Breaking News

Canada -ਸਾਬਕਾ ਉਲੰਪੀਅਨ ਦੇ ਤਸਕਰ ਗਿਰੋਹ ‘ਚੋਂ ਦੋ ਨੇ ਦੋਸ਼ ਕਬੂਲੇ

Punjabi Truck Drivers Ranjit Singh Roval and Iqbal Singh Virk to Plead Guilty in Cocaine Smuggling Case Linked to Ryan Wedding’s Criminal Network

ਪੰਜਾਬੀ ਟਰੱਕ ਡਰਾਈਵਰ ਨੇ ਕੋਕੀਨ ਤਸਕਰੀ ਮਾਮਲੇ ਵਿੱਚ ਦੋਸ਼ ਕਬੂਲੇ

Canada -ਪੰਜਾਬੀ ਟਰੱਕ ਡਰਾਈਵਰ ਰਣਜੀਤ ਸਿੰਘ ਰੋਵਲ ਅਤੇ ਇਕਬਾਲ ਸਿੰਘ ਵਿਰਕ ਨੇ ਕੋਕੀਨ ਤਸਕਰੀ ਮਾਮਲੇ ਵਿੱਚ ਦੋਸ਼ ਕਬੂਲੇ

ਕੈਨੇਡਾ ਵਿੱਚ ਪੀ.ਆਰ., ਟੋਰਾਂਟੋ ਇਲਾਕੇ ਦੇ ਦੋ ਪੰਜਾਬੀ ਟਰੱਕ ਡਰਾਈਵਰਾਂ ਰਣਜੀਤ ਸਿੰਘ ਰੋਵਲ ਅਤੇ ਇਕਬਾਲ ਸਿੰਘ ਵਿਰਕ ਨੇ ਕੈਲੀਫੋਰਨੀਆ ਤੋਂ ਓਂਟਾਰੀਓ ਤੱਕ ਕੋਕੇਨ ਦੀਆਂ ਖੇਪਾਂ ਲਿਆਉਣ ਦੇ ਮਾਮਲੇ ‘ਚ ਆਪਣੇ ਦੋਸ਼ ਕਬੂਲਣ ਜਾ ਰਹੇ ਹਨ।

 

 

 

ਦੋਵਾਂ ਨੇ ਕਬੂਲਨਾਮਾ ਮੰਨਣ ਲਈ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਦੋਸ਼ਾਂ ਤਹਿਤ ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਅਦਾਲਤੀ ਦਸਤਾਵੇਜ਼ਾਂ ‘ਚ ਦੋਵਾਂ ਨੂੰ ਭਗੌੜੇ ਸਾਬਕਾ ਕੈਨੇਡੀਅਨ ਉਲੰਪੀਅਨ ਰਿਆਨ ਵੈਡਿੰਗ ਦੇ ਅਪਰਾਧਿਕ ਗਿਰੋਹ ਦਾ ਹਿੱਸਾ ਦੱਸਿਆ ਗਿਆ ਹੈ।

 


ਦੋਵਾਂ ਨੂੰ ਅਗਸਤ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਮਿਸ਼ੀਗਨ ਤੋਂ ਓਂਟਾਰੀਓ ਦੇ ਸਾਰਨੀਆ ਇਲਾਕੇ ਵੱਲ ਬਲੂ ਵਾਟਰ ਬ੍ਰਿੱਜ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਟਰੱਕ ਨੂੰ ਸੈਕੰਡਰੀ ਜਾਂਚ ਲਈ ਰੋਕ ਲਿਆ, ਜਿੱਥੇ ਇੱਕ ਐਕਸ-ਰੇ ਸਕੈਨਰ ਅਤੇ ਇੱਕ ਸੁੰਘਣ ਵਾਲੇ ਕੁੱਤੇ ਨੇ ਸ਼ੱਕੀ ਸਮਾਨ ਦਾ ਪਤਾ ਲਾ ਲਿਆ।

 

 

 

 

ਵਿਰਕ ਅਤੇ ਰੋਵਲ ਦੇ ਕਬੂਲਨਾਮਿਆਂ ਵਿੱਚ ਦਰਸਾਇਆ ਗਿਆ ਹੈ ਕਿ ਇਹ ਜੋੜਾ ਦੱਖਣੀ ਕੈਲੀਫੋਰਨੀਆ ਦੇ ਇੱਕ ਰੈਸਟ ਸਟਾਪ ‘ਤੇ ਰੁਕਿਆ ਸੀ, ਜਿੱਥੇ ਉਨ੍ਹਾਂ ਨੇ 347 ਕਿਲੋਗ੍ਰਾਮ ਕੋਕੇਨ ਦੀ ਖੇਪ ਚੁੱਕਣੀ ਸੀ ਪਰ ਉਨ੍ਹਾਂ ਦੇ ਟਰੱਕ ਵਿੱਚ ਸਿਰਫ਼ 250 ਕਿਲੋਗ੍ਰਾਮ ਲਈ ਹੀ ਜਗ੍ਹਾ ਸੀ।

 

 

 

