Breaking News

Southall’s Nagar Kirtan – ਲੰਗਰ ਵਰਤਾਉਣ ਵਾਲੇ ਇੱਕ ਸਟਾਲ ‘ਤੇ ਅੱਗ ਲੱਗਣ ਨਾਲ ਸਾਊਥਾਲ ਵਿਸਾਖੀ ਨਗਰ ਕੀਰਤਨ ਰੱਦ ਕਰਨਾ ਪਿਆ

A gas canister explosion at a Langar stall led to the sudden cancellation of Southall’s Nagar Kirtan today. The annual Vaisakhi event, which draws thousands to West London in celebration of the Khalsa’s founding, was halted as a safety measure. No major injuries reported.

ਲੰਗਰ ਵਰਤਾਉਣ ਵਾਲੇ ਇੱਕ ਸਟਾਲ ‘ਤੇ ਅੱਗ ਲੱਗਣ ਨਾਲ ਸਾਊਥਾਲ ਵਿਸਾਖੀ ਨਗਰ ਕੀਰਤਨ ਰੱਦ ਕਰਨਾ ਪਿਆ।
ਇਸੇ ਕਾਰਨ ਹਰ ਨਗਰ ਕੀਰਤਨ ਦੇ ਪ੍ਰਬੰਧਕ ਸੇਵਾਦਾਰਾਂ ਨੂੰ ਸੁਰੱਖਿਆ ਬੇਨਤੀਆਂ ਦਾ ਖਾਸ ਖਿਆਲ ਰੱਖਣ ਲਈ ਕਹਿੰਦੇ ਹਨ।

ਸਾਊਥਾਲ: (ਗੁਰਦੀਪ ਸਿੰਘ ਜਗਬੀਰ (ਡਾ.) ਸਾਊਥਾਲ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਾਊਥਾਲ ਦਾ ਵਿਸਾਖੀ ਅਤੇ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ ਕੱਢਿਆ ਜਾ ਰਿਹਾ ਨਗਰ ਕੀਰਤਨ ਰੱਦ ਕਰਨਾ ਪਿਆ।
ਇੱਕ ਫੂਡ ਸਟਾਲ ‘ਤੇ ਅੱਗ ਲੱਗਣ ਕਾਰਨ ਕੁੱਝ ਵਿਅਕਤੀਆਂ ਦੇ ਜ਼ਖਮੀਂ ਹੋਣ ਦੀ ਖ਼ਬਰ:

ਅੱਜ ਛੇ ਅਪ੍ਰੈਲ 2025 ਵਾਲੇ ਦਿਨ ਸਾਊਥਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਭਾਵ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੇ ਦੌਰਾਨ ਅਚਾਨਕ ਇਕ ਧਮਾਕਾ ਹੋਣ ਕਾਰਨ ਨਗਰ ਕੀਰਤਨ ਨੂੰ ਰੱਦ ਕਰਨਾ ਪਿਆ। ਇਸ ਧਮਾਕੇ ਕਾਰਨ ਅੱਗ ਦੇ ਭਾਂਬੜ ਉੱਠਣੇ ਸ਼ੁਰੂ ਹੋ ਗਏ।

ਅੱਜ ਦਾ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਪਾਰਕ ਐਵਨਿਊ ਤੋਂ 11 ਵਜੇ ਪ੍ਰਾਰੰਭ ਹੋਇਆ ਸੀ ਅਤੇ ਇਸ ਨਗਰ ਕੀਰਤਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ ਵਿਖੇ ਪੁੱਜ ਕੇ ਸਮਾਪਤ ਹੋਣਾ ਸੀ। ਸਾਊਥਾਲ ਦੀਆਂ ਸੜਕਾਂ’ ਤੇ ਭਾਰੀ ਇਕੱਠ ਸੀ ਅਤੇ ਇਸ ਇਕੱਠ ਦੇ ਦੌਰਾਨ ਹੀ ਹੋਏ ਇਕ ਫੂਡ ਸਟਾਲ ਦੇ ਉੱਤੇ ਧਮਾਕੇ ਦੇ ਕਾਰਨ ਦਹਿਸ਼ਤ ਦਾ ਮਾਹੌਲ ਤਾਂ ਸੀ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


ਈਲਿੰਗ ਕੌਂਸਲ ਵੱਲੋਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਅਜੇ ਉਸ ਇਲਾਕੇ ਦੇ ਵਿੱਚ ਜਾਣ ਤੋਂ ਲੋਕ ਗੁਰੇਜ ਕਰਨ। ਕੌਂਸਲ ਵੱਲੋਂ ਦੱਸਿਆ ਗਿਆ ਕਿ “ਇੱਕ ਫੂਡ ਸਟਾਲ ਵਿੱਚ ਅੱਗ ਲੱਗਣ ਤੋਂ ਬਾਅਦ,ਕੁਝ ਲੋਕ ਜ਼ਖਮੀ ਹੋ ਗਏ ਹਨ।

Check Also

Canada -ਕੈਨੇਡਾ ਜਾਣ ਲਈ ਚੱਲਿਆ ਨਵਾਂ ਜੁਗਾੜ ! ਕਿਸੇ ਹੋਰ ਦੇ ਪਾਸਪੋਰਟ ‘ਤੇ ਚੜ੍ਹਾਏ ਜਾ ਰਹੇ ਨੇ ਜਹਾਜ਼

Canada -ਕੈਨੇਡਾ ਜਾਣ ਲਈ ਚੱਲਿਆ ਨਵਾਂ ਜੁਗਾੜ ! ਕਿਸੇ ਹੋਰ ਦੇ ਪਾਸਪੋਰਟ ‘ਤੇ ਚੜ੍ਹਾਏ ਜਾ …