Canada: ਸਰੀ ਵਿੱਚ ਕਾਰ ਚੋਰੀ ਕਰਨ ਮਾਮਲੇ ਵਿੱਚ ਸ਼ੇਰ ਏ ਪ੍ਰਤਾਪ ਸਿੰਘ ਹੁੰਦਲ ਗ੍ਰਿਫਤਾਰ
ਸਰੀ ਪੁਲੀਸ ਨੇ ਕੁਝ ਦਿਨ ਪਹਿਲਾਂ 181 ਸਟਰੀਟ ਤੇ 96 ਐਵੇਨਿਊ ਸਥਿੱਤ ਘਰ ’ਚ ਜਬਰੀ ਦਾਖਲ ਹੋ ਕੇ ਕਾਰ ਚੋਰੀ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਪਛਾਣ ਸ਼ੇਰ ਏ ਪਰਤਾਪ ਸਿੰਘ ਹੁੰਦਲ (21) ਵਜੋਂ ਕੀਤੀ ਗਈ ਹੈ।

ਸਰੀ ਪੁਲੀਸ ਨੇ ਕੁਝ ਦਿਨ ਪਹਿਲਾਂ 181 ਸਟਰੀਟ ਤੇ 96 ਐਵੇਨਿਊ ਸਥਿੱਤ ਘਰ ’ਚ ਜਬਰੀ ਦਾਖਲ ਹੋ ਕੇ ਕਾਰ ਚੋਰੀ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਪਛਾਣ ਸ਼ੇਰ ਏ ਪਰਤਾਪ ਸਿੰਘ ਹੁੰਦਲ (21) ਵਜੋਂ ਕੀਤੀ ਗਈ ਹੈ। ਸਰੀ ਪੁਲੀਸ ਦੇ ਬੁਲਾਰੇ ਅਲੀ ਗੈਲਸ ਨੇ ਦੱਸਿਆ ਕਿ ਮੁਲਜ਼ਮ ਉਕਤ ਪਤੇ ਵਾਲੇ ਘਰ ਵਿੱਚ ਦਾ ਦਰਵਾਜਾ ਤੋੜ ਕੇ ਦਾਖਲ ਹੋਇਆ ਤੇ ਉੱਥੇ ਖੜੀ ਕਾਰ ਲੈਕੇ ਫਰਾਰ ਹੋ ਗਿਆ।

ਪੁਲੀਸ ਵਲੋਂ ਇਹ ਮਾਮਲਾ ਮੇਜਰ ਕਰਾਈਮ ਸੈਕਸ਼ਨ ਨੂੰ ਸੌਂਪਿਆ ਗਿਆ, ਜਿਸਦੇ ਜਾਂਚ ਕਰਤਾਵਾਂ ਨੇ ਕੁਝ ਦਿਨਾਂ ਬਾਦ ਮੁਲਜਮ ਦੀ ਪਛਾਣ ਕੀਤੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਚੋਰੀ ਨਾਲ ਸਬੰਧਤ 6 ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਸਖਤ ਜਮਾਨਤੀ ਸ਼ਰਤਾਂ ਤਹਿਤ ਦਸੰਬਰ ਵਿੱਚ ਅਗਲੀ ਪੇਸ਼ੀ ਤੱਕ ਰਿਹਾ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਜਾਂਚ ਟੀਮ ਨੇ ਅਜੇ ਇਹ ਜਾਂਚ ਕਰਨੀ ਹੈ ਕਿ ਮੁਲਜਮ ਨੇ ਇਸ ਤੋਂ ਪਹਿਲਾਂ ਹੋਰ ਕੋਈ ਜੁਰਮ ਕੀਤੇ ਹਨ ਜਾਂ ਪਹਿਲਾ ਜੁਰਮ ਹੈ, ਜਿਸਦੇ ਅਧਾਰ ਤੇ ਜੱਜ ਵਲੋਂ ਨਰਮ ਜਾਂ ਸਖਤ ਸਜਾ ਦਿੱਤੀ ਜਾਏਗੀ।