ਇੱਕ ਵਿਚੋਲੇ ਰਾਹੀਂ, ਵੈਡਿੰਗ ਨੇ ਕਥਿਤ ਤੌਰ ‘ਤੇ ਘੱਟ ਭਾਰ ਵਾਲੀ ਖੇਪ ਭੇਜਣ ਲਈ 1,50,000 ਕੈਨੇਡੀਅਨ ਡਾਲਰ ਦੇਣ ਦੀ ਪੇਸ਼ਕਸ਼ ਕੀਤੀ — ਜੋ ਪਹਿਲਾਂ ਤੈਅ ਕੀਤੇ 2,20,000 ਡਾਲਰ ਤੋਂ ਘੱਟ ਸੀ। ਪਰ ਗੁਰਪ੍ਰੀਤ ਸਿੰਘ, ਜੋ ਕਥਿਤ ਤੌਰ ‘ਤੇ ਟਰਾਂਸਪੋਰਟ ਨੈੱਟਵਰਕ ਦਾ ਮੁਖੀ ਦੱਸਿਆ ਗਿਆ ਹੈ, ਘੱਟ ਕੀਮਤ ਲੈਣ ਵਾਸਤੇ ਸਹਿਮਤ ਨਹੀਂ ਹੋਇਆ।

 

 

 

 

 

 

ਗੁਰਪ੍ਰੀਤ ਸਿੰਘ ਅਤੇ ਉਸਦਾ ਅੰਕਲ ਹਰਦੀਪ ਰੱਤੇ ‘ਤੇ ਵੀ ਵੈਡਿੰਗ ਲਈ ਕੋਕੇਨ ਦੀਆਂ ਖੇਪਾਂ ਕੈਨੇਡਾ ਭੇਜਣ ਦੇ ਦੋਸ਼ ਹਨ, ਦੋਵੇਂ ਇਸ ਵੇਲੇ ਓਂਟਾਰੀਓ ਦੀ ਹਿਰਾਸਤ ਵਿੱਚ ਹਨ ਅਤੇ ਅਮਰੀਕਾ ਨੂੰ ਹਵਾਲਗੀ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

 

 

 

 

 

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵੈਡਿੰਗ — ਜਿਸਦੇ ਹੋਰ ਨਾਂ “ਪਬਲਿਕ ਐਨਮੀ”, “ਜਾਇੰਟ”, “ਐਲ ਜੇਫੇ” ਜਾਂ “ਦ ਬੌਸ” ਹਨ — ਅਜੇ ਵੀ ਫਰਾਰ ਹੋਣ ਦੇ ਬਾਵਜੂਦ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਅਤੇ ਉਸਦੇ ਕੋਲ “ਹਿੱਟਮੈਨਜ਼ ਦਾ ਨੈੱਟਵਰਕ” ਵੀ ਹੈ।

 

 

 

 

ਤਸਵੀਰਾਂ (ਖੱਬਿਓਂ-ਸੱਜੇ): ਰਣਜੀਤ ਸਿੰਘ ਰੋਵਲ, ਇਕਬਾਲ ਸਿੰਘ ਵਿਰਕ, ਸਾਬਕਾ ਉਲੰਪੀਅਨ ਰਿਆਨ ਵੈਡਿੰਗ, ਗੁਰਪ੍ਰੀਤ ਸਿੰਘ ਤੇ ਹਰਦੀਪ ਰੱਤੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 
-ਪੀਅਰ ਪੌਲੀਏਵ ਨੇ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿੱਤੀ
-ਹੜਤਾਲ ਖਤਮ – ਮੁੜ ਉਡਣਗੇ ਏਅਰ ਕੈਨੇਡਾ ਦੇ ਜਹਾਜ਼
-ਸਾਬਕਾ ਉਲੰਪੀਅਨ ਦੇ ਤਸਕਰ ਗਿਰੋਹ ‘ਚੋਂ ਦੋ ਨੇ ਦੋਸ਼ ਕਬੂਲੇ
-ਘਰ ਆਇਆ ਚੋਰ ਕੁੱਟਣਾ ਮਾਲਕ ਨੂੰ ਪਿਆ ਮਹਿੰਗਾ
-ਪੰਜਾਬ ‘ਚ ਦਰਿਆਵਾਂ ਨੇੜੇ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ 

 

Two Punjabi truck drivers from the Toronto area, Ranjit Singh Roval and Iqbal Singh Virk, are set to plead guilty to smuggling cocaine from California to Ontario. The pair, arrested in August 2024 while attempting to cross the Blue Water Bridge from Michigan to Sarnia,

Ontario, admitted to their roles in a criminal network allegedly led by fugitive former Canadian Olympian Ryan Wedding. Court documents reveal they picked up 250 kilograms of cocaine at a Southern California rest stop, though their truck could not carry the full 347-kilogram shipment.

Wedding, known by aliases like “Public Enemy” and “El Jefe,” allegedly offered $150,000 CAD for the reduced load, less than the agreed $220,000. Gurpreet Singh, the alleged transport network leader, and his uncle Hardip Ratte, also face charges for smuggling cocaine into Canada and are in custody awaiting extradition to the U.S. Wedding remains at large, reportedly operating a drug trafficking operation with a network of hitmen.

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …