ ਰਿਹਾ ਹੈ।—