ਕੀ ਚੰਦਭਾਨ ਦੀ ਲੜਾਈ ਜੱਟ ਬਨਾਮ ਦਲਿਤ ਮਸਲਾ ਸੀ? ਕੌਣ ਖੇਡ ਰਿਹਾ ਜੱਟ ਬਨਾਮ ਦਲਿਤ ਦੀ ਗੰਦੀ ਖੇਡ?
ਪਿੱਛਲੇ ਦਿਨਾਂ ਵਿੱਚ ਪਿੰਡ ਚੰਦਭਾਨ ਦਾ ਮਸਲਾ ਚਰਚਾ ਵਿੱਚ ਰਿਹਾ। ਜੋ ਕਿ ਅਸਲ ਵਿੱਚ ਇੱਕ ਪਿੰਡ ਦੇ ਲੋਕਾਂ ਦੀ ਆਪਸੀ ਮਾਮੂਲੀ ਲੜਾਈ ਸੀ। ਪਰ ਇਹੋ ਜਹੀਆਂ ਲੜਾਈਆਂ ਵਿੱਚੋਂ ਕਮਾਈ ਕਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਓਣ ਦੀ ਤਾਕ ਵਿੱਚ ਰਹਿੰਦੀਆਂ ਕਾਮਰੇਡ ਕਿਸਾਨ ਯੂਨੀਅਨਾਂ ਨੇ ਇਸ ਮਸਲੇ ਨੂੰ ਵੀ ਜੱਟ ਬਨਾਮ ਦਲਿਤ ਦੀ ਰੰਗਤ ਦਿੱਤੀ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ।
-ਪੰਜਾਬ, ਖਾਸ ਕਰਕੇ ਸਿੱਖ ਹੁਣ ਹੜ੍ਹ ਤੋਂ ਬਾਅਦ ਬਿਰਤਾਂਤ ਦੇ ਹੜ੍ਹ ਦਾ ਮੁਕਾਬਲਾ ਕਰਨ-
ਸਾਮ, ਦਾਮ, ਦੰਡ, ਭੇਦ ਵਾਲਾ ਏਜੰਡਾ ਸ਼ਰੇਆਮ ਲਾਗੂ ਹੋ ਰਿਹਾ ਹੈ।
ਹੜ੍ਹ ਪੀੜਿਤ ਇਲਾਕੇ ਵਿੱਚ ਕਿਸੇ ਵੱਲੋਂ ਰਾਸ਼ਨ ਵਾਧੂ ਇਕੱਠਾ ਕਰਨਾ, ਇਥੋਂ ਤੱਕ ਕਿ ਖੋਹਣ ਤੋਂ ਵੀ ਕੋਈ ਸਮੱਸਿਆ ਨਹੀਂ। ਇਹ ਗਰੀਬੀ ਅਤੇ ਅੱਗੇ ਖੜ੍ਹੀ ਵਿੱਤੀ ਅਸੁਰੱਖਿਆ ਵਿਚੋਂ ਨਿਕਲੀ ਗੱਲ ਹੈ, ਇਸਦਾ ਕੋਈ ਬਹੁਤ ਬੁਰਾ ਵੀ ਨਹੀਂ ਮਨਾਉਣਾ ਚਾਹੀਦਾ।
ਸਮੱਸਿਆ ਇਸ ਜਾਅਲੀ ਬਿਰਤਾਂਤ ਤੋਂ ਹੈ ਕਿ ਜਾਤ ਵੇਖ ਕੇ ਰਾਸ਼ਨ ਜਾਂ ਹੋਰ ਸਮਾਨ ਨਹੀਂ ਦਿੱਤਾ ਜਾ ਰਿਹਾ।
