ਡਿਪੋਰਟ ਹੋਏ ਨੌਜਵਾਨ ਨੇ ਸਾਂਝੀ ਕੀਤੀ ਡੰਕੀ ਰੂਟ ਦੀ ਦਿਲ ਕੰਬਾਊ ਵੀਡੀਓ, ਵੇਖੋ ਕਿਵੇਂ ਨਦੀਆਂ, ਜੰਗਲ ਪਾਰ ਕੀਤੇ…
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਪਨਾਮਾ ਰਾਹੀਂ 13 ਦਿਨ ਪੈਦਲ ਚੱਲ ਕੇ ਅਮਰੀਕੀ ਸਰਹੱਦ ਤੱਕ ਪਹੁੰਚਿਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸੰਘਣੇ ਜੰਗਲਾਂ, ਨਦੀਆਂ, ਦਲਦਲਾਂ ਅਤੇ ਪਹਾੜਾਂ ਨੂੰ ਪਾਰ ਕਰਨਾ ਪਿਆ। ਕਈ ਦਿਨ ਭੁੱਖੇ- ਪਿਆਸੇ ਰਹਿਣਾ ਪਿਆ। ਮਨਦੀਪ ਅਨੁਸਾਰ ਰਾਤ ਦੇ ਹਨੇਰੇ ‘ਚ ਜੰਗਲਾਂ ‘ਚੋਂ ਲੰਘਣਾ, ਦਰਿਆਵਾਂ ਅਤੇ ਪਹਾੜਾਂ ਨੂੰ ਪਾਰ ਕਰਨਾ ਅਜਿਹਾ ਡਰਾਉਣਾ ਅਨੁਭਵ ਹੈ, ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਏਜੰਟਾਂ ਨੇ ਉਸ ਨੂੰ ਅਮਰੀਕਾ ਭੇਜਣ ਲਈ ਉਸ ਤੋਂ 40 ਲੱਖ ਰੁਪਏ ਲਏ ਸਨ। ਹੁਣ ਉਸ ਕੋਲ ਕੁਝ ਨਹੀਂ ਬਚਿਆ।
ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 112 ਹੋਰ ਭਾਰਤੀਆਂ ਨੂੰ ਲੈ ਕੇ ਫੌਜ ਦਾ ਇਕ ਵਿਸ਼ੇਸ਼ ਜਹਾਜ਼ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਾਰਤੀਆਂ ਨੂੰ ਲੈ ਕੇ ਇਹ ਤੀਜਾ ਜਹਾਜ਼ ਪੁੱਜਿਆ ਹੈ। ਜਾਣਕਾਰੀ ਮੁਤਾਬਕ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਵਿੱਚ ਪੰਜਾਬ ਦੇ 31, ਹਰਿਆਣਾ ਦੇ 44, ਗੁਜਰਾਤ ਦੇ 33, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਇੱਕ-ਇੱਕ ਅਤੇ ਉੱਤਰ ਪ੍ਰਦੇਸ਼ ਦੇ ਦੋ ਨਾਗਰਿਕ ਸ਼ਾਮਲ ਹਨ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਵਸਨੀਕ ਹਨ। ਜ਼ਿਆਦਾਤਰ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਕਰਜ਼ਾ ਲੈ ਕੇ, ਜ਼ਮੀਨਾਂ ਅਤੇ ਗਹਿਣੇ ਵੇਚ ਕੇ ਅਮਰੀਕਾ ਜਾਣ ਲਈ ਪੈਸੇ ਦਾ ਪ੍ਰਬੰਧ ਕੀਤਾ ਸੀ।
ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਉਨ੍ਹਾਂ ਖਤਰਨਾਕ ਰਸਤਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਏਜੰਟ ਉਨ੍ਹਾਂ ਨੂੰ ਅਮਰੀਕਾ ਲੈ ਕੇ ਗਏ ਸਨ। ਇਨ੍ਹਾਂ ਤਸਵੀਰਾਂ ‘ਚ ਭਾਰਤੀਆਂ ਦੇ ਇਕ ਸਮੂਹ ਨੂੰ ਐਮਾਜ਼ੋਨ ਦੇ ਜੰਗਲਾਂ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਲਈ ਟ੍ਰੈਕਿੰਗ ਕਰਦੇ, ਨਦੀ ਪਾਰ ਕਰਦੇ ਅਤੇ ਟੈਂਟਾਂ ਵਿਚ ਰਹਿੰਦੇ, ਜੰਗਲ ‘ਚ ਲੱਕੜਾਂ ਸਾੜ ਕੇ ਖਾਣਾ ਬਣਾਉਂਦੇ ਦੇਖਿਆ ਜਾ ਸਕਦਾ ਹੈ। ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਪਹੁੰਚਣ ਵਾਲੇ ਲੋਕਾਂ ਵਿੱਚ ਭਾਰਤੀ ਫੌਜ ਦਾ 38 ਸਾਲਾ ਸੇਵਾਮੁਕਤ ਸਿਪਾਹੀ ਮਨਦੀਪ ਸਿੰਘ ਵੀ ਸ਼ਾਮਲ ਹੈ। ਉਹ ਮਕਬੂਲਪੁਰਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਉਸ ਨੇ ਏਜੰਸੀ ਏਐੱਨਆਈ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਪਹੁੰਚ ਗਿਆ ਸੀ, ਪਰ ਆਪਣੀ ਸਾਰੀ ਕਮਾਈ ਗੁਆ ਦਿੱਤੀ। ਫੌਜ ਤੋਂ ਸੇਵਾਮੁਕਤੀ ਤੋਂ ਬਾਅਦ ਜੋ ਪੈਸਾ ਉਸ ਨੂੰ ਮਿਲਿਆ ਸੀ, ਉਹ ਅਮਰੀਕਾ ਜਾਣ ਵਿਚ ਗੁਆਚ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਮੈਕਸੀਕੋ ਬਾਰਡਰ ਤੋਂ ਅਮਰੀਕਾ ਵਿਚ ਦਾਖਲ ਹੁੰਦੇ ਸਮੇਂ ਫੜਿਆ ਗਿਆ ਸੀ।