Breaking News

Vicious Racist Attack on Two Sikh Elderly Men in Wolverhampton: ਇੰਗਲੈਂਡ ‘ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮ ਕੁੱਟਮਾਰ, ਕੀਤੀਆਂ ਨਸਲੀ ਟਿੱਪਣੀਆਂ, 3 ਗ੍ਰਿਫ਼ਤਾਰ

Vicious racist attack on two Sikh elderly men in Wolverhampton

· Police slow to reach out and support victims

· Keir Starmer yet to deliver on his personal promise to treat

 

 

 

 

 

 

“Keir Starmer in his efforts to appeal to Reform UK voters needs to accept he has unwittingly unleashed a level of hate with his irresponsible ‘island of strangers’ immigration speech.”

Elderly Sikh Man Video : ਇੰਗਲੈਂਡ ‘ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮ ਕੁੱਟਮਾਰ, ਕੀਤੀਆਂ ਨਸਲੀ ਟਿੱਪਣੀਆਂ, 3 ਗ੍ਰਿਫ਼ਤਾਰ

 

 

 

 

 

 

 

 

 

Elderly Sikh Beating UK : ਇੰਗਲੈਂਡ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਵੁਲਵਰਹੈਂਪਟਨ ‘ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਲੰਘੇ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ, ਜੋ ਕਿ ਵੁਲਵਰਹੈਂਪਟਨ ਰੇਲਵੇ ਸਟੇਸ਼ਨ ‘ਤੇ ਦੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਦੋ ਬਜ਼ੁਰਗ ਸਿੱਖਾਂ ‘ਤੇ ਕੁੱਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ (Racial comments) ਕਰਦੇ ਹੋਏ ਹਮਲਾ (Attack on Elderly Sikh Man) ਕੀਤਾ ਗਿਆ ਸੀ।

 

 

 

 

 

 

 

 

 

 

 

 

 

 

 

 

 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਭਿਆਨਕਤਾ ਨੂੰ ਦਰਸਾਉਂਦੀ ਵੀਡੀਓ ਵੀ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ, ਜਿਸ ਨੂੰ ਵੇਖਣਾ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਇਸ ਹਮਲੇ ਦੀ ਨਿਖੇਧੀ ਕਰਦਿਆਂ ਯੂਕੇ ਸਰਕਾਰ ਅਤੇ ਭਾਰਤ ਸਰਕਾਰ ਤੋਂ ਫੌਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।

 

 

 

 

 

 

 

 

 

 

 

 

 

 

 

ਪੁਲਿਸ ਨੇ ਹਮਲੇ ‘ਚ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ

ਹਮਲੇ ਪਿੱਛੋਂ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਨਸਲੀ ਹਿੰਸਾ (Racial violence) ਦਾ ਸ਼ੱਕ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ (BTP) ਦੇ ਅਨੁਸਾਰ, ਹਮਲਾ ਸ਼ੁੱਕਰਵਾਰ ਦੁਪਹਿਰ ਲਗਭਗ 1:45 ਵਜੇ ਹੋਇਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।

 

 

 

 

 

 

 

 

 

ਬੀਟੀਪੀ ਨੇ ਇਹ ਵੀ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਹਮਲੇ ਨੂੰ ਦਰਸਾਉਂਦੀ ਇੱਕ ਵੀਡੀਓ ਦੀ ਜਾਂਚ ਕਰ ਰਹੀ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ, “ਅਸੀਂ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓ ਤੋਂ ਜਾਣੂ ਹਾਂ ਅਤੇ ਸਮਝਦੇ ਹਾਂ ਕਿ ਇਸ ਨੇ ਭਾਈਚਾਰੇ ਵਿੱਚ ਚਿੰਤਾ ਪੈਦਾ ਕੀਤੀ ਹੈ। ਰੇਲਵੇ ਨੈੱਟਵਰਕ ‘ਤੇ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ।”

 

 

 

 

 

 

 

 

ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਉਸਨੇ ਹਮਲੇ ਵਿੱਚ ਜ਼ਖਮੀ ਹੋਏ ਦੋ ਸਿੱਖ ਬਜ਼ੁਰਗਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੀ ਉਮਰ 60 ਤੋਂ 70 ਸਾਲ ਦੇ ਵਿਚਕਾਰ ਹੈ ਅਤੇ ਉਹ ਸਿੱਖ ਧਰਮ ਦੇ ਹਨ। ਫੈਡਰੇਸ਼ਨ ਨੇ ਹਮਲੇ ਨੂੰ “ਬੇਰਹਿਮ” ਦੱਸਿਆ ਹੈ।

 

 

 

 

 

 

 

ਮੈਂ ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਦੋ ਸਿੱਖ ਬਜ਼ੁਰਗਾਂ ‘ਤੇ ਹੋਏ ਭਿਆਨਕ ਨਸਲੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਦੌਰਾਨ ਇੱਕ ਸਿੱਖ ਬਜ਼ੁਰਗ ਦੀ ਦਸਤਾਰ ਜ਼ਬਰਦਸਤੀ ਉਤਾਰ ਦਿੱਤੀ ਗਈ।
▪️ਇਹ ਨਸਲਵਾਦੀ ਨਫ਼ਰਤ ਭਰਿਆ ਵਤੀਰਾ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਹਮੇਸ਼ਾਂ ਸਰਬੱਤ ਦਾ ਭਲਾ ਹੀ ਮੰਗਦੀ ਹ।
▪️ਆਪਣੀ ਦਿਆਲਤਾ ਅਤੇ ਹਮਦਰਦੀ ਲਈ ਜਾਣਿਆ ਜਾਂਦਾ, ਸਿੱਖ ਭਾਈਚਾਰਾ ਦੁਨੀਆ ਭਰ ਵਿੱਚ ਸੁਰੱਖਿਆ ਅਤੇ ਸਤਿਕਾਰ ਦਾ ਹੱਕਦਾਰ ਹੈ।
▪️ਮੈਂ ਵੈਸਟ ਮਿਡਲੈਂਡਜ਼ ਪੁਲਿਸ ਅਤੇ ਯੂਕੇ ਗ੍ਰਹਿ ਵਿਭਾਗ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕਰਦਾ ਹਾਂ।
▪️ਮੈਂ ਕੇਂਦਰੀ ਵਿਦੇਸ਼ ਮੰਤਰੀ @drs.jaishankar ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਪ੍ਰਵਾਸੀ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਮੁੱਦੇ ਨੂੰ ਯੂਕੇ ਸਰਕਾਰ ਕੋਲ ਉਠਾਉਣ।
▪️ ਇਸ ਦੌਰਾਨ, ਮੈਂ ਵਿਦੇਸ਼ ਵਿੱਚ ਵਸੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਹਮੇਸ਼ਾਂ ਅਜਿਹੇ ਮੌਕੇ ਇੱਕ ਦੂਜੇ ਦਾ ਸਾਥ ਜ਼ਰੂਰ ਦੇਣ ।

-Sukhbir Singh Badal

 

 

 

 

 

 

 

 

On August 15, 2025, around 2 PM, two elderly Sikh men in their 60s and 70s, local taxi drivers, were brutally assaulted outside Wolverhampton train station by a group of young white men. A viral video shows one victim on the ground without his turban and the other being kicked and punched. The attack followed a confrontation where the men demanded a ride to Oldbury, becoming abusive when refused due to taxi booking procedures. The Sikh Federation (UK) reports a rise in Anti-Sikh hate crimes since the Labour government took power, criticizing the slow police response and Keir Starmer’s unfulfilled promise to treat Anti-Sikh hate equally with Antisemitism and Islamophobia. The victims and their families have been supported following the incident.

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …