Shehnaaz Gill Trolled For Wearing Swimsuit With Open Zip, Netizens Say, ‘Uorfi Sudhar Gayi ਸ਼ਹਿਨਾਜ਼ ਗਿੱਲ ਨੂੰ ਸਿਡਨੀ ਬੀਚ ‘ਤੇ ਅਜਿਹੇ ਕੱਪੜੇ ਪਾ ਕੇ ਫੋਟੋਸ਼ੂਟ ਕਰਵਾਉਣਾ ਪਿਆ ਮਹਿੰਗਾ
ਸ਼ਹਿਨਾਜ਼ ਗਿੱਲ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਫੋਟੋਸ਼ੂਟ ਨੂੰ ਲੈ ਕੇ ਚਰਚਾ ਦੇ ਵਿੱਚ ਆ ਗਈ ਹੈ। ਅਦਾਕਾਰਾ ਨੇ ਆਪਣੀ ਕੁੱਝ ਹੋਟ ਤਸਵੀਰਾਂ ਫੈਨਜ਼ ਦੇ ਨਾਲ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀਆਂ ਨੇ। ਜਿਸ ਵਿੱਚ ਕੁੱਝ ਤਾਰੀਫ ਕਰ ਰਹੇ..
ਸ਼ਹਿਨਾਜ਼ ਗਿੱਲ, ਜੋ ਇਸ ਸਮੇਂ ਸਿਡਨੀ ਵਿੱਚ ਆਪਣੀਆਂ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਸਿਡਨੀ ਬੀਚ ਤੋਂ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ।
ਸ਼ਹਿਨਾਜ਼ ਆਪਣੀਆਂ ਤਸਵੀਰਾਂ ਕਾਰਨ ਚਰਚਾ ਵਿੱਚ ਆ ਗਈ ਹੈ। ਕੁਝ ਲੋਕ ਉਸ ਨੂੰ ਟਰੋਲ ਕਰ ਰਹੇ ਹਨ, ਜਦਕਿ ਕੁਝ ਲੋਕ ਉਸ ਦੀ ਸੁੰਦਰਤਾ ਦੀ ਤਾਰੀਫ਼ ਵੀ ਕਰ ਰਹੇ ਹਨ।
ਬਿੱਗ ਬੌਸ ਸੈਂਸੇਸ਼ਨ ਸ਼ਹਿਨਾਜ਼ ਗਿੱਲ, ਜੋ ਇਸ ਸਮੇਂ ਸਿਡਨੀ ਵਿੱਚ ਹੈ, ਆਪਣੇ ਸ਼ਾਨਦਾਰ ਸੋਸ਼ਲ ਮੀਡੀਆ ਅਪਡੇਟਸ ਨਾਲ ਫੈਨਸ ਨੂੰ ਮੋਹ ਰਹੀ ਹੈ। ਵੀਰਵਾਰ (20 ਫਰਵਰੀ) ਨੂੰ, ਫੈਸ਼ਨ ਬੀਬਾ ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿੱਥੇ ਉਹ ਇੱਕ chic monokini ਅਤੇ ਨੀਲੇ ਡੈਨਿਮ ਸ਼ੌਰਟਸ ਵਿੱਚ ਨਜ਼ਰ ਆਈ।
ਤਸਵੀਰਾਂ ਵਿੱਚ ਉਹ ਸਮੁੰਦਰੀ ਤਟ ‘ਤੇ ਖੁਸ਼ਮਿਜਾਜ਼ ਢੰਗ ਨਾਲ ਦੌੜਦੀ ਹੋਈ ਦਿਖਾਈ ਦਿੱਤੀ, ਜਿਸ ਨਾਲ ਉਹਦੀ ਨਿਸ਼ਚਿੰਤਤਾ ਅਤੇ ਉਤਸ਼ਾਹ ਛਲਕ ਰਿਹਾ ਸੀ। ਹਾਲਾਂਕਿ, ਉਹਦੀ ਇਹ ਤਸਵੀਰਾਂ ਲੋਕਾਂ ਨੂੰ ਖਿੱਚਣ ਦੇ ਨਾਲ ਕੁਝ ਫੈਨਸ ਨੇ ਉਸਦੇ ਪਹਿਰਾਵੇ ਨੂੰ ਲੈ ਕੇ ਟਿੱਪਣੀਆਂ ਕਰਦਿਆਂ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਅਦਾਕਾਰਾ, ਜੋ ਕਿ ਇਸ ਸਮੇਂ ਸਿਡਨੀ ਦੇ ਬੋਂਡਾਈ ਬੀਚ (Bondi Beach) ‘ਤੇ ਆਪਣਾ ਸਮਾਂ ਬਿਤਾ ਰਹੀ ਹੈ, ਨੇ ਕਾਲੇ ਮੋਨੋਕੀਨੀ ਅਤੇ ਬਟਨ ਖੋਲ੍ਹੇ ਸ਼ੌਰਟਸ ਪਹਿਨਿਆ ਹੋੋਇਆ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ।
ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ, ਉਸਨੇ ਕੈਪਸ਼ਨ ਲਿਖਿਆ, “Ocean air, sun-kissed hair, and Bondi flair!” ਜਿੱਥੇ ਕਈ ਲੋਕਾਂ ਨੇ ਉਸਦੇ ਬੀਚੀ ਲੁੱਕ ਦੀ ਤਾਰੀਫ਼ ਕੀਤੀ, ਉੱਥੇ ਹੀ ਕੁਝ ਫਾਲੋਅਰਜ਼ ਨੇ ਉਸਦੇ ਪਹਿਰਾਵੇ ਨੂੰ “ਅਸੱਭਿਆਚਾਰਕ” ਅਤੇ “ਗੈਰ-ਸਮਾਜਿਕ” ਦੱਸਦੇ ਹੋਏ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ, ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਅਪਣੀ ਪਹਿਲੀ ਪ੍ਰੋਡਕਸ਼ਨ ‘ਇੱਕ ਕੁੜੀ’ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਹ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਹ ਪੰਜਾਬੀ ਫਿਲਮ Raaya Picturez, Shehnaaz Gill Production, ਅਤੇ Amor Film ਵਲੋਂ ਨਿਰਮਿਤ ਕੀਤੀ ਗਈ ਹੈ ਅਤੇ 13 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।