DC Sakshi Sahni –
ਡੀਸੀ ਸ਼ਾਕਸੀ ਸਾਹਨੀਃ ਆਪੇ ਰੋਗ ਦੇਣੇ, ਆਪੇ ਦੇਣੀਆਂ ਦਵਾਈਆਂ
-ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ‘ਚੋਂ
ਘੋਨੇਵਾਲਾ ਪਿੰਡ ‘ਚ ਪਏ ਰਾਵੀ ਦੇ ਪਾੜ ਕਾਰਨ ਅਮ੍ਰਿਤਸਰ ਦਾ ਵੱਡਾ ਹਿੱਸਾ ਡੁੱਬ ਗਿਆ।
ਹੁਣ ਪੱਤਾ ਲੱਗਿਆ ਹੈ ਕਿ ਹੜ ਆਉਣ ਤੋਂ ਦੋ ਮਹੀਨੇ ਪਹਿਲਾਂ ਅਮ੍ਰਿਤਸਰ ਡੀਸੀ ਸਾਕਸ਼ੀ ਸਾਹਨੀ ਨੂੰ ਪਿੰਡ ਵਾਲਿਆਂ ਨੇ ਮੌਕਾ ਦਿਖਾਇਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਗੈਰ ਕਾਨੂੰਨੀ ਮਾਇੰਨਗ ਕਾਰਨ ਬੰਨ ਕਮਜੋਰ ਹੋ ਗਏ ਹਨ ਤੇ ਟੁੱਟ ਸਕਦੇ ਹਨ।
ਗੁਰਦਾਸਪੁਰ ਵਿੱਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੜ੍ਹ ਪੀੜਤਾਂ ਵਿੱਚੋਂ ਘੋਨੇਵਾਲਾ ਪਿੰਡ ਦਾ ਕਿਸਾਨ ਗੁਰਭੇਜ ਸਿੰਘ ਵੀ ਸੀ, ਜਿਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਰਾਵੀ ‘ਤੇ ਬਣੇ ਧੁੱਸੀ ਬੰਨ ਟੁੱਟਣ ਲਈ ਗੈਰ-ਕਾਨੂੰਨੀ ਮਾਈਨਿੰਗ ਦੋਸ਼ੀ ਹੈ, ਜਿਸ ਕਾਰਨ ਅੰਮ੍ਰਿਤਸਰ ਦੇ ਵੱਡੇ ਹਿੱਸੇ ਵਿੱਚ ਹੜ੍ਹ ਆ ਗਏ।
ਗੁਰਭੇਜ ਸਿੰਘ ਨੇ ਇੰਡੀਆਨ ਐਕਸਪ੍ਰੈੱਸ ਨੂੰ ਦੱਸਿਆ ਕਿ ਹੜ੍ਹਾਂ ਨੇ ਉਸਦੇ ਪਰਿਵਾਰ ਦੀ ਲਗਭਗ 50 ਏਕੜ ਜ਼ਮੀਨ ਬਰਬਾਦ ਕਰ ਦਿੱਤੀ। ਇਸ ਵਿੱਚ ਲਗਭਗ “40 ਏਕੜ ਗੰਨਾ” ਅਤੇ “10 ਏਕੜ ਧਾਨ” ਸੀ, ਅਤੇ ਪਰਿਵਾਰ ਦਾ ਕੁੱਲ ਨੁਕਸਾਨ “1 ਕਰੋੜ ਰੁਪਏ ਤੋਂ ਵੱਧ” ਹੈ, ਉਸਨੇ ਕਿਹਾ।
ਗੁਰਭੇਜ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਬੰਨਾਂ ‘ਤੇ ਮਿੱਟੀ ਨਹੀਂ ਪਾਈ ਗਈ।
ਗੁਰਭੇਜ ਨੇ ਕਿਹਾ, “ਦਰਿਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਜਿਸ ਕਰਕੇ ਭਾਰੀ ਵਾਹਨਾਂ ਦੀ ਆਵਾਜਾਈ ਹੋਈ… ਜਿਸ ਨਾਲ ਬੰਨ ਕਮਜ਼ੋਰ ਹੋ ਗਏ ਅਤੇ ਟੁੱਟ ਗਏ।” ਉਸਨੇ ਕਿਹਾ ਕਿ ਵਾਰ-ਵਾਰ ਟਰੱਕਾਂ ਦੀ ਆਵਾਜਾਈ ਨੇ “ਬੰਨਾਂ ਨੂੰ ਖਿਸਕਾ ਦਿੱਤਾ।” ਇਹ ਸਾਰੀ ਗੱਲ ਗੁਰਭੇਜ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸੀ।
ਗੁਰਭੇਜ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਕਮਜ਼ੋਰ ਥਾਵਾਂ ਬਾਰੇ ਡੀਸੀ ਸਾਕਸ਼ੀ ਸਾਹਨੀ ਨੂੰ ਕਿਹਾ ਸੀ ਅਤੇ ਡੀਸੀ ਨੇ ਹਾਮੀ ਵੀ ਭਰੀ ਸੀ। ਪਰ ਬੰਨਾਂ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਹੀਂ ਹੋਈ।
“ਹੜ੍ਹ ਤੋਂ ਇਕ ਮਹੀਨਾ ਪਹਿਲਾਂ ਅਸੀਂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਇਹ ਕਮਜ਼ੋਰ ਥਾਵਾਂ ਦੱਸੀਆਂ ਸਨ।” ਗੁਰਭੇਜ ਸਿੰਘ ਨੇ ਕਿਹਾ ਕਿ ਬਾਅਦ ਵਿੱਚ ਬੰਨ ਓਥੋਂ ਹੀ ਟੁੱਟੇ ਜਿਹੜੀਆਂ ਕਮਜ਼ੋਰ ਥਾਵਾਂ ਡੀਸੀ ਨੂੰ ਦੋ ਮਹੀਨੇ ਪਹਿਲਾਂ ਦਿਖਾਈਆਂ ਗਈਆਂ ਸਨ।
ਫੋਟੋ ਵਿੱਚ ਗੁਰਭੇਜ ਸਿੰਘ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੋ ਰਹੇ ਹਨ।