Himanshi Khurana Murder Case:
Canada : ਹਿਮਾਂਸ਼ੀ ਖੁਰਾਣਾ ਕਤਲ ਮਾਮਲੇ ਟੋਰਾਂਟੋ ਪੁਲਿਸ ਨੇ ਲਿਵ ਇਨ ਸਾਥੀ / ਪ੍ਰੇਮੀ ਅਬਦੁਲ ਗੁਫ਼ਾਰੀ ਨੂੰ ਕੀਤਾ ਗ੍ਰਿਫ਼ਤਾਰ
7 ਮਹੀਨਿਆਂ ਬਾਅਦ ਭਗੌੜਾ ਭਾਈਵਾਲ ਅਬਦੁਲ ਗਫ਼ੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ
20 ਦਸੰਬਰ ਨੂੰ ਹਿਮਾਂਸ਼ੀ ਖੁਰਾਣਾ ਦੀ ਟੋਰਾਂਟੋ ਸਥਿਤ ਰਿਹਾਇਸ਼ ਤੋਂ ਮਿਲੀ ਸੀ ਲਾਸ਼
ਓਟਾਵਾ : ਕੈਨੇਡਾ ਦੇ ਟੋਰਾਂਟੋ ਵਿੱਚ 30 ਸਾਲਾ ਪੰਜਾਬਣ ਹਿਮਾਂਸ਼ੀ ਖੁਰਾਣਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਕਤਲ ਦੇ ਲਗਭਗ ਸੱਤ ਮਹੀਨਿਆਂ ਬਾਅਦ ਫ਼ਰਾਰ ਮੁੱਖ ਮੁਲਜ਼ਮ ਅਤੇ ਮ੍ਰਿਤਕ ਔਰਤ ਦੇ ਸਾਥੀ 32 ਸਾਲਾ ਅਬਦੁਲ ਗਫ਼ੂਰੀ ਨੂੰ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੀ ਲਾਸ਼ ਪਿਛਲੇ ਸਾਲ 20 ਦਸੰਬਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਉਸ ਦੀ ਰਿਹਾਇਸ਼ ਤੋਂ ਬਰਾਮਦ ਹੋਈ ਸੀ, ਜਿਸ ਨੂੰ ਟੋਰਾਂਟੋ ਪੁਲਿਸ ਨੇ ਘਰੇਲੂ ਹਿੰਸਾ ਦੇ ਤਹਿਤ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ।

ਹਿਮਾਂਸ਼ੀ ਦਾ ਸਾਥੀ ਅਬਦੁਲ ਗਫ਼ੂਰੀ ਜੋ ਟੋਰਾਂਟੋ ਦਾ ਹੀ ਰਹਿਣ ਵਾਲਾ ਇਸ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਸ਼ੁੱਕਰਵਾਰ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਦੀ ਮਦਦ ਨਾਲ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਫੜ ਕੇ ਫਸਟ-ਡਿਗਰੀ ਮਰਡਰ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹਿਮਾਂਸ਼ੀ ਖੁਰਾਣਾ ਦਾ 19 ਦਸੰਬਰ 2025 ਦੀ ਰਾਤ ਨੂੰ ਕਤਲ ਕੀਤਾ ਗਿਆ ਸੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਟ੍ਰੈਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਇਲਾਕੇ ਤੋਂ ਇੱਕ ਔਰਤ ਦੇ ਲਾਪਤਾ ਹੋਣ ਦੀ ਸੂਚਨਾ ਰਾਤ ਲਗਭਗ 10:41 ਵਜੇ ਮਿਲੀ ਅਤੇ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ।
ਅਗਲੇ ਦਿਨ ਸਵੇਰੇ ਲਗਭਗ 6:30 ਵਜੇ ਉਸੇ ਇਲਾਕੇ ਦੇ ਇੱਕ ਘਰ ਦੇ ਅੰਦਰੋਂ ਔਰਤ ਦੀ ਲਾਸ਼ ਬਰਾਮਦ ਹੋਈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਹਿਮਾਂਸ਼ੀ ਖੁਰਾਣਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਜਾਂਚ ਅੱਗੇ ਵਧਣ ’ਤੇ ਪੁਲੀਸ ਨੂੰ ਪਤਾ ਲੱਗਾ ਸੀ ਕਿ ਹਿਮਾਂਸ਼ੀ ਖੁਰਾਨਾ ਅਤੇ ਅਬਦੁਲ ਗਫ਼ੂਰੀ ਇੱਕ-ਦੂਜੇ ਦੇ ਨੇੜਲੇ ਸਬੰਧਾਂ, ਲਿਵ ਇਨ ਸਾਥੀ ਵਿੱਚ ਸਨ।
ਪੁਲੀਸ ਨੇ ਇਸ ਘਟਨਾ ਨੂੰ ‘ਇੰਟੀਮੇਟ ਪਾਰਟਨਰ ਵਾਇਲੈਂਸ’ (ਨਿੱਜੀ ਸਬੰਧਾਂ ਵਿੱਚ ਹਿੰਸਾ) ਦਾ ਮਾਮਲਾ ਦੱਸਿਆ ਸੀ, ਜਿਸ ਤੋਂ ਬਾਅਦ ਗਫ਼ੂਰੀ ਖ਼ਿਲਾਫ਼ ਦੇਸ਼ ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ ਸੀ।
ਹਿਮਾਂਸ਼ੀ ਦੇ ਕਤਲ ਤੋਂ ਬਾਅਦ ਟੋਰਾਂਟੋ ਸਥਿਤ ਭਾਰਤੀ ਮਹਾਵਣਜ ਦੂਤਾਵਾਸ (Consulate General of India) ਨੇ ਘਟਨਾ ’ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਹਿਮਾਂਸ਼ੀ ਇੱਕ ਨੌਜਵਾਨ ਭਾਰਤੀ ਨਾਗਰਿਕ ਸੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।