ਯੂਪੀ: ਖਾਲਿਸਤਾਨ ਪੱਖੀ ਪੋਸਟ ਸਾਂਝੀ ਕਰਨ ’ਤੇ ਕੇਸ
ਪੀਲੀਭੀਤ: ਸਥਾਨਕ ਪੁਲੀਸ ਨੇ ਖਾਲਿਸਤਾਨ ਦੇ ਸਮਰਥਨ ’ਚ ਫੇਸਬੁੱਕ ’ਤੇ ਹਥਿਆਰਾਂ ਸਣੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਦੇ ਦੋਸ਼ ਹੇਠ ਇੱਕ ਸਿੱਖ ਨੌਜਵਾਨ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਨਗਰ ਕੋਤਵਾਲੀ ਥਾਣੇ ਦੇ ਐੱਸਐੱਚਓ ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਸੇਵਕ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਤਵਾਲੀ ਪੁਲੀਸ ਅਨੁਸਾਰ ਚੌਕੀ ਇੰਚਾਰਜ ਦੀਪਚੰਦਰ ਨੇ ਇਸ ਘਟਨਾ ਦੀ ਲਿਖਤੀ ਸੂਚਨਾ ਸਿਟੀ ਪੁਲੀਸ ਨੂੰ ਦਿੱਤੀ, ਜਿਸ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ 23 ਦਸੰਬਰ ਨੂੰ ਪੀਲੀਭੀਤ ਦੇ ਪੂਰਨਪੁਰ ਇਲਾਕੇ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲੀਸ ਦੀ ਸਾਂਝੀ ਕਾਰਵਾਈ ਵਿੱਚ ਤਿੰਨ ਖਾਲਿਸਤਾਨ ਸਮਰਥਕ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਖਾਲਿਸਤਾਨ ਦੇ ਸਮਰਥਨ ਵਿਚ ਫੇਸਬੁੱਕ ’ਤੇ ਪੋਸਟ ਸਾਂਝੀ ਕੀਤੀ ਸੀ।