Breaking News

Indian origin trafficker: ਯੂਕੇ ਵਿੱਚ ਬਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਭਾਰਤੀ ਮੂਲ ਦੇ ਤਸਕਰ ਸਮੇਤ ਪੰਜ ਦੋਸ਼ੀ ਕਰਾਰ

Indian origin trafficker: ਯੂਕੇ ਵਿੱਚ ਬਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਭਾਰਤੀ ਮੂਲ ਦੇ ਤਸਕਰ ਸਮੇਤ ਪੰਜ ਦੋਸ਼ੀ ਕਰਾਰ

ਗੈਂਗ ਦੇ ਪੰਜਾਬ ਮੈਂਬਰ ਕੇਸ ਵਿੱਚ ਹਨ ਮੁਲਜ਼ਮ

 

 

 

 

 

 

 

Indian origin trafficker: ਯੂਕੇ ਪੁਲੀਸ ਵੱਲੋਂ ਚਾਰ ਸਾਲਾਂ ਤੋਂ ਵੱਧ ਸਮੇਂ ਦੇ ਅਪਰਾਧਾਂ ਦੀ ਜਾਂਚ ਨੂੰ ਲੈ ਕੇ ਚਲਾਈ ਗਈ ਬਾਲ ਜਿਨਸੀ ਸ਼ੋਸ਼ਣ ਦੀ ਇੱਕ ਵੱਡੀ ਜਾਂਚ ਦੇ ਅੰਤ ਵਿੱਚ ਦੋਸ਼ੀ ਠਹਿਰਾਏ ਗਏ ਗੈਂਗ ਦੇ ਪੰਜ ਮੈਂਬਰਾਂ ਵਿੱਚ ਇੱਕ ਭਾਰਤੀ ਮੂਲ ਦਾ ਵਿਅਕਤੀ ਮਨੁੱਖੀ ਤਸਕਰ ਵੀ ਸ਼ਾਮਲ ਸੀ। ਵੋਲਜ਼ ਦੀ ਕੈਅਰਨਾਰਫਨ ਕਰਾਊਨ ਕੋਰਟ ਵਿੱਚ ਤਿੰਨ ਮਹੀਨੇ ਤੱਕ ਚੱਲੇ ਮੁਕੱਦਮੇ ਦੇ ਅੰਤ ਵਿੱਚ ਸੋਮਵਾਰ ਨੂੰ 61 ਸਾਲਾ ਜਸਵਿੰਦਰ ਸਿੰਘ ਨੂੰ ਤਸਕਰੀ ਦੀ ਸਾਜ਼ਿਸ਼ ਦੇ ਦੋ ਦੋਸ਼ਾਂ ਅਤੇ ਕੈਨਾਬਿਸ (ਭੰਗ) ਦੀ ਸਪਲਾਈ ਦੇ ਇੱਕ ਦੋਸ਼ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।

 

 

 

 

 

 

 

 

 

 

 

 

 

ਉੱਤਰੀ ਵੇਲਜ਼ ਪੁਲੀਸ ਨੇ ਕਿਹਾ ਕਿ ਇਹ ਦੋਸ਼ ਅਪਰੈਲ 2022 ਅਤੇ ਮਾਰਚ 2024 ਦੇ ਵਿਚਕਾਰ ਰਾਇਲ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਤਿੰਨ ਕਿਸ਼ੋਰ ਲੜਕੀਆਂ ਦੇ ਸ਼ੋਸ਼ਣ ਅਤੇ ਅਤਿਆਚਾਰ ਨਾਲ ਸਬੰਧਤ ਹਨ।

 

 

 

 

 

 

 

 

 

 

 

 

 

 

 

 

 

ਪੁਲੀਸ ਬਲ ਦੇ ਸੀਨੀਅਰ ਜਾਂਚ ਅਧਿਕਾਰੀ ਡਿਟੈਕਟਿਵ ਚੀਫ਼ ਇੰਸਪੈਕਟਰ ਰਿਚਰਡ ਸਿਡਨੀ ਨੇ ਕਿਹਾ, “ਉਹ ਬੱਚੀਆਂ ਸਨ, ਜਿਨ੍ਹਾਂ ਦੀ ਉਮਰ ਸਿਰਫ਼ 14 ਤੋਂ 16 ਸਾਲ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਬਾਲਗਾਂ ਵੱਲੋਂ ਸ਼ੋਸ਼ਣ ਅਤੇ ਅਤਿਆਚਾਰ ਦਾ ਸ਼ਿਕਾਰ ਬਣਾਇਆ ਗਿਆ ਜਿਨ੍ਹਾਂ ਨੇ ਉਨ੍ਹਾਂ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਇਆ ਅਤੇ ਆਪਣੇ ਸਵਾਰਥ ਲਈ ਉਨ੍ਹਾਂ ਨਾਲ ਹੇਰਾਫੇਰੀ ਅਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।”

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ, “ਕਿਸੇ ਵੀ ਬੱਚੇ ਨੂੰ ਉਹ ਕੁਝ ਨਹੀਂ ਸਹਿਣਾ ਚਾਹੀਦਾ ਜੋ ਇਨ੍ਹਾਂ ਨੌਜਵਾਨ ਲੜਕੀਆਂ ਨੇ ਹੰਢਾਇਆ ਹੈ। ਬਾਲ ਜਿਨਸੀ ਸ਼ੋਸ਼ਣ ਦਾ ਪ੍ਰਭਾਵ ਡੂੰਘਾ ਅਤੇ ਲੰਬੇ ਸਮੇਂ ਤੱਕ ਰਹਿਣ ਵਾਲਾ ਹੋ ਸਕਦਾ ਹੈ, ਅਤੇ ਇਨ੍ਹਾਂ ਅਪਰਾਧਾਂ ਕਾਰਨ ਪਹੁੰਚੇ ਨੁਕਸਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।”

 

 

 

 

 

 

 

 

 

 

 

 

 

 

ਜਿੱਥੇ ਜਸਵਿੰਦਰ ਸਿੰਘ, ਇਕਬਾਲ, ਅਰਸ਼ਦ ਅਤੇ ਬਾਦਸ਼ਾਹ ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਉੱਥੇ ਹੀ ਗ੍ਰੇ ਨੂੰ 25 ਸਤੰਬਰ ਨੂੰ ਕੈਅਰਨਾਰਫਨ ਕਰਾਊਨ ਕੋਰਟ ਵਿੱਚ ਉਨ੍ਹਾਂ ਦੀ ਸਜ਼ਾ ਸੁਣਾਉਣ ਦੀ ਸੁਣਵਾਈ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ।

Check Also

Spain Immigration Rules: ਸਪੇਨ ਨੇ ਪਰਵਾਸੀਆਂ ਨੂੰ ਰੋਕਣ ਲਈ ਫਲੋਟਿੰਗ ਬੈਰੀਅਰ ਲਾਏ

Spain Immigration Rules: ਸਪੇਨ ਨੇ ਪਰਵਾਸੀਆਂ ਨੂੰ ਰੋਕਣ ਲਈ ਫਲੋਟਿੰਗ ਬੈਰੀਅਰ ਲਾਏ ਸਪੇਨ ਵਿਚ ਪੱਕੇ …