ਪਾਸਟਰਾਂ ਅਤੇ ਉਨ੍ਹਾਂ ਦੇ ਚੇਲਿਆਂ ਵੱਲੋਂ ਸ਼ੁਰੂ ਕੀਤਾ ਪ੍ਰਚਾਰ ਹੁਣ ਫਰਜ਼ੀ ਅੰਬੇਡਕਰੀ ਅੱਗੇ ਵਧਾ ਰਹੇ ਨੇ। ਬੋਲ ਰਹੇ ਲੋਕਾਂ ਦੇ ਮਗਰ ਲੱਗੇ ਬੈਨਰ ਦੇਖ ਕੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਇਸ ਉਸੇ ਪਾਸਟਰ ਦੇ ਚੇਲੇ ਹਨ, ਜਿਸਨੇ ਪ੍ਰਸ਼ਾਦ ਜਾਂ ਲੰਗਰ ਛਕਣ ਤੋਂ ਵੀ ਮਨ੍ਹਾਂ ਕੀਤਾ ਹੋਇਆ ਹੈ।
ਇਹ ਕਿੱਦਾਂ ਹੋ ਸਕਦਾ ਸੀ ਕਿ ਜਦੋਂ ਹੜ੍ਹਾਂ ਤੋਂ ਬਾਅਦ ਸਾਰੇ ਮੁਲਕ ਵਿੱਚ ਸਿੱਖ ਕਿਸਾਨਾਂ ਅਤੇ ਬਾਕੀ ਦੇ ਸਿੱਖਾਂ ਵੱਲੋਂ ਕੀਤੇ ਜ਼ਬਰਦਸਤ ਹੌਸਲੇ ਅਤੇ ਸੇਵਾ ਵਾਲੇ ਕੰਮ ਦੀ ਤਾਰੀਫ ਹੋ ਰਹੀ ਸੀ ਤਾਂ ਪੰਜਾਬ ਅਤੇ ਸਿੱਖ ਦੋਖੀ ਕੇਂਦਰੀ ਤੰਤਰ ਅਤੇ ਉਨ੍ਹਾਂ ਦੇ ਪੰਜਾਬ ਵਿਚਲੇ ਸੰਦ ਇਸ ਨੂੰ ਬਰਦਾਸ਼ਤ ਕਰ ਲੈਂਦੇ।
ਇਕੱਲੇ ਸਿੱਖ ਹੀ ਨਹੀਂ ਪੰਜਾਬ ਵਿੱਚ ਸਮੂਹ ਭਾਈਚਾਰੇ ਇਸ ਮਾਮਲੇ ਵਿੱਚ ਇਕੱਠੇ ਹੋਏ। ਪੰਜਾਬ ਸਾਰੇ ਦੀ ਤਾਰੀਫ ਹੋ ਰਹੀ ਹੈ ਪਰ ਇਸ ਦੇ ਕੇਂਦਰ ਵਿੱਚ ਕਿਸਾਨ ਅਤੇ ਉਨ੍ਹਾਂ ਦੀ ਸਿੱਖ ਪਛਾਣ ਹੈ।
ਸਮੂਹ ਭਾਈਚਾਰਿਆਂ ਦੇ ਲੋਕ ਆਪਣੇ ਪੰਜਾਬੀ ਪਛਾਣ ਬਾਰੇ ਮਾਣ ਕਰ ਰਹੇ ਨੇ ਤੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਲਿਖ ਰਹੇ ਨੇ।
