Breaking News

Spain Immigration Rules: ਸਪੇਨ ਨੇ ਪਰਵਾਸੀਆਂ ਨੂੰ ਰੋਕਣ ਲਈ ਫਲੋਟਿੰਗ ਬੈਰੀਅਰ ਲਾਏ

Spain Immigration Rules: ਸਪੇਨ ਨੇ ਪਰਵਾਸੀਆਂ ਨੂੰ ਰੋਕਣ ਲਈ ਫਲੋਟਿੰਗ ਬੈਰੀਅਰ ਲਾਏ

ਸਪੇਨ ਵਿਚ ਪੱਕੇ ਹੋਣ ਲਈ ਬਿਨੈਕਾਰਾਂ ਨੂੰ ਇਸ ਸਾਲ ਪਹਿਲੀ ਜਨਵਰੀ ਤੋਂ ਪਹਿਲਾਂ ਸਪੇਨ ਵਿੱਚ ਨਿਵਾਸ ਅਤੇ ਪੰਜ ਮਹੀਨਿਆਂ ਦੇ ਨਿਵਾਸ ਦਾ ਸਬੂਤ ਜ਼ਰੂਰੀ ਕਰਾਰ

 

 

 

 

 

 

 

 

 

 

 

 

 

 

 

Spain Immigration Policy: ਸਪੇਨ ਨੇ ਕਿਹਾ ਹੈ ਕਿ ਉਸ ਨੇ ਮੋਰੱਕੋ ਨਾਲ ਲੱਗਦੀ ਸਰਹੱਦ ’ਤੇ ਫਲੋਟਿੰਗ ਬੈਰੀਅਰ ਲਾ ਦਿੱਤੇ ਹਨ। ਇੱਥੇ ਵੱਡੇ ਪੱਧਰ ’ਤੇ ਪਰਵਾਸੀ ਦਾਖਲ ਹੋ ਗਏ ਸਨ। ਇਸ ਕਦਮ ਤੋਂ ਬਾਅਦ ਉੱਤਰੀ ਅਫਰੀਕੀ ਐਨਕਲੇਵ ਵਿੱਚ ਰਾਤੋ-ਰਾਤ ਪਰਵਾਸੀਆਂ ਦਾ ਦਾਖਲਾ ਬੰਦ ਹੋ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਦੌਰਾਨ ਪੁਲੀਸ ਨੇ ਮੋਰੱਕੋ ਨਾਲ ਲੱਗਦੀ ਸਰਹੱਦ ਨੇੜੇ 500 ਮੀਟਰ (1,640 ਫੁੱਟ) ਲੰਬਾ ਫਲੋਟਿੰਗ ਬੈਰੀਅਰ ਲਾ ਦਿੱਤਾ ਹੈ। ਪਰਵਾਸੀਆਂ ਦੇ ਸਪੇਨ ਵਿਚ ਦਾਖਲ ਹੋਣ ਦੌਰਾਨ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਸਪੇਨ ਨੇ ਅੱਜ ਕਈ ਅਫਵਾਹਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਸਪੇਨ ਵਿਚ ਪੱਕੇ ਹੋਣ ਲਈ ਬਿਨੈਕਾਰਾਂ ਨੂੰ ਇਸ ਸਾਲ ਪਹਿਲੀ ਜਨਵਰੀ ਤੋਂ ਪਹਿਲਾਂ ਸਪੇਨ ਵਿੱਚ ਨਿਵਾਸ ਅਤੇ ਪੰਜ ਮਹੀਨਿਆਂ ਦੇ ਨਿਵਾਸ ਦਾ ਸਬੂਤ ਦੇਣਾ ਜ਼ਰੂਰੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਪੇਨੀ ਅਧਿਕਾਰੀਆਂ ਅਨੁਸਾਰ ਵੀਰਵਾਰ ਤੋਂ ਸ਼ੁਰੂ ਹੋਏ ਇਸ ਵਰਤਾਰੇ ਦੌਰਾਨ ਲਗਪਗ 50,000 ਲੋਕ ਜ਼ਮੀਨ ਅਤੇ ਸਮੁੰਦਰੀ ਰਸਤੇ ਰਾਹੀਂ ਸਿਉਟਾ ਵਿੱਚ ਦਾਖ਼ਲ ਹੋਏ ਸਨ। ਸਪੇਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 48,000 ਤੋਂ ਵੱਧ ਲੋਕ 48 ਘੰਟਿਆਂ ਦੇ ਅੰਦਰ ਵਾਪਸ ਮੋਰੱਕੋ ਚਲੇ ਗਏ।

 

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਦੌਰਾਨ EU ਨੇ ਐਮਰਜੈਂਸੀ ਮੀਟਿੰਗ ਸੱਦੀ ਤੇ ਇਸ ਮਾਮਲੇ ’ਤੇ ਚਰਚਾ ਕੀਤੀ। ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਵਲ ਗਾਰਡ ਪੁਲੀਸ ਨੇ ਸਵੇਰੇ 7:50 ਵਜੇ (0550 ਜੀ ਐੱਮ ਟੀ) ਤਾਰਾਜਲ ਬ੍ਰੇਕਵਾਟਰ ‘ਤੇ ਨਵਾਂ ਫਲੋਟਿੰਗ ਬੈਰੀਅਰ ਲਗਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਛੋਟੇ ਸਪੇਨੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਲਈ ਮੁੱਖ ਪੁਆਇੰਟਾਂ ਵਿੱਚੋਂ ਇੱਕ ਹੈ।

 

 

 

 

 

 

 

 

 

 

 

 

 

