Breaking News

Hoshiarpur ’ਚ ਅਗਵਾ ਕੀਤੇ 5 ਸਾਲਾਂ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ; ਸ਼ਮਸ਼ਾਨ ਘਾਟ ਚੋਂ ਮਿਲੀ ਬੱਚੇ ਦੀ ਮ੍ਰਿਤਕ ਦੇਹ, ਦੇਖੋ ਸੀਸੀਟੀਵੀ

Hoshiarpur ’ਚ ਅਗਵਾ ਕੀਤੇ 5 ਸਾਲਾਂ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ; ਸ਼ਮਸ਼ਾਨ ਘਾਟ ਚੋਂ ਮਿਲੀ ਬੱਚੇ ਦੀ ਮ੍ਰਿਤਕ ਦੇਹ, ਦੇਖੋ ਸੀਸੀਟੀਵੀ

 

 

 

Hoshiarpur News : ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਐਤਵਾਰ ਸ਼ਾਮ ਨੂੰ ਅਗਵਾ ਕੀਤੇ ਗਏ ਇੱਕ ਪੰਜ ਸਾਲਾ ਬੱਚੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅਗਵਾ ਕਰਨ ਮਗਰੋਂ ਬੱਚੇ ਨੂੰ ਜਾਨੋਂ ਮਾਰ ਦਿੱਤਾ ਗਿਆ ਜਿਸਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਚੋਂ ਬਰਾਮਦ ਹੋਈ ਹੈ।

 

 

 

 

ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਵੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਪੁਲਿਸ ਟੀਮਾਂ ਨੇ ਇਸ ਘਿਨਾਉਣੇ ਅਪਰਾਧ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

 

ਰਿਪੋਰਟਾਂ ਅਨੁਸਾਰ, ਬੱਚੇ ਨੂੰ ਸ਼ਾਮ 5-6 ਵਜੇ ਦੇ ਕਰੀਬ ਇਲਾਕੇ ਦੀ ਇੱਕ ਗਲੀ ਤੋਂ ਅਗਵਾ ਕੀਤਾ ਗਿਆ ਸੀ। ਅਗਵਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਸੂਚਨਾ ਮਿਲਣ ‘ਤੇ ਡੀਐਸਪੀ ਦੇਵ ਦੱਤ ਸ਼ਰਮਾ ਪੁਰਹੀਰਨ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

 

 

ਜਾਂਚ ਦੌਰਾਨ ਪਤਾ ਲੱਗਿਆ ਕਿ ਅਗਵਾ ਕੀਤੇ ਗਏ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਨਸ਼ੇ ਦਾ ਆਦੀ ਹੈ।

 

 

Check Also

Upasana Gill Nepal News: ‘ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ’, ਨੇਪਾਲ ਵਿੱਚ ਫਸੀ ਇਕ ਭਾਰਤੀ ਔਰਤ ਨੇ ਮਦਦ ਦੀ ਲਗਾਈ ਗੁਹਾਰ

Upasana Gill Nepal News: ‘ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ’, ਨੇਪਾਲ ਵਿੱਚ ਫਸੀ …