ਪੱਤਰਕਾਰ ਬਲਜੀਤ ਪਰਮਾਰ ਨੇ ਸਬੂਤਾਂ ਸਮੇਤ ਦੱਸੀ ਕਨੇਡਾ ਵਿਚ ਹੋਏ ਘਟਨਾਕ੍ਰਮ ਅਸਲ ਕਹਾਣੀ – ਦੇਖੋ ਕਿਸ ਦੀ ਖੌਲੀ ਪੋਲ
ਪੀਲ ਰੀਜਨਲ ਪੁਲਿਸ ਵੱਲੋਂ ਗੋਰੇ ਰੋਡ ਸਥਿਤ ਮੰਦਿਰ ਨੂੰ ਘੇਰ ਲਿਆ ਗਿਆ ਹੈ।
ਅਜਿਹਾ ਪੁਲਿਸ ਵੱਲੋਂ ਉੱਥੇ ਹਥਿਆਰਾਂ ਦਾ ਜਖੀਰਾ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕੀਤਾ ਗਿਆ ਹੈ।
ਭਾਈ ਨਿੱਝਰ ਨੂੰ ਮਾਰਨ ਦੀ ਜਿੰਮੇਵਾਰੀ ਵੀ ਲਈ ਜਾ ਰਹੀ ਤੇ ਗੁਰਦਵਾਰਿਆਂ ‘ਤੇ ਹਮਲਿਆਂ ਦਾ ਸੱਦਾ ਵੀ ਦਿੱਤਾ ਜਾ ਰਿਹਾ। ਜਨਤਕ ਜਾਇਦਾਦ ਵੀ ਭੰਨੀ ਜਾ ਰਹੀ।
ਸਿੱਖ ਬੱਸ ਏਨਾ ਹੀ ਕਰ ਲੈਣ ਕਿ ਸ਼ਾਂਤ ਰਹਿਣ, ਪ੍ਰਤੀਕਰਮ ਨਾ ਦੇਣ, ਸਹਿਜ-ਸਬਰ ਰੱਖਣ, ਇਹ ਬਹੁਤ ਵਧੀਆ ਕਰ ਰਹੇ, ਅੱਖਾਂ ਖੋਲ੍ਹ ਰਹੇ, ਸਰਕਾਰ ਦੀਆਂ ਵੀ ਤੇ ਆਮ ਲੋਕਾਂ ਦੀਆਂ ਵੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਜਿਸ ਲਾਰੈਂਸ ਬਿਸ਼ਨੋਈ ਨੂੰ ਭਾਰਤ ਸਰਕਾਰ ਵੱਡਾ ਅਪਰਾਧੀ ਦੱਸਦੀ ਹੈ, ਉਸਦੇ ਹੱਕ ‘ਚ ਕੈਨੇਡੀਅਨ ਮੰਦਰ ਵਿੱਚ ਨਾਹਰੇਬਾਜ਼ੀ ਹੋ ਰਹੀ।
ਕੀ ਕੈਨੇਡੀਅਨ ਹਿੰਦੂ ਭਾਈਚਾਰਾ ਜਾਂ ਸਾਡੇ ਆਪਣੇ ਇਸ ਨਾਲ ਸਹਿਮਤ ਹਨ?
ਕੱਲ੍ਹ ਰਾਤ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹ ਕੇ ਅੰਦਰਲੀ ਸੰਗਤ ਨੂੰ ਗੰਦ ਬਕਿਆ ਗਿਆ, ਲਲਕਾਰੇ ਮਾਰੇ ਗਏ, ਅੱਗਿਓਂ ਸੰਗਤ ਜ਼ਾਬਤੇ ‘ਚ ਰਹੀ, ਕੀ ਸਿਆਸਤਦਾਨ ਤੇ ਆਮ ਭਾਈਚਾਰਾ ਇਸਦੀ ਨਿਖੇਧੀ ਕਰੇਗਾ?
