Bathinda News : ਤਸਕਰੀ ਅਤੇ ਮਨੀ ਲਾਂਡਰਿੰਗ ਮਾਮਲਾ : ਜੇਲ ਤੋਂ ਬਾਹਰ ਆਇਆ ਜਗਦੀਸ਼ ਭੋਲਾ
Bathinda News: ਕੁਝ ਦਿਨ ਪਹਿਲਾਂ ਹਾਈ ਕੋਰਟ ਨੇ 3 ਮਾਮਲਿਆਂ ‘ਚ ਜ਼ਮਾਨਤ ਦਿੱਤੀ ਗਈ, ਬਠਿੰਡਾ ਜੇਲ ਤੋਂ ਰਿਹਾਅ ਹੋ ਕੇ ਜੱਦੀ ਪਿੰਡ ਰਾਏਕੇ ਕਲਾਂ ਜਾਵੇਗਾ ਜਗਦੀਸ਼ ਭੋਲਾ
Bathinda News in Punjabi : ਬਹੁ ਕਰੋੜੀ ਡਰਗ ਮਾਮਲੇ ਚ ਜਗਦੀਸ਼ ਭੋਲਾ ਬਠਿੰਡਾ ਜੇਲ ਤੋਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ 11 ਸਾਲਾਂ ਤੋਂ ਜੇਲ ਦੇ ਵਿੱਚ ਬੰਦ ਜਗਦੀਸ਼ ਭੋਲੇ ਨੂੰ ਜ਼ਮਾਨਤ ਨਹੀਂ ਮਿਲੀ ਸੀ।
ਪਿਛਲੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸ ਨੂੰ ਜ਼ਮਾਨਤ ਦਿੱਤੀ ਗਈ ਹੈ। ਜਗਦੀਸ਼ ਭੋਲਾ ਬਠਿੰਡਾ ਦੇ ਰਾਇਕੇ ਕਲਾਂ ਪਿੰਡ ਦਾ ਵਾਸੀ ਹੈ। ਅਦਾਲਤ ਨੇ 3 ਮਾਮਲਿਆਂ ‘ਚ ਜ਼ਮਾਨਤ ਦਿੱਤੀ ਗਈ ਸੀ। ਦੱਸ ਦਈਏ ਕਿ 13 ਸਾਲਾਂ ਬਾਅਦ ਜਗਦੀਸ਼ ਭੋਲਾ ਜੇਲ੍ਹੋਂ ਬਾਹਰ ਆਇਆ ਹੈ। ਜਗਦੀਸ਼ ਭੋਲਾ ਬਠਿੰਡਾ ਜੇਲ ਤੋਂ ਰਿਹਾਅ ਹੋ ਕੇ ਜੱਦੀ ਪਿੰਡ ਰਾਏਕੇ ਕਲਾਂ ਜਾਵੇਗਾ। ਜਗਦੀਸ਼ ਭੋਲਾ 2013 ਤੋਂ ਜੇਲ ‘ਚ ਬੰਦ ਸੀ।