Breaking News

Punjabi singer Kaka – ਪਿੰਕੀ ਧਾਲੀਵਾਲ ਮਾਮਲੇ ‘ਚ ‘ਕਾਕਾ ਜੀ’ ਦਾ U Turn ! ਕਿਹਾ- ”ਮੈਂ ਕਦੇ ਵੀ…”

Punjabi singer Kaka

ਪੰਜਾਬੀ ਗਾਇਕ ਕਾਕਾ ਨੇ ਆਪਣੇ ਹੁਨਰ ਦੇ ਦਮ ‘ਤੇ ਪੰਜਾਬੀ ਸੰਗੀਤ ਇੰਡਸਟਰੀ ਵਿਚ ਚੰਗਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਹਰ ਗੀਤ ਟਰੈਂਡਿੰਗ ਵਿਚ ਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁਨੰਦਾ ਨੇ ਪਿੰਕੀ ਧਾਲੀਵਾਲ ਖਿਲਾਫ ਆਪਣੀ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਤਰਥੱਲੀ ਮੱਚ ਗਈ। ਇਸ ਦੌਰਾਨ ਗਾਇਕ ਕਾਕਾ ਵੀ ਉਨ੍ਹਾਂ ਦੇ ਹੱਕ ‘ਚ ਆ ਗਿਆ। ਹੁਣ ਪਿੰਕੀ ਧਾਲੀਵਾਲ ਤੇ ਗਾਇਕ ਕਾਕਾ ਦੇ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ

ਹਾਲ ਹੀ ‘ਚ ਪੰਜਾਬੀ ਗਾਇਕ ਕਾਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਲਿਖਿਆ ਹੈ ਕਿ ਹੁਣ ਉਨ੍ਹਾਂ ਦਾ ਪਿੰਕੀ ਧਾਲੀਵਾਲ ਨਾਲ ਕੋਈ ਵੀ ਵਿਵਾਦ ਨਹੀਂ ਹੈ, ਕਿਉਂਕਿ ਉਨ੍ਹਾਂ ਵਿਚਾਲੇ ਜੋ ਮਸਲਾ ਸੀ, ਉਹ ਹੁਣ ਸੁਲਝ ਚੁੱਕਾ ਹੈ। ਗਾਇਕ ਨੇ ਅੱਗੇ ਕਿਹਾ, ‘ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਮੈਂ ਸਕਾਈ ਡਿਜੀਟਲ ਕੰਪਨੀ ਅਤੇ ਉਨ੍ਹਾਂ ਦੇ ਭਾਈਵਾਲਾਂ ਨਾਲ ਮਤਭੇਦ ਚੱਲ ਰਿਹਾ ਸੀ, ਕੁੱਝ ਸਿਆਣੇ ਸੱਜਣਾਂ ਕਰਕੇ ਉਹ ਮਾਮਲਾ ਸੁਲਝ ਗਿਆ ਹੈ, ਸਭ ਮਨ-ਮੁਟਾਵ ਦੂਰ ਕਰਵਾ ਦਿੱਤੇ ਗਏ ਹਨ।’


ਇਸ ਤੋਂ ਬਾਅਦ ਗਾਇਕ ਨੇ ਕਿਹਾ, ‘ਮੇਰੀ ਇਸ ਤਰ੍ਹਾਂ ਦੀ ਕੋਈ ਵੀ ਨੀਅਤ ਨਹੀਂ ਰਹੀ ਕਿ ਮੈਂ ਗੁਰਕਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਦਾ ਕਿਸੇ ਤਰ੍ਹਾਂ ਨਾਲ ਕੋਈ ਨੁਕਸਾਨ ਕਰਾਂ, ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ, ਮੈਨੂੰ ਉਸ ਚੀਜ਼ ਦਾ ਅਫ਼ਸੋਸ ਹੈ।’ਇਸ ਦੌਰਾਨ ਗਾਇਕ ਨੇ ਪਿੰਕੀ ਧਾਲੀਵਾਲ ਬਾਰੇ ਲਿਖਿਆ ਕਿ, ‘ਪਿੰਕੀ ਧਾਲੀਵਾਲ ਇੰਡਸਟਰੀ ਵਿੱਚ ਸਾਡੇ ਕਾਫੀ ਸੀਨੀਅਰ ਹਨ, ਬਹੁਤ ਸਿਆਣੇ ਹਨ ਅਤੇ ਮੈਂ ਦੁਆ ਕਰਦਾ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨ।’

Check Also

Aishwarya Rai – ਮੇਰਾ ਤੇਰੇ ਕਾਰਨ ਹੋਇਆ ਵਿਆਹ..US Influencer ਨੇ ਐਸ਼ਵਰਿਆ ਨੂੰ ਕਹੀ ਇਹ ਗਲ, ਵੀਡੀਉ ਵਾਇਰਲ

Aishwarya Rai’s Unexpected Link To US Influencer’s Love Story Goes Viral: ‘ Aishwarya Rai’s heartwarming …