ਇਹ ਨਿਊਮੈਟਿਕ ਫਲੋਟਿੰਗ ਬੈਰੀਅਰ ਪਾਣੀ ਤੋਂ 30 ਤੋਂ 70 ਸੈਂਟੀਮੀਟਰ ਉੱਪਰ ਅਤੇ ਸਤਹਿ ਦੇ ਹੇਠਾਂ ਇੱਕ ਮੀਟਰ ਤੱਕ ਲਾਇਆ ਗਿਆ ਹੈ। ਇਸ ਦੇ ਨਾਲ ਹੀ ਫਲੋਟਿੰਗ ਬੈਰੀਅਰਾਂ ਵਿਚਕਾਰ ਇੱਕ ਚੈਨਲ ਸਿਵਲ ਗਾਰਡ ਦੇ ਜਹਾਜ਼ਾਂ ਨੂੰ ਖੇਤਰ ਵਿੱਚ ਗਸ਼ਤ ਕਰਨ ਦੀ ਇਜਾਜ਼ਤ ਦੇਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਦੇ ਸਪੇਨੀ ਪਾਸੇ ਤੋਂ ਘੱਟੋ-ਘੱਟ 67 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਕਿਉਂਕਿ ਕੁਝ ਪਰਵਾਸੀ ਡੁੱਬ ਗਏ ਸਨ ਅਤੇ ਕੁਝ ਬ੍ਰੇਕਵਾਟਰ ਅਤੇ ਸਰਹੱਦੀ ਵਾੜ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਸਨ। ਬਹੁਤ ਸਾਰੇ ਲੋਕ ਆਰਥਿਕ ਮੁਸ਼ਕਲਾਂ ਕਾਰਨ ਅਤੇ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਪ੍ਰੇਰਿਤ ਹੋ ਕੇ ਪਰਵਾਸ ਕਰਨ ਲਈ ਮਜਬੂਰ ਹੋਏ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਪੇਨ ਦੀ ਸਿਵਲ ਗਾਰਡ ਦੀ ਏ ਯੂ ਜੀ ਸੀ (AUGC) ਯੂਨੀਅਨ ਨੇ ਕਿਹਾ ਕਿ ਉਹ ਘੱਟੋ-ਘੱਟ 200 ਅਧਿਕਾਰੀਆਂ ਦੀ ਤਾਇਨਾਤੀ ਦੀ ਮੰਗ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਨਵੇਂ ਇਨਫਲੇਟੇਬਲ ਫਲੋਟਿੰਗ ਬੈਰੀਅਰ ਦੇ ਆਲੇ-ਦੁਆਲੇ ਤੈਰ ਕੇ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਹੋਰ ਕੰਮ ਕਰਨ ਦੀ ਲੋੜ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਮੈਡ੍ਰਿਡ ਨੇ ਕਿਹਾ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਸਿਉਟਾ ਵਿੱਚ ਦਾਖ਼ਲ ਹੋਣ ਵਾਲੇ ਲੋਕ ਸਪੇਨ ਜਾਂ ਸ਼ੈਨੇਗਨ ਖੇਤਰ ਵਿੱਚ ਕਿਤੇ ਹੋਰ ਯਾਤਰਾ ਨਹੀਂ ਕਰ ਸਕਦੇ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਸਮੁੰਦਰੀ ਜਾਂ ਹਵਾਈ ਰਸਤੇ ਸਿਉਟਾ ਛੱਡਣ ਵਾਲੇ ਯਾਤਰੀਆਂ ਦੀ ਪੁਲੀਸ ਜਾਂਚ ਕੀਤੀ ਜਾਂਦੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਯੂਰਪ ਦੇ ਬਹੁਤ ਸਾਰੇ ਹਿੱਸਿਆਂ ਉਲਟ, ਸਪੇਨ ਨੇ ਪਰਵਾਸੀਆਂ ਪ੍ਰਤੀ ਵਧੇਰੇ ਖੁੱਲ੍ਹਾ ਰੁਖ ਅਪਣਾਇਆ ਹੈ ਅਤੇ ਅੱਧੇ ਮਿਲੀਅਨ ਤੋਂ ਵੱਧ ਗ਼ੈਰ-ਦਸਤਾਵੇਜ਼ੀ ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਹੈ ਕਿ ਹੁਣ ਆਉਣ ਵਾਲੇ ਪਰਵਾਸੀਆਂ ਨੂੰ ਇਸ ਦਾ ਲਾਭ ਮਿਲੇਗਾ।

 

 

 

 

 

 

 

 

 

 

 

 

 

 

ਸਪੇਨ ਨੇ ਸਪਸ਼ਟ ਕੀਤਾ ਹੈ ਕਿ ਇਮੀਗਰੇਸ਼ਨ ਯੋਜਨਾ ਤਹਿਤ ਬਿਨੈਕਾਰਾਂ ਨੂੰ 1 ਜਨਵਰੀ, 2026 ਤੋਂ ਪਹਿਲਾਂ ਸਪੇਨ ਵਿੱਚ ਨਿਵਾਸ ਅਤੇ ਅਰਜ਼ੀ ਦਿੰਦੇ ਸਮੇਂ ਲਗਾਤਾਰ ਪੰਜ ਮਹੀਨਿਆਂ ਦੇ ਨਿਵਾਸ ਦਾ ਸਬੂਤ ਦੇਣਾ ਚਾਹੀਦਾ ਹੈ।

Check Also

Canada – -ਇੱਕ ਹੋਰ ਭਾਰਤੀ ਨਾਗਰਿਕ ਐਫਬੀਆਈ ਨੇ ਭਗੌੜਾ ਐਲਾਨਿਆ

Amritpal Singh is wanted for his alleged involvement in a transnational criminal organization engaged in …