Breaking News

ਡਾਕਟਰ ਨੇ ਇੱਕੋ ਦਿਨ ਵਿਚ ਪੁੱਟ ਦਿੱਤੇ ਮਰੀਜ਼ ਦੇ 23 ਦੰਦ, 12 ਨਵੇਂ ਵੀ ਜੜ ਦਿੱਤੇ, ਦਿਲ ਦਾ ਦੌਰਾ ਪੈਣ ਨਾਲ ਮੌਤ

ਡਾਕਟਰ ਨੇ ਇੱਕੋ ਦਿਨ ਵਿਚ ਪੁੱਟ ਦਿੱਤੇ ਮਰੀਜ਼ ਦੇ 23 ਦੰਦ, 12 ਨਵੇਂ ਵੀ ਜੜ ਦਿੱਤੇ, ਦਿਲ ਦਾ ਦੌਰਾ ਪੈਣ ਨਾਲ ਮੌਤ

ਇੱਕ ਆਦਮੀ ਨੂੰ ਦੰਦਾਂ ਵਿਚ ਦਰਦ ਸੀ, ਉਹ ਇਲਾਜ ਲਈ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਦੀ ਜਾਂਚ ਕਰਨ ਤੋਂ ਬਾਅਦ ਇੱਕ ਦਿਨ ਵਿੱਚ ਹੀ ਉਸ ਦੇ 23 ਦੰਦ ਕੱਢ ਦਿੱਤੇ। ਹੱਦ ਤਾਂ ਉਦੋਂ ਹੋ ਗਈ ਜਦੋਂ ਡਾਕਟਰ ਨੇ ਦਰਦ ਨਾਲ ਕਰਾਹ ਰਹੇ ਵਿਅਕਤੀ ਦੇ 12 ਨਵੇਂ ਦੰਦ ਵੀ ਫਿੱਟ ਕਰ ਦਿੱਤੇ। ਪਰ ਇਸ ਤੋਂ ਬਾਅਦ ਵੀ ਪੀੜਤਾ ਦਾ ਦਰਦ ਨਹੀਂ ਰੁਕਿਆ।

ਦਰਦ ਦੀਆਂ ਗੋਲੀਆਂ, ਟੀਕੇ ਅਤੇ ਹੋਰ ਕਈ ਦਵਾਈਆਂ ਦੇਣ ਤੋਂ ਬਾਅਦ ਵੀ ਆਦਮੀ ਦਾ ਦਰਦ ਨਹੀਂ ਰੁਕਿਆ। ਲਗਾਤਾਰ 13 ਦਿਨ ਜਾਨਲੇਵਾ ਦਰਦ ਝੱਲਣ ਤੋਂ ਬਾਅਦ ਡਰ ਅਤੇ ਸਦਮੇ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮ੍ਰਿਤਕ ਦੀ ਧੀ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ਉਤੇ ਆਪਣਾ ਦਰਦ ਸਾਂਝਾ ਕੀਤਾ। ਹੁਣ ਸਥਾਨਕ ਮੈਡੀਕਲ ਐਸੋਸੀਏਸ਼ਨ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਡਾਕਟਰ ਆਮ ਤੌਰ ‘ਤੇ ਇਕ ਵਾਰ ਵਿਚ 2 ਤੋਂ 3 ਦੰਦ ਕੱਢਦੇ ਹਨ

ਦਰਅਸਲ ਇਹ ਮਾਮਲਾ ਚੀਨ ਦੇ ਯੋਂਗਕਾਂਗ ਸ਼ਹਿਰ ਦਾ ਹੈ। ਸੋਸ਼ਲ ਮੀਡੀਆ ਉਤੇ ਇਹ ਮਾਮਲਾ ਗਰਮਾਉਣ ਹੋਣ ਤੋਂ ਬਾਅਦ ਯੋਂਗਕਾਂਗ ਕਾਰਪੋਰੇਸ਼ਨ ਹੈਲਥ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਅਤੇ ਡਾਕਟਰ ਦੇ ਬਿਆਨ ਲੈ ਕੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉਤੇ ਲੋਕ ਇਸ ਮਾਮਲੇ ‘ਤੇ ਕਾਫੀ ਟਿੱਪਣੀਆਂ ਕਰ ਰਹੇ ਹਨ। ਇਕ ਡਾਕਟਰ ਨੇ ਦੱਸਿਆ ਕਿ ਅਸੀਂ ਆਮ ਤੌਰ ਉਤੇ 2 ਤੋਂ 3 ਦੰਦ ਇਕੱਠੇ ਕੱਢ ਦਿੰਦੇ ਹਾਂ। ਇਸ ਦੇ ਨਾਲ ਹੀ ਹੋਰ ਲੋਕਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਡਾਕਟਰ ਦੀ ਗਲਤੀ ਸੀ।

ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮਰਨ ਵਾਲੇ ਵਿਅਕਤੀ ਦੀ ਬੇਟੀ ਨੇ ਕਿਹਾ ਕਿ ਉਸ ਨੇ ਹਾਲ ਹੀ ‘ਚ ਨਵੀਂ ਕਾਰ ਖਰੀਦੀ ਸੀ। ਉਸ ਦਾ ਪਿਤਾ ਕਾਰ ਚਲਾਉਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਕ ਵਾਰ ‘ਚ 23 ਦੰਦ ਕੱਢਣਾ ਠੀਕ ਨਹੀਂ ਹੈ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜਿਸ ਦੰਦਾਂ ਦੇ ਡਾਕਟਰ ਤੋਂ ਇਹ ਇਲਾਜ ਕਰਵਾਇਆ ਗਿਆ ਸੀ, ਉਸ ਕੋਲ 5 ਸਾਲ ਦਾ ਤਜ਼ਰਬਾ ਹੈ ਅਤੇ ਉਸ ਕੋਲ ਰੂਟ ਕੈਨਾਲ ਵਿੱਚ ਮੁਹਾਰਤ ਹੈ, ਹਾਲਾਂਕਿ ਡਾਕਟਰ ਨੇ ਇਸ ਮਾਮਲੇ ਵਿੱਚ ਅਜੇ ਤੱਕ ਮੀਡੀਆ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।