ਕੌਂਸਲੇਟ ਆਪਣਾ ਕੰਮ ਆਪਣੇ ਦਫਤਰ ‘ਚ ਕਿਓਂ ਨਹੀਂ ਕਰਦਾ? ਬਾਹਰ ਕੈਂਪ ਲਾਉਣੇ ਵੀ ਹਨ ਤਾਂ ਉਹ ਕਿਸੇ ਧਾਰਮਿਕ ਸਥਾਨ ਵਿੱਚ ਹੀ ਲਾਉਣੇ ਕਿਓਂ ਜਰੂਰੀ ਹਨ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਦੁਸ਼ਮਣ ਤੁਹਾਨੂੰ ਭੜਕਾ ਕੇ ਉੱਥੇ ਲਿਜਾਵੇਗਾ, ਜਿੱਥੇ ਉਹ ਆਪਣੇ ਮਨ-ਭਾਉਂਦੇ ਨਤੀਜੇ ਕੱਢ ਸਕੇ, ਜਾਲ ‘ਚ ਫਸਣ ਤੋਂ ਬਚਣਾ ਕਿੱਦਾਂ, ਇਹ ਬਚਣ ਵਾਲੇ ਨੇ ਸੋਚਣਾ ਹੁੰਦਾ।
ਜਦੋਂ ਪੂਰੀ ਦੁਨੀਆ ਤੁਹਾਡੇ ਨਾਲ ਹਮਦਰਦੀ ਰੱਖ ਕੇ ਨਾਲ ਤੁਰੀ ਹੋਵੇ, ਤੁਹਾਡੇ ‘ਤੇ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰੇ ਤਾਂ ਉਸ ਵਕਤ ਤੁਹਾਡਾ ਅਕਸ ਪੀੜਤ ਧਿਰ ਵਾਲਾ ਬਣੇ ਰਹਿਣਾ ਅਤਿ ਜ਼ਰੂਰੀ ਹੁੰਦਾ ਹੈ। ਭੜਕਾਉਣ ਵਾਲੇ ਤਾਂ ਭੜਕਾਉਣਗੇ ਹੀ, ਭੜਕਣ ਵਾਲੇ ਨੂੰ ਸੋਚਣਾ ਪਵੇਗਾ ਕਿ ਭੜਕਣ ਨਾਲ ਮੇਰਾ ਹੀ ਨੁਕਸਾਨ ਹੋ ਰਿਹਾ ਤੇ ਭੜਕਾਉਣ ਵਾਲੇ ਦੀ ਨੀਤੀ ਕਾਮਯਾਬ ਹੋ ਰਹੀ ਹੈ।
ਕੈਨੇਡਾ ਸਮੇਤ ਫਾਈਵ ਆਈਜ਼ ਭਾਰਤ ਨੂੰ ਚੌਰਾਹੇ ‘ਚ ਨੰਗਾ ਕਰ ਚੁੱਕੀਆਂ, ਦੁਨੀਆ ਦਾ ਵੱਡਾ ਮੀਡੀਆ ਸਿੱਖਾਂ ‘ਤੇ ਹੋ ਰਹੇ ਭਾਰਤੀ ਜੁਲਮ ਦੀ ਗੱਲ ਕਰ ਰਿਹਾ। ਅਜਿਹੇ ਸਮੇਂ ਰੂਸ ਤੇ ਭਾਰਤ, ਕੈਨੇਡਾ ਵਿੱਚ ਝਗੜੇ ਕਰਵਾ ਕੇ ਸਿੱਖਾਂ ਦਾ ਪੀੜਤ ਧਿਰ ਵਾਲਾ ਅਕਸ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਕੈਨੇਡਾ ਲਈ ਮੁਸ਼ਕਲਾਂ ਖੜ੍ਹੀਆਂ ਕਰਨਾ ਚਾਹ ਰਹੇ ਹਨ, ਇਹ ਕਿੱਡੀ ਕੁ ਰਾਕੇਟ ਸਾਇੰਸ ਹੈ, ਜੋ ਖਾਨੇ ਨਹੀਂ ਪੈ ਰਹੀ।
ਕੀ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ-ਅਮਰੀਕਾ ਦੇ ਸਿਆਸਤਦਾਨ ਤੇ ਪ੍ਰਸ਼ਾਸਨ, ਜੋ ਆਪਣਾ ਬਿਲੀਅਨਾਂ ਦਾ ਵਪਾਰ ਛੱਡ ਕੇ ਸਾਡੇ ਨਾਲ ਖੜ੍ਹੇ ਹਨ, ਉਹ ਦੁਨੀਆ ਅੱਗੇ ਝੂਠੇ ਪੈਣ? ਸਾਡੇ ਕਰਕੇ ਉਨ੍ਹਾਂ ਨੂੰ ਸਫਾਈਆਂ ਦੇਣੀਆਂ ਪੈਣ? ਸਾਡੇ ਕਰਕੇ ਰੂਸ-ਭਾਰਤ ਇੱਥੇ ਉਨ੍ਹਾਂ ਦੀ ਸਿਰਦਰਦੀ ਵਧਾ ਦੇਣ?
ਸਿਆਣਿਆਂ ਨੇ ਕਿਹਾ ਸੀ ਕਿ ਜੇਕਰ ਰਾਹ ‘ਚ ਭੌਂਕਦੇ ਹਰ ਕੁੱਤੇ ਦੇ ਵੱਟਾ ਮਾਰਨ ਲਈ ਰੁਕਦੇ ਰਹੇ ਤਾਂ ਮੰਜ਼ਿਲ ਤੱਕ ਪਹੁੰਚਣਾ ਔਖਾ ਹੋ ਜਾਂਦਾ।
ਇਹ ਗੱਲ ਆਪਣਿਆਂ ਨੂੰ ਹੀ ਕਹੀ ਜਾ ਸਕਦੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਹਮਲਾ ਕਿ ਝੜਪ ਜਾ ਟਕਰਾਅ ?
ਅਸੀਂ ਇੱਕ ਵਾਰ ਫਿਰ ਦੁਹਰਾਅ ਰਹੇ ਹਾਂ ਕਿ ਕਨੇਡਾ ਦੇ ਮੰਦਰ ਦੇ ਬਾਹਰ ਮੁਜ਼ਾਹਰਾ ਕਰਨ ਦੀ ਕੋਈ ਤੁਕ ਨਹੀਂ ਬਣਦੀ ਸੀ ਪਰ ਜੋ ਕੁਝ ਉੱਥੇ ਹੋਇਆ, ਉਹ ਇੱਕ ਹਲਕੀ ਜਿਹੀ ਝੜਪ ਸੀ ਜਾਂ ਉਸ ਨੂੰ ਹਲਕਾ ਜਿਹਾ ਟਕਰਾਅ ਵੀ ਕਿਹਾ ਜਾ ਸਕਦਾ ਹੈ, ਉਹ ਵੀ ਮੰਦਰ ਦੇ ਬਾਹਰਵਾਰ, ਸ਼ਾਇਦ ਸਰਕਾਰੀ ਜ਼ਮੀਨ ‘ਤੇ ਹੀ।
ਉਹ ਹਮਲਾ ਬਿਲਕੁਲ ਨਹੀਂ ਸੀ।
ਇਹ ਟਕਰਾਅ ਵੀ ਮੰਦਭਾਗਾ ਸੀ।
ਭਾਰਤੀ ਮੀਡੀਏ ਨੇ ਤਾਂ ਹਮਲੇ ਦੀਆਂ ਹੀ ਖਬਰਾਂ ਚਲਾਈਆਂ ਅਤੇ ਅਖੀਰ ਤੱਕ ਇਸ ਨੂੰ ਹਮਲਾ ਹੀ ਕਿਹਾ।
ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਮਸਲੇ ‘ਤੇ ਕਈ ਘੰਟੇ ਬਾਅਦ ਪ੍ਰਤੀਕਰਮ ਪ੍ਰਗਟਾਇਆ, ਉਸ ਵੇਲੇ ਤੱਕ ਮਾਲਟਨ ਗੁਰਦੁਆਰੇ ਦੇ ਬਾਹਰ ਗੁੱਸੇ ਵਾਲੀ ਭੀੜ ਇਕੱਠੀ ਹੋਣ ਦੀ ਖਬਰ ਵੀ ਆ ਚੁੱਕੀ ਸੀ। ਜੇ ਇਹ ਮੰਨ ਵੀ ਲਿਆ ਜਾਵੇ ਕਿ ਇਸ ਭੀੜ ਦਾ ਮਕਸਦ ਹਮਲਾ ਕਰਨਾ ਨਹੀਂ ਵੀ ਸੀ ਤਾਂ ਇਹ ਬੜਾ ਭੱਦਾ ਮੁਜ਼ਾਹਰਾ ਜ਼ਰੂਰ ਕਰ ਰਹੀ ਸੀ, ਜਿਸ ਵਿੱਚ ਗੰਦੀਆਂ ਗਾਲ੍ਹਾਂ ਤੇ ਲਲਕਾਰੇ ਸ਼ਾਮਲ ਸਨ। ਵੈਸੇ ਇਸ ਭੀੜ ਦੀ ਮਾਨਸਿਕਤਾ ਬਾਅਦ ਵਿੱਚ ਕਾਰਾਂ ਦੀ ਹੋਈ ਭੰਨ ਤੋੜ ਤੋਂ ਸਾਹਮਣੇ ਆ ਗਈ ਹੈ।
ਪ੍ਰਧਾਨ ਮੰਤਰੀ ਦੇ ਪ੍ਰਤੀਕਰਮ ਤੇ ਤੱਥ ਠੀਕ ਹੋਣੇ ਚਾਹੀਦੇ ਸਨ ਅਤੇ ਸੰਤੁਲਨ ਹੋਣਾ ਚਾਹੀਦਾ ਸੀ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੀ ਇਸ ਨੂੰ ਹਮਲਾ ਹੀ ਕਿਹਾ।
1984 ਦੇ ਕਤਲੇਆਮ ਦੀ 40ਵੀਂ ਵਰੇਗੰਢ ਮੌਕੇ ਵਾਰ-ਵਾਰ ਉਸਨੂੰ ਹਮਲਾ ਹਮਲਾ ਕਹਿ ਕੇ ਸਿੱਖਾਂ ਖਿਲਾਫ ਸਾਰੇ ਮੁਲਕ ਵਿੱਚ ਇੱਕ ਵਾਰ ਫਿਰ ਨਫਰਤ ਵਧਾਈ ਅਤੇ ਖਤਰਾ ਪੈਦਾ ਕੀਤਾ।
ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਟਕੇ ਦੀ ਵੁੱਕਤ ਨਹੀਂ ਪਰ ਉਨ੍ਹਾਂ ਨੇ ਵੀ ਹਮਲਾ ਕਹਿ ਕੇ ਸਿੱਖਾਂ ਲਈ ਖਤਰਾ ਵਧਾਇਆ। ਇਹ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਨਾਲ ਨੰਗੀ ਚਿੱਟੀ ਗਦਾਰੀ ਹੈ।
ਇਹ ਸਾਰੀਆਂ ਪਾਰਟੀਆਂ ਮੰਦਰ ਦੇ ਬਾਹਰ ਹੋਏ ਮੁਜ਼ਾਹਰੇ ਦੀ ਜੰਮ-ਜੰਮ ਨਿੰਦਾ ਕਰਨ ਪਰ “ਲਾਰੈਂਸ ਬਿਸ਼ਨੋਈ ਜਿੰਦਾਬਾਦ”, ਭੀੜ ਵਿੱਚੋਂ ਕਥਿਤ ਤੌਰ ਤੇ ਇੱਕ ਹਰਿਆਣਵੀ ਵੱਲੋਂ ਸਿੱਖਾਂ ਨੂੰ ਮਾਰਨ ਦੇ ਐਲਾਨ ਅਤੇ ਇਸ ਕੰਮ ਲਈ ਮੰਦਰ ਕਮੇਟੀ ਦੀ ਮਦਦ ਮੰਗਣ, ਮਾਲਟਨ ਗੁਰਦੁਆਰੇ ਦੇ ਬਾਹਰ ਹੋਏ ਉਪੱਦਰ, “ਨਿੱਜਰ ਖੰਗਿਆ ਸੀ ਤਾਹੀਓ ਟੰਗਿਆ ਸੀ” ਦੇ ਨਾਅਰਿਆਂ ਅਤੇ ਬਰੈਂਪਟਨ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਕਾਰਾਂ ਭੰਨਣ ਬਾਰੇ ਵੀ ਮੂੰਹ ਖੋਲ੍ਹਣ।
ਇਹੋ ਜਿਹੀ ਭੜਕਾਹਟ ਵਾਲੀ ਸਥਿਤੀ ਵਿੱਚ ਸਿੱਖ ਧਿਰ ਨੂੰ ਬੇਹੱਦ ਸੰਜਮ ਨਾਲ ਚੱਲਣ ਦੀ ਲੋੜ ਹੈ। ਪਿਛਲੇ 24 ਘੰਟੇ ਵਿੱਚ ਵਰਤੇ ਸੰਜਮ ਦੇ ਨਤੀਜੇ ਵੀ ਸਾਹਮਣੇ ਆ ਗਏ ਨੇ।
#Unpopular_Opinions
#Unpopular_Ideas
#Unpopular_Facts
ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਉਸਦੇ ਪਰਿਵਾਰ ਦੀ ਉਹਨਾਂ ਦੇ ਪਿੰਡ ਭਾਰਸਿੰਘਪੁਰਾ ਵਿੱਚ ਛੋਟੀ ਜਿਹੀ ਰਿਹਾਇਸ਼ੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਜਾਰੀ ਰੱਖੀ।
ਇਸ ਦੇ ਮੁਕਾਬਲੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਕਿਤੇ ਜਿਆਦਾ ਸੰਗੀਨ ਜੁਰਮਾਂ ਦੇ ਕੇਸ ਦਰਜ ਹੋਣ ਦੇ ਬਾਵਜੂਦ ਸਰਕਾਰ ਨੇ ਉਸ ਦੀ ਜਾਂ ਉਸਦੇ ਪਰਿਵਾਰ ਦੀ ਜ਼ਮੀਨ ਕੁਰਕ ਕਰਨ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ।
ਹਾਲਾਂਕਿ ਖੁਦ ਕੇਂਦਰੀ ਏਜੰਸੀਆਂ ਪਹਿਲਾਂ ਲਾਰੈਂਸ ਦੇ ਖਾਲਿਸਤਾਨੀਆਂ ਨਾਲ ਸਬੰਧ ਹੋਣ ਦੇ ਵੀ ਦਾਅਵੇ ਕਰਦੀਆਂ ਰਹੀਆਂ ਹਨ। ਪਰ ਉਸ ਦੀ ਜਾਇਦਾਦ ਬਾਰੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ, ਜਿਹੋ ਜਿਹੀ ਬਾਕੀ ਸਿੱਖ ਕਾਰਕੁਨਾਂ ਖਿਲਾਫ ਕੀਤੀਆਂ ਜਾ ਰਹੀਆਂ ਨੇ, ਹਾਲਾਂਕਿ ਉਨ੍ਹਾਂ ਵਿੱਚੋਂ ਕਿਸੇ ਦੇ ਵੀ ਖਿਲਾਫ ਕਿਸੇ ਘਿਨਾਉਣੇ ਅਪਰਾਧ ਦੇ ਕੋਈ ਦੋਸ਼ ਕਿਸੇ ਅਦਾਲਤ ਵਿੱਚ ਸਾਬਤ ਨਹੀਂ ਹੋਏ।
ਉਲਟਾ ਪੁਲਿਸ ਹਿਰਾਸਤ ਵਿੱਚੋਂ ਉਸ ਦੀ ਇੰਟਰਵਿਊ ਕਰਾ ਕੇ ਉਸ ਦਾ ਕੱਦ ਵੱਡਾ ਕੀਤਾ ਗਿਆ।