ਪੰਜਾਬ ਵਿੱਚ ਹੜ੍ਹਾਂ ਵੇਲੇ ਲੋਕਾਂ ਦਾ ਕੰਮ ਹੁਣ ਅੰਤਰਰਾਸ਼ਟਰੀ ਮੀਡੀਆ ਅਦਾਰਿਆਂ ਵੱਲੋਂ ਕਵਰ ਕੀਤਾ ਜਾ ਰਿਹਾ ਹੈ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਕਦੇ ਇਹ ਦੋਸ਼ ਨਹੀਂ ਲੱਗਿਆ ਕਿ ਉਨ੍ਹਾਂ ਨੇ ਕਿਸੇ ਦਾ ਜਾਤ ਜਾਂ ਧਰਮ ਵੇਖ ਕੇ ਕਿਸੇ ਨੂੰ ਲੰਗਰ ਵਿੱਚੋਂ ਜਾਂ ਹੋਰ ਸਾਂਝੇ ਵਰਤਾਉਣ ਵਾਲੇ ਕੰਮ ਵਿੱਚੋਂ ਬਾਹਰ ਰੱਖਿਆ ਹੋਵੇ।
ਸਿੱਖਾਂ ਅਤੇ ਗੈਰ-ਸਿੱਖਾਂ ਸਾਹਮਣੇ ਸਭ ਤੋਂ ਵੱਡਾ ਹਵਾਲਾ ਭਾਈ ਘਨੱਈਆ ਜੀ ਦਾ ਹੁੰਦਾ ਹੈ।
ਸਦੀਆਂ ਬਾਅਦ ਹੁਣ ਪਾਸਟਰਾਂ, ਫਰਜ਼ੀ ਅੰਬੇਡਕਰੀਆਂ ਅਤੇ ਦਲਿਤਾਂ ਦੇ ਨਾਂ ‘ਤੇ ਠੇਕੇਦਾਰੀ ਕਰਨ ਵਾਲਿਆਂ ਦਾ ਗੱਠਜੋੜ ਹੁਣ ਆਫ਼ਤ ਵੇਲੇ ਇਸ ਜਾਅਲੀ ਬਿਰਤਾਂਤ ਨੂੰ ਪੈਦਾ ਕਰ ਰਿਹਾ ਹੈ।
ਜਿਹੋ ਜਿਹੇ ਅਨਸਰ ਵਿੱਚ ਸ਼ਾਮਿਲ ਨੇ, ਉਸ ਤੋਂ ਕੇਂਦਰੀ ਤੰਤਰ ਅਤੇ ਪੰਜਾਬ ਸਰਕਾਰ ਦੀ ਸ਼ਹਿ ਵੀ ਨਜ਼ਰ ਆ ਰਹੀ ਹੈ।
ਸਭ ਤੋਂ ਵੱਧ ਨਾਂ ਪਾਸਟਰ ਅੰਕੁਰ ਨਰੂਲਾ ਦੇ ਬੰਦਿਆਂ ਦਾ ਸਾਹਮਣੇ ਆ ਰਿਹਾ ਹੈ, ਉਸਦਾ ਖਾਸ ਚੇਲਾ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਪਾਸਟਰਾਂ ਨੇ ਆਪਣੇ ਪੈਰੋਕਾਰਾਂ ਨੂੰ ਕਿਸੇ ਮੰਦਿਰ ਜਾਂ ਗੁਰਦੁਆਰੇ ਤੋਂ ਪ੍ਰਸ਼ਾਦ ਜਾਂ ਲੰਗਰ ਖਾਣ ਤੋਂ ਸਖਤੀ ਨਾਲ ਰੋਕਿਆ।
ਜਦੋਂ ਵੱਖ-ਵੱਖ ਪਿੰਡਾਂ ਤੇ ਗੁਰਦੁਆਰਿਆਂ ਤੋਂ ਲੋਕ ਮਦਦ ਲਈ ਹੜ੍ਹ ਮਾਰੇ ਇਲਾਕਿਆਂ ਵਿੱਚ ਪਹੁੰਚੇ ਤਾਂ ਪਾਸਟਰਾਂ ਦੇ ਸ਼ਰਧਾਲੂ ਬਣੇ ਲੋਕਾਂ ਵੱਲੋਂ ਲੰਗਰ ਤੋਂ ਨਾਂਹ ਕੀਤੀ ਗਈ।
ਜਦੋਂ ਕੁਝ ਇਲਾਕਿਆਂ ਵਿੱਚ ਮੁਸੀਬਤ ਮਾਰੇ ਇਸਾਈ ਪਰਿਵਾਰਾਂ ਨੇ ਇਹ ਸਹਾਇਤਾ ਕਬੂਲ ਕਰ ਲਈ ਅਤੇ ਕੁਝ ਸਿੱਖ ਕਾਰਕੁਨਾਂ ਨੇ ਇਸ ਬਾਰੇ ਪ੍ਰਚਾਰ ਵੀ ਕਰ ਦਿੱਤਾ ਤਾਂ ਇੱਕਦਮ ਸਾਜ਼ਸ਼ੀ ਤਰੀਕੇ ਨਾਲ ਉਲਟ ਪ੍ਰਚਾਰ ਵਿੱਢਿਆ ਗਿਆ।
ਇਹ ਪ੍ਰਚਾਰ ਕਰਾਇਆ ਗਿਆ ਕਿ ਉਨ੍ਹਾਂ ਇਲਾਕਿਆਂ ਵਿੱਚ ਕੋਈ ਲੰਗਰ ਜਾਂ ਸਮਾਨ ਲੈ ਕੇ ਨਹੀਂ ਪਹੁੰਚਿਆ ਤੇ ਜਾਂ ਜਾਤ ਜਾਂ ਧਰਮ ਪੁੱਛ ਕੇ ਨਹੀਂ ਦਿੱਤਾ ਗਿਆ।
ਸ਼ੁਰੂ ਵਿੱਚ ਇੱਕ ਇਹੋ ਜਿਹੀ ਵੀਡੀਓ ਸਾਹਮਣੇ ਆਈ, ਜਿੱਥੇ ਸ਼ਰੇਆਮ ਲੋਕ ਸਮਾਨ ਇਕੱਠਾ ਕਰ ਰਹੇ ਸਨ ਪਰ ਇੱਕ ਬੰਦਾ ਇਹ ਕਹਿ ਰਿਹਾ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਮਾਨ ਨਹੀਂ ਆਇਆ ਤੇ ਨਾਲ ਹੀ ਉਸਨੇ ਇਹ ਕਿਹਾ ਕਿ ਅੰਕੁਰ ਨਰੂਲਾ ਦੇ ਬੰਦਿਆਂ ਨੇ ਉਨ੍ਹਾਂ ਨੂੰ ਸਮਾਨ ਦਿੱਤਾ।
ਇਸ ਤੋਂ ਬਾਅਦ ਭਾੜੇ ਦੇ ਟੱਟੂ ਤੇ ਨਫਰਤੀ ਨਾਗ ਗੁਰਿੰਦਰ ਰੰਘਰੇਟਾ ਨੇ ਜ਼ਹਿਰ ਉਗਲਦਿਆਂ ਰਾਹਤ ਸਮਗਰੀ ਲਿਜਾਣ ਵਾਲੇ ਜੱਟ ਸਿੱਖਾਂ ਨੂੰ ਕਤੀੜਾਂ ਤੱਕ ਕਿਹਾ। ਇਹੋ ਜਿਹੀ ਭੜਕਾਊ ਬਿਆਨਬਾਜ਼ੀ ਦੇ ਬਾਵਜੂਦ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਇਸੇ ਪੈਟਰਨ ‘ਤੇ ਫਿਰ ਵੱਡੇ ਪੱਧਰ ‘ਤੇ ਪ੍ਰਚਾਰ ਸ਼ੁਰੂ ਹੋਇਆ।
ਕੁਝ ਗਰੀਬ ਬੰਦੇ ਜਾਂ ਜਨਾਨੀਆਂ ਕੋਲੋਂ ਕੈਮਰਿਆਂ ਅੱਗੇ ਕੁਹਾ ਕੇ ਇਸ ਨੂੰ ਜਾਤੀਵਾਦੀ ਵਿਤਕਰੇ ਦੀ ਵੱਡੀ ਸੱਚਾਈ ਵਜੋਂ ਪੇਸ਼ ਕੀਤਾ ਗਿਆ।
ਪਾਸਟਰਾਂ ਦੇ ਇਸ ਪ੍ਰਚਾਰ ਨੂੰ ਕਈ ਅੰਬੇਡਕਰੀ ਕਹਾਉਣ ਵਾਲਿਆਂ ਨੇ ਹੱਥੋ ਹੱਥੀ ਚੱਕਿਆ ਅਤੇ ਇਸ ਨੂੰ ਵਧਾਉਣਾ ਸ਼ੁਰੂ ਕੀਤਾ।
ਤਾਰ ਕਿੱਥੋਂ ਹਿੱਲਦੀ ਹੈ, ਇਹ ਇੱਥੋਂ ਸਮਝਿਆ ਜਾ ਸਕਦਾ ਹੈ ਕਿ ਮੁਲਕ ਵਿੱਚ ਸਿੱਖਾਂ ਖਿਲਾਫ ਪ੍ਰਚਾਰ ਕਾਰਨ ਵਾਲੇ ਕਈ ਸੱਜੇ ਪੱਖੀ ਫਿਰਕੂ ਖਾਤੇ ਟਵਿੱਟਰ ‘ਤੇ ਇਸ ਪ੍ਰਚਾਰ ਨੂੰ ਵਧਾ ਰਹੇ ਨੇ।
ਪੇਸ਼ ਇਵੇਂ ਕੀਤਾ ਜਾ ਰਿਹਾ ਹੈ ਕਿ ਪਾਸਟਰਾਂ ਦੇ ਪੜ੍ਹਾਏ ਇਹ ਗਰੀਬ ਸੱਚ ਦੇ ਦੇਵਤੇ ਨੇ।
ਦੋ-ਤਿੰਨ ਜੱਟਾਂ ਦੀਆਂ ਬੇਵਕੂਫਾਨਾ ਗੱਲਾਂ ਦੀਆਂ ਕੁਝ-ਕੁਝ ਸਕਿੰਟਾਂ ਦੀਆਂ ਕਲਿੱਪਾਂ ਨੂੰ ਸਾਰੇ ਜੱਟ ਸਿੱਖਾਂ ਦੇ ਪ੍ਰਤੀਨਿਧ ਅਤੇ ਅੰਤਿਮ ਸੱਚਾਈ ਵਜੋਂ ਪੇਸ਼ ਕੀਤਾ ਗਿਆ।
ਜਦ ਕਿ ਅਸਲ ਵਿੱਚ ਜੱਟ ਜਾਂ ਸ਼ਹਿਰਾਂ ਤੋਂ ਪਹੁੰਚਣ ਵਾਲੇ ਹੋਰ ਸਿੱਖ ਕਿਸੇ ਦੀ ਜਾਤ ਬਰਾਦਰੀ ਨਹੀਂ ਸੀ ਪੁੱਛ ਰਹੇ, ਉਹ ਸਿਰਫ ਲੋੜੋਂ ਵਾਧੂ ਸਮਾਨ ਲੈਣ ਨੂੰ ਰੋਕ ਰਹੇ ਸਨ।
ਜਦੋਂ ਵਾਧੂ ਸਮਾਨ ਇਕੱਠਾ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤਾਂ ਹੁਣ ਕੁਝ ਗਰੀਬ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਲਿਜਾ ਕੇ ਦੱਸਿਆ ਜਾ ਰਿਹਾ ਹੈ ਕਿ ਵਿਖਾਓ ਕਿੱਥੇ ਸਮਾਨ ਜਮ੍ਹਾਂ ਕੀਤਾ।
ਕਿਸਨੂੰ ਨਹੀਂ ਸਮਝ ਆ ਰਿਹਾ ਕਿ ਸਾਰਾ ਕੁਝ ਨਿਰਦੇਸ਼ਤ ਹੈ?