ਕੈਨੇਡਾ ਦੇ ਮੰਦਰ ਵਿਚੋਂ “ਲਾਰੈਂਸ ਬਿਸ਼ਨੋਈ ਜਿੰਦਾਬਾਦ” ਦੇ ਨਾਅਰਿਆਂ ਨੇ ਕੈਨੇਡਾ ਸਰਕਾਰ ਵਾਲੋਂ ਲਾਏ ਦੋਸ਼ਾਂ ਨੂੰ ਹੋਰ ਪੁਖ਼ਤਾ ਕਰ ਦਿੱਤਾ ਹੈ।
ਗੱਲ ਸਾਫ ਹੈ ਕਿ 40 ਸਾਲ ਪਹਿਲਾਂ ਜਿਵੇਂ ਦਿੱਲੀ ਕਤਲੇਆਮ ਵੇਲੇ ਪੁਲਸੀਆ ਤੰਤਰ ਨੇ ਨੰਗੀ ਚਿੱਟੀ ਫਿਰਕਾਪ੍ਰਸਤੀ ਵਿਖਾਈ ਸੀ, ਉਹੋ ਜਿਹੀ ਹੀ ਫਿਰਕੂ ਵਿਤਕਰੇ ਵਾਲੀ ਨੀਤੀ ਹੁਣ ਨਜ਼ਰ ਆ ਰਹੀ ਹੈ।
ਲਾਰੈਂਸ ਦੋਤਾਰਿਆਂਵਾਲੀ ਦੇ ਬਿਸ਼ਨੋਈ ਸੰਤ ਸਾਹਿਬ ਰਾਮ ਦੀ ਪੰਜਵੀਂ ਪੀੜ੍ਹੀ ਹੈ। ਸ਼ਾਇਦ ਪਰਿਵਾਰ ਨੂੰ ਡੇਰੇ ਦੀ ਜ਼ਮੀਨ ਮਿਲੀ ਹੈ, ਜੋ ਕਿ ਕਿਤੇ ਵੱਡੀ ਹੈ।
ਭਾਰਤ ਸਰਕਾਰ ਲਾਰੈਂਸ ਦੇ ਸਾਥੀ ਗੈਂਗਸਟਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਜੋ ਕਿ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ।
#Unpopular_Opinions
#Unpopular_Ideas
#Unpopular_Facts
ਕੈਨੇਡਾ ਜਾਂ ਕਿਸੇ ਹੋਰ ਮੁਲਕ ਵਿੱਚ ਵਿੱਚ ਮੰਦਰਾਂ ਦੇ ਬਾਹਰ ਕੋਈ ਮੁਜ਼ਾਹਰਾ ਕੀਤੇ ਜਾਣ ਦੀ ਕੋਈ ਤੁਕ ਨਹੀਂ ਬਣਦੀ। ਨਾ ਇਹ ਨੈਤਿਕ ਤੌਰ ‘ਤੇ ਠੀਕ ਹੈ ਤੇ ਨਾ ਹੀ ਸਿਆਸੀ ਜਾਂ ਰਾਜਨੀਤਿਕ ਤੌਰ ‘ਤੇ।
ਕੀ ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੇ ਹੱਕ ਵਿੱਚ ਬਣੇ ਵੱਡੇ ਬਿਰਤਾਂਤ ਦੇ ਪੱਧਰ ‘ਤੇ ਨੁਕਸਾਨ ਨਹੀਂ ਹੁੰਦਾ? ਕੀ ਇਹ ਪੀੜਤ ਧਿਰ ਨੂੰ ਹੀ ਹਮਲਾਵਰ ਵਿਖਾਉਣ ਦਾ ਸਬੱਬ ਨਹੀਂ ਬਣ ਜਾਂਦਾ?
ਇਹੋ ਜਿਹੇ ਮੁਜ਼ਾਹਰੇ ਵੇਲੇ ਘੱਟ ਜਾਂ ਵੱਧ ਟਕਰਾਅ ਹੋਵੇਗਾ ਹੀ ਤੇ ਇਹ ਨਫਰਤ ਪੈਦਾ ਕਰਨ ਦਾ ਕਾਰਨ ਬਣਦਾ ਹੈ। ਪਹਿਲਾਂ ਵੀ ਮੰਦਰਾਂ ਦੇ ਬਾਹਰ ਨਾਅਰੇ ਲਿਖ ਕੇ ਸਿੱਖਾਂ ਦੇ ਖਿਲਾਫ ਦੋਸ਼ ਮੜ੍ਹਿਆ ਗਿਆ। ਮੰਦਰਾਂ ਦੇ ਬਾਹਰ ਪ੍ਰੋਟੈਸਟ ਉਹੋ ਜਿਹੀਆਂ ਤਿਕੜਮਾਂ ਲਈ ਮਾਹੌਲ ਤਿਆਰ ਕਰਦੇ ਨੇ।
ਜਿਹੜੇ ਕਾਰਨ ਦਿੱਤੇ ਜਾ ਰਹੇ ਨੇ, ਉਨ੍ਹਾਂ ਮੁਤਾਬਕ ਵੀ ਮੰਦਿਰ ਦੇ ਬਾਹਰ ਪ੍ਰੋਟੈਸਟ ਕਰਨਾ ਨਹੀਂ ਬਣਦਾ।
ਵਿਰੋਧ ਰਾਜਨੀਤਿਕ ਹੈ ਤੇ ਉਹ ਰਾਜਨੀਤਿਕ ਹੀ ਰਹਿਣਾ ਚਾਹੀਦਾ ਹੈ। ਸਮਾਜਿਕ ਕੁੜੱਤਣ ਨਹੀਂ ਪੈਦਾ ਹੋਣੀ ਚਾਹੀਦੀ।
ਇਹ ਵੀ ਸਪਸ਼ਟ ਰਹਿਣਾ ਚਾਹੀਦਾ ਹੈ ਕਿ ਦੇਸ਼ ਜਾਂ ਵਿਦੇਸ਼ ‘ਚ ਕਿਸੇ ਵੀ ਪੱਧਰ ‘ਤੇ ਟਕਰਾਅ ਸਧਾਰਨ ਹਿੰਦੂਆਂ ਨਾਲ ਨਹੀਂ, ਸਿੱਖ ਵਿਰੋਧੀ ਮਾਨਸਿਕਤਾ ਵਾਲੀ ਫਿਰਕੂ ਰਾਜਨੀਤੀ ਨਾਲ ਹੈ। ਹਿੰਦੂਆਂ ਦਾ ਬਥੇਰਾ ਹਿੱਸਾ ਇਸ ਫਿਰਕੂ ਨਫਰਤ ਵਾਲੀ ਰਾਜਨੀਤੀ ਦੇ ਖਿਲਾਫ ਹੈ।
ਸਰਕਾਰ ਖਿਲਾਫ ਮੁਜ਼ਾਹਰਾ ਸਰਕਾਰੀ ਦਫਤਰ ਦੇ ਬਾਹਰ ਹੀ ਰਹਿਣਾ ਚਾਹੀਦਾ ਹੈ, ਉਹ ਵੀ ਠੀਕ ਢੰਗ ਤਰੀਕੇ ਨਾਲ, ਮੌਕੇ ਦੀ ਮਾਅਰਕੇਬਾਜ਼ੀ ਤੋਂ ਬਚ ਕੇ।
ਵੈਸੇ ਵੀ ਇਹ ਪੁਰਾਣੀ ਸਿਆਣਪ ਹੈ ਕਿ ਤੁਹਾਡਾ ਐਕਸ਼ਨ ਜਾਂ ਰਿਐਕਸ਼ਨ ਤੁਹਾਡੀ ਆਪਣੀ ਚੋਣ ਮੁਤਾਬਿਕ ਹੋਣਾ ਚਾਹੀਦਾ ਹੈ, ਨਾ ਕਿ ਦੂਜੀ ਧਿਰ ਵੱਲੋਂ ਤਿਆਰ ਕੀਤੀ ਜਗ੍ਹਾ ਅਤੇ ਤਰੀਕੇ ਮੁਤਾਬਿਕ।
ਜਦੋਂ ਪੂਰੀ ਦੁਨੀਆ ਤੁਹਾਡੇ ਨਾਲ ਹਮਦਰਦੀ ਰੱਖ ਕੇ ਨਾਲ ਤੁਰੀ ਹੋਵੇ, ਤੁਹਾਡੇ ‘ਤੇ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰੇ ਤਾਂ ਉਸ ਵਕਤ ਤੁਹਾਡਾ ਅਕਸ ਪੀੜਤ ਧਿਰ ਵਾਲਾ ਬਣੇ ਰਹਿਣਾ ਅਤਿ ਜ਼ਰੂਰੀ ਹੁੰਦਾ ਹੈ। ਭੜਕਾਉਣ ਵਾਲੇ ਤਾਂ ਭੜਕਾਉਣਗੇ ਹੀ, ਭੜਕਣ ਵਾਲੇ ਨੂੰ ਸੋਚਣਾ ਪਵੇਗਾ ਕਿ ਭੜਕਣ ਨਾਲ ਮੇਰਾ ਹੀ ਨੁਕਸਾਨ ਹੋ ਰਿਹਾ ਤੇ ਭੜਕਾਉਣ ਵਾਲੇ ਦੀ ਨੀਤੀ ਕਾਮਯਾਬ ਹੋ ਰਹੀ ਹੈ।
#Unpopular_Opinions
#Unpopular_Ideas
#Unpopular_Facts
ਕੇਨੈਡਾ ਵਿੱਚ 3 ਨਵੰਬਰ ਅਤੇ 4 ਨਵੰਬਰ ਨੂੰ ਵਾਪਰੀਆ
ਘਟਨਾਵਾਂ ਦੀ ਨੀਂਹ ਬਹੁਤ ਪਹਿਲਾਂ ਹੀ ਰੱਖੀ ਗਈ ਸੀ।
ਇਸ ਗੱਲ ਦਾ ਖੁਲਾਸਾ ਖਾਲਸਾ ਦੀਵਾਨ ਸੁਸਾਇਟੀ ਦੇ
ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ 2 ਨਵੰਬਰ
ਇੱਕ ਮੀਟਿੰਗ ਦੌਰਾਨ ਹੀ ਕਰ ਦਿੱਤਾ ਸੀ।
ਮੀਟਿੰਗ ਦੌਰਾਨ ਮੰਦਿਰ ਕਮੇਟੀ ਦੇ ਹਿਦੂ ਆਗੂ ਵਿਨੈ ਸ਼ਰਮਾ ਦੀ ਸਪੀਚ।
ਕੈਨੇਡਾ ਚ ਹਿੰਦੂ ਮੰਦਰਾਂ ਦੀ ਨੁਮਾਇੰਦਗੀ ਕਰਦੀ ਹਿੰਦੂ ਫੈਡਰੇਸ਼ਨ ਨੇ ਕੱਲ ਵਾਪਰੀਆਂ ਦੋ ਘਟਨਾਵਾਂ ਜੋ ਹਿੰਦੂ ਮੰਦਰ ਬਰੈਂਪਟਨ ਅਤੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਵਾਪਰੀਆਂ ਹਨ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਦੋਵਾਂ ਭਾਈਚਾਰਿਆਂ ਨੂੰ ਰੱਲਕੇ ਕੈਨੇਡਾ ਵਿੱਚ ਵਧੀਆ ਮਾਹੌਲ ਅਤੇ ਆਪਸੀ ਸਾਂਝ ਬਣਾਉਣ ਵਾਲੇ ਪਾਸੇ ਵੱਲ ਵੱਧਣਾ ਚਾਹੀਦਾ ਹੈ
ਪੱਤਰਕਾਰ ਬਲਜੀਤ ਪਰਮਾਰ ਨੇ ਸਬੂਤਾਂ ਸਮੇਤ ਦੱਸੀ ਕਨੇਡਾ ਵਿਚ ਹੋਏ ਘਟਨਾਕ੍ਰਮ ਅਸਲ ਕਹਾਣੀ – ਦੇਖੋ ਕਿਸ ਦੀ ਖੌਲੀ ਪੋਲ