ਸਾਡੀ ਸਮਝ ਅਨੁਸਾਰ ਤਾਂ ਇਹ ਪ੍ਰਚਾਰ ਉਹੋ ਜਿਹਾ ਹੈ ਜਿਵੇਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਿੱਥ ਕੇ ਬੇਅਦਬੀ ਕੀਤੀ ਗਈ ਅਤੇ ਉਸ ਦਾ ਦੋਸ਼ ਵੀ ਸਿੱਖਾਂ ‘ਤੇ ਲਾਇਆ ਗਿਆ। ਹੁਣ ਵੀ ਸਿੱਖਾਂ ਵੱਲੋਂ ਅੱਗੇ ਹੋ ਕੇ ਕੀਤੀ ਜਾ ਰਹੀ ਸੇਵਾ ਦੌਰਾਨ ਹੀ ਉਨ੍ਹਾਂ ਖਿਲਾਫ ਇੱਕ ਆਫਤ ਵੇਲੇ ਜਾਤੀਵਾਦੀ ਵਿਤਕਰੇ ਦਾ ਬੇਹੱਦ ਘਟੀਆ ਦੋਸ਼ ਲਾਇਆ ਜਾ ਰਿਹਾ ਹੈ।
2015 ਵਾਂਗ 2025 ਵਿੱਚ ਆਫਤ ਦੌਰਾਨ ਜਾਤੀਵਾਦੀ ਵਿਤਕਰੇ ਵਾਲਾ ਦੋਸ਼ ਇਤਿਹਾਸ ਵਿੱਚ ਪਹਿਲੀ ਵਾਰੀ ਲਾਇਆ ਜਾ ਰਿਹਾ ਹੈ।
ਕੁਝ ਦਿਨਾਂ ਵਿੱਚ ਇਸਨੂੰ ਇਤਿਹਾਸਕ ਹਵਾਲੇ ਤੇ ਸੱਚਾਈ ਵਜੋਂ ਪੇਸ਼ ਕੀਤਾ ਜਾਵੇਗਾ, ਬਿਲਕੁਲ ਉਵੇਂ ਜਿਵੇਂ ਮਾਸਟਰ ਤਾਰਾ ਸਿੰਘ ਤੇ ਅੰਬੇਡਕਰ ਨੂੰ ਸਿੱਖ ਬਣਨੋਂ ਰੋਕਣ ਦਾ ਝੂਠਾ ਦੋਸ਼ ਸਾਲਾਂ-ਬੱਧੀ ਲਾਇਆ ਗਿਆ ਜਾਂ ਇਹ ਪ੍ਰਚਾਰ ਕੀਤਾ ਗਿਆ ਕਿ ਮਜ਼੍ਹਬੀ ਸਿੱਖਾਂ ਜਾਂ ਹੋਰ ਦਲਿਤਾਂ ਨੂੰ ਗੁਰਦੁਆਰਿਆਂ ਵਿਚ ਨਹੀਂ ਵੜਨ ਦਿੱਤਾ ਜਾਂਦਾ ਜਦਕਿ ਬਹੁਤੇ ਗੁਰਦੁਆਰਿਆਂ ਦੇ ਗ੍ਰੰਥੀ ਹੀ ਅਖੌਤੀ ਨੀਵੀਆਂ ਜਾਤਾਂ ਵਿਚੋਂ ਆਏ ਹਨ,ਇੱਥੋਂ ਤੱਕ ਕਿ ਜਥੇਦਾਰ ਵੀ।
ਕੋਈ ਵੱਡੀ ਗੱਲ ਨਹੀਂ ਪੰਜਾਬ ਦੇ ਐੱਸਸੀ ਕਮਿਸ਼ਨ ਦਾ ਚੇਅਰਮੈਨ ਵੀ ਇਸ ਮਾਮਲੇ ‘ਤੇ ਕੁਝ ਬਿਆਨ ਦੇਵੇ ਤਾਂ ਕੀ ਇਸ ਜਾਅਲੀ ਬਿਰਤਾਂਤ ਨੂੰ ਵੱਡਾ ਕੀਤਾ ਜਾਵੇ।
ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪਾਸਟਰਾਂ ਤੇ ਫਰਜ਼ੀ ਅੰਬੇਡਕਰੀਆਂ ਨੇ ਅਖੀਰ ਉਨ੍ਹਾਂ ਨੂੰ ਉੱਥੇ ਲਿਜਾ ਕਿ ਸੁੱਟਣਾ ਹੈ, ਜਿੱਥੇ ਉਨ੍ਹਾਂ ਦੀ ਔਕਾਤ ਸਿਰਫ ਸੱਜੇ ਪੱਖੀ ਫਿਰਕੂ ਰਾਜਨੀਤੀ ਤੇ ਕਰਿੰਦਿਆਂ ਵਾਲੀ ਰਹੇ।
#Unpopular_Opinions
#Unpopular